
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੀ ਰਹਿ ਚੁੱਕੇ ਹਨ ਮੀਡੀਆ ਤੇ ਸਿਆਸੀ ਸਲਾਹਕਾਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨਾਲ ਪਿਛਲੇ 31 ਸਾਲਾਂ ਤੋਂ ਜੁੜੇ ਹਰਚਰਨ ਬੈਂਸ ਨੂੰ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਪਣਾ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਮਾਹਿਲਪੁਰ ਤੋਂ ਹਰਚਰਨ ਬੈਂਸ ਪਹਿਲਾਂ 5 ਵਾਰ ਮੁੱਖ ਮੰਤਰੀ ਰਹੇ 94 ਸਾਲਾ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਨੈਸ਼ਨਲ ਸਲਾਹਕਾਰ ਸਿਆਸੀ ਅਤੇ ਮੀਡੀਆ ਸਲਾਹਕਾਰ ਵੀ ਰਹਿ ਚੁੱਕੇ ਹਨ।
Harcharan Bains
ਪ੍ਰਸਿਧ ਲੇਖਕ ਪਤਰਕਾਰ ਲੁਧਿਆਣਾ ਯੂਨੀਵਰਸਟੀ ਵਿਚ ਬਤੌਰ ਲੈਕਚਰਾਰ ਰਹੇ ਤਜ਼ਰਬੇਕਾਰ ਹਰਚਰਨ ਬੈਂਸ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਫ਼ਿਰੋਜ਼ਪੁਰ ਤੋਂ ਐਮ.ਪੀ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਬਾਦਲ ਨੂੰ ਹਰ ਸਿਆਸੀ ਧਾਰਮਕ ਨੈਤਿਕ ਪਾਰਟੀ ਗਤੀਵਿਧੀਆਂ ਤੇ ਕੇਂਦਰ ਸਰਕਾਰ ਨਾਲ ਚੁੱਕੇ ਜਾਣ ਵਾਲੇ ਮਾਮਲਿਆਂ ਸਮੇਤ ਪੰਜਾਬ ਸਰਕਾਰ ਸਬੰਧੀ ਅਪਣਾਈ ਜਾ ਰਹੀ ਨੀਤੀ ਬਾਰੇ ਸਲਾਹ ਮਸ਼ਵਰਾ ਦੇਣਾ ਉਨ੍ਹਾਂ ਦੀ ਮੁੱਖ ਡਿਊਟੀ ਹੋਵੇਗੀ।
Sukhbir Badal
ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਕੰਮ ਉਸ ਸਾਜ਼ਸ਼ ਨੂੰ ਨੰਗਾ ਕਰਨਾ ਹੈ ਕਿ ਜਿਸ ਨਾਲ ਸਿੱਖ ਸੰਗਤਾਂ ਦੇ ਮਨ੍ਹਾਂ ਵਿਚ ਸਿੱਖ ਸੰਸਥਾਵਾਂ ਵਿਰੁਧ ਸ਼ੰਕੇ ਖੜ੍ਹੇ ਕਰਨ ਦਾ ਅਮਲ ਚਲ ਰਿਹਾ ਹੈ।
Harcharan Singh Bains
ਕਾਬਲੇਗੌਰ ਹੈ ਕਿ ਹਰਚਰਨ ਬੈਂਸ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਨਾਤਾ ਕਾਫ਼ੀ ਪੁਰਾਣਾ ਹੈ। ਉਹ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਦੀਆਂ ਸਰਕਾਰਾਂ ਸਮੇਂ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕੰਮ ਕਰਨ ਦਾ ਲੰਮਾ ਤਜਰਬਾ ਹੈ। ਇਸ ਲਈ ਹਰਚਰਨ ਬੈਂਸ ਦੀ ਸੁਖਬੀਰ ਬਾਦਲ ਦੇ ਪ੍ਰਮੁੱਖ ਸਲਾਹਕਾਰ ਵਜੋਂ ਨਿਯੁਕਤੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।