ਬੱਚਿਆਂ ਨੂੰ ਅਪਣੀ ਮਾਤਾ ਦੇ ਉਪਨਾਮ ਦੀ ਵਰਤੋਂ ਦਾ
Published : Aug 7, 2021, 12:23 am IST
Updated : Aug 7, 2021, 12:23 am IST
SHARE ARTICLE
image
image

ਬੱਚਿਆਂ ਨੂੰ ਅਪਣੀ ਮਾਤਾ ਦੇ ਉਪਨਾਮ ਦੀ ਵਰਤੋਂ ਦਾ

ਨਵੀਂ ਦਿੱਲੀ, 6 ਅਗੱਸਤ : ਦਿੱਲੀ ਹਾਈਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਈ ਪਿਤਾ ਅਪਣੀ ਬੇਟੀ ਲਈ ਸ਼ਰਤਾਂ ਨਹੀਂ ਥੋਪ ਸਕਦਾ ਹੈ ਅਤੇ ਹਰ ਬੱਚੇ ਨੂੰ ਅਪਣੀ ਮਾਂ ਦੇ ਉਪਨਾਮ ਦਾ ਇਸਤੇਮਾਲ ਕਰਨ ਦਾ ਅਧਿਕਾਰ ਹੈ। ਅਦਾਲਤ ਨੇ ਇਕ ਨਾਬਾਲਗ਼ ਲੜਕੀ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਟਿਪਣੀ ਕੀਤੀ। ਪਟੀਸ਼ਨ ’ਚ ਵਿਅਕਤੀ ਨੇ ਅਧਿਕਾਰੀ ਨੂੰ ਇਹ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ ਕਿ ਤਸਦਾਵੇਜਾਂ ’ਚ ਉਨ੍ਹਾਂ ਦਾ ਨਾਂ ਉਨ੍ਹਾਂ ਦੀ ਬੇਟੀ ਦੇ ਉਪਨਾਮ ਦੇ ਰੂਪ ’ਚ ਦਿਖਾਇਆ ਜਾਵੇ, ਨਾ ਕਿ ਉਸ ਦੀ ਮਾਂ ਦੇ ਨਾਂ ਦੇ ਰੂਪ ’ਚ। ਹਾਲਾਂਕਿ, ਜਸਟਿਸ ਰੇਖਾ ਪੱਲੀ ਨੇ ਇਸ ਤਰ੍ਹਾਂ ਦੇ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿਤਾ ਅਤੇ ਕਿਹਾ, ‘‘ਇਕ ਪਿਤਾ ਕੋਲ ਬੇਟੀ ਨੂੰ ਇਹ ਫਰਮਾਨ ਸੁਣਾਉਣ ਦਾ ਅਧਿਕਾਰ ਨਹੀਂ ਹੁੰਦਾ ਹੈ ਕਿ ਉਹ ਸਿਰਫ਼ ਉਸ ਦੇ ਉਪਨਾਮ ਦੀ ਵਰਤੋਂ ਕਰੇ। ਜੇਰਕ ਨਾਬਾਲਗ਼ ਬੇਟੀ ਅਪਣੇ ‘ਸਰਨੇਮ’ ਤੋਂ ਖ਼ੁਸ਼ ਹੈ ਤਾਂ ਤੁਹਾਨੂੰ ਕੀ ਦਿੱਕਤ ਹੈ?’’ ਅਦਾਲਤ ਨੇ ਕਿਹਾ ਕਿ ਹਰ ਬੱਚੇ ਨੂੰ ਅਪਣੀ ਮਾਂ ਦੇ ਉਪਨਾਮ ਦੀ ਵਰਤੋਂ ਕਰਨ ਦਾ ਅਧਿਕਾਰ ਹੈ ਜੇਕਰ ਉਹ ਅਜਿਹਾ ਚਾਹੁੰਦਾ ਹੈ। 
ਸੁਣਵਾਈ ਦੌਰਾਨ ਵਿਅਕਤੀ ਦੇ ਵਕੀਲ ਨੇ ਦਲੀਲ ਦਿਤੀ ਕਿ ਉਸ ਦੀ ਬੇਟੀ ਨਾਬਾਲਗ਼ ਹੈ ਅਤੇ ਇਸ ਤਰ੍ਹਾਂ ਦੇ ਮੁੱਦਿਆਂ ’ਤੇ ਆਪ ਫ਼ੈਸਲਾ ਨਹੀਂ ਕਰ ਸਕਦੀ ਹੈ ਅਤੇ ਬੱਚੀ ਦੇ ਉਪਨਾਮ ਨੂੰ ਉਸ ਦੀ ਵੱਖ ਰਹਿ ਰਹੀ ਪਤਨੀ ਨੇ ਬਦਲ ਦਿਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਨਾਂ ’ਚ ਬਦਲਾਅ ਤੋਂ ਬੀਮਾ ਕੰਪਨੀ ਤੋਂ ਬੀਮਾ ਦਾਵਇਆਂ ਦਾ ਲਾਭ ਲੈਣ ’ਚ ਮੁਸ਼ਕਲ ਆਏਗੀ ਕਿਉਂਕਿ ਪਾਲਿਸੀ ਲੜਕੀ ਦੇ ਨਾਂ ’ਤੇ ਉਸ ਦੇ ਪਿਤਾ ਦੇ ਉਪਨਾਮ ਦੇ ਨਾਲ ਲਈ ਗਈ ਸੀ। ਅਦਾਲਤ ਨੇ ਉਸ ਵਿਅਕਤੀ ਨੂੰ ਅਪਣੀ ਬੇਟੀ ਦੇ ਸਕੂਲ ’ਚ ਪਿਤਾ ਦੇ ਰੂਪ ’ਚ ਅਪਣਾ ਨਾਮ ਦਿਖਾਉਣ ਦੀ ਆਜ਼ਾਦੀ ਨਾਲ ਪਟੀਸ਼ਨ ਦਾ ਨਬੇੜਾ ਕਰ ਦਿਤਾ। (ਏਜੰਸੀ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement