
ਚੇਅਰਪਰਸਨ ਨੇ ਬੋਰਡ ਅਧੀਨ ਆਉਂਦੇ ਰਾਜ ਦੇ ਸਰਹੱਦੀ
ਚੰਡੀਗੜ: ਸਰਹੱਦੀ ਇਲਾਕਿਆਂ ਵਿੱਚ ਬੱਚਿਆਂ ਤੇ ਔਰਤਾਂ ਦੀ ਭਲਾਈ ਲਈ ਚਲਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਆਨਲਾਈਨ ਰੱਖੀ ਮੀਟਿੰਗ ਦੌਰਾਨ ਪੰਜਾਬ ਰਾਜ ਸਮਾਜ ਭਲਾਈ ਬੋਰਡ ਚੰਡੀਗੜ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਸਾਰੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ (ਸੀ.ਡੀ.ਪੀ.ਓਜ਼) ਨੂੰ ਬਲਾਕਾਂ ਦੇ ਸੁਪਰਵਾਈਜ਼ਰਾਂ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਕਿਹਾ ਹੈ ਤਾਂ ਜੋ ਸਾਰੇ ਬਲਾਕਾਂ ਵਿੱਚ ਭਲਾਈ ਸਕੀਮਾਂ ਬਿਹਤਰ ਢੰਗ ਨਾਲ ਲਾਗੂ ਹੋਣ।
Job
ਚੇਅਰਪਰਸਨ ਨੇ ਬੋਰਡ ਅਧੀਨ ਆਉਂਦੇ ਰਾਜ ਦੇ ਸਰਹੱਦੀ ਜ਼ਿਲਿਆਂ ਅੰਮਿ੍ਰਤਸਰ (ਹਰਸ਼ਾ ਛੀਨਾ), ਗੁਰਦਾਸਪੁਰ (ਡੇਰਾ ਬਾਬਾ ਨਾਨਕ), ਫਾਜ਼ਿਲਕਾ (ਖੂਈਆਂ ਸਰਵਰ) , ਫਿਰੋਜ਼ਪੁਰ (ਮਖੂ) ਅਤੇ ਤਰਨ ਤਾਰਨ (ਭਿੱਖੀਵਿੰਡ) ਵਿਖੇ ਚੱਲ ਰਹੇ ਆਈ.ਸੀ.ਡੀ.ਐਸ. ਬਲਾਕਾਂ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਕ੍ਰਮਵਾਰ ਸ੍ਰੀਮਤੀ ਮੀਨਾ, ਸ੍ਰੀਮਤੀ ਕੁਸਮ ਸ਼ਰਮਾ, ਸ੍ਰੀਮਤੀ ਸੰਜੂ,
Sharan
ਸ੍ਰੀਮਤੀ ਸੁਦੇਸ਼, ਸ੍ਰੀਮਤੀ ਜੋਤੀ ਕਾਲੜਾ ਅਤੇ ਆਈ.ਸੀ.ਡੀ.ਐਸ. ਬਲਾਕਾਂ ਦੇ ਸੀਨੀਅਰ ਸਹਾਇਕਾਂ ਨਾਲ ਬੋਰਡ ਦੇ ਸਕੱਤਰ ਸ੍ਰੀ ਅਭਿਸ਼ੇਕ ਕੁਮਾਰ ਅਤੇ ਬੋਰਡ ਦੇ ਹੋਰ ਕਰਮਚਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਚੇਅਰਪਰਸਨ ਨੇ ਕੋਰੋਨਾ ਤੋਂ ਬਚਣ ਲਈ ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਅਪਣਾਉਣ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ।
Gursharan Kaur
ਬਲਾਕਾਂ ਵਿੱਚ ਸਕੀਮਾਂ ਦੀ ਪ੍ਰਗਤੀ ਦੀ ਸਮੀਖਿਆ ਮਗਰੋਂ ਬੱਚਿਆਂ ਤੇ ਔਰਤਾਂ ਲਈ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਨੂੰ ਬਲਾਕ ਪੱਧਰ ਉਤੇ ਬਿਹਤਰ ਢੰਗ ਨਾਲ ਲਾਗੂ ਕਰਨ ਬਾਰੇ ਵਿਸਤਾਰ ਨਾਲ ਚਰਚਾ ਹੋਈ। ਚੇਅਰਪਰਸਨ ਨੇ ਕਿਹਾ ਕਿ ਬਲਾਕਾਂ ਦੇ ਸੁਪਰਵਾਈਜ਼ਰਾਂ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਭਰੀਆਂ ਜਾਣ,
Gursharan Kaur
ਤਾਂ ਜੋ ਸਾਰੇ ਬਲਾਕਾਂ ਦਾ ਕੰਮਕਾਜ ਵਧੇਰੇ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਤੋਂ ਇਲਾਵਾ ਪੰਜ ਬਲਾਕਾਂ ਦੇ ਪ੍ਰਸ਼ਾਸਨਿਕ ਮਸਲਿਆਂ ਬਾਰੇ ਵੀ ਗੱਲਬਾਤ ਹੋਈ ਅਤੇ ਕਈ ਮਾਮਲਿਆਂ ਦਾ ਚੇਅਰਪਰਸਨ ਨੇ ਮੌਕੇ ’ਤੇ ਹੀ ਨਿਬੇੜਾ ਕੀਤਾ। ਚੇਅਰਪਰਸਨ ਸ੍ਰੀਮਤੀ ਰੰਧਾਵਾ ਨੇ ਸਾਰੇ ਸੀ.ਡੀ.ਪੀ.ਓਜ਼. ਅਤੇ ਬਲਾਕਾਂ ਦੇ ਸੀਨੀਅਰ ਸਹਾਇਕਾਂ ਨੂੰ ਬਲਾਕਾਂ ਦੇ ਕੰਮ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।