ਪਿਸਤੌਲ ਤੇ ਮੋਟਰਸਾਈਕਲ ਛੱਡ ਭੱਜੇ ਚੋਰ
ਖੰਨਾ (ਧਰਮਿੰਦਰ ਸਿੰਘ) ਖੰਨਾ ਦੇ ਬੀਜਾ ਚੌਂਕ 'ਚ ਲੁਟੇਰਿਆਂ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇੱਕ ਬਜ਼ੁਰਗ ਨੇ ਦਲੇਰੀ ਨਾਲ ਲੁਟੇਰਿਆ ਦਾ ਸਾਹਮਣਾ ਕਰਦਿਆਂ ਚੋਰਾਂ ਤੋਂ ਨਕਲੀ ਪਿਸਤੌਲ ਖੋਹ ਲਈ ਅਤੇ ਉਨਾਂ ਦਾ ਮੋਟਰਸਾਈਕਲ ਵੀ ਸੁੱਟ ਦਿੱਤਾ। ਜਿਸ ਮਗਰੋਂ ਕਰਿਆਨਾ ਸਟੋਰ ਮਾਲਕ ਨੂੰ ਲੁੱਟਣ ਆਏ ਲੁਟੇਰੇ ਆਪਣੀ ਜਾਨ ਬਚਾ ਕੇ ਭੱਜ ਗਏ।
The bravery of an elderly shopkeeper frightened the robbers
ਬੀਜਾ ਚੌਂਕ 'ਚ ਰਤਨ ਕਰਿਆਨਾ ਸਟੋਰ ਚਲਾਉਣ ਵਾਲੇ ਰਤਨ ਚੰਦ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਮੋਟਰਸਾਈਕਲ ਤੇ ਤਿੰਨ ਜਣੇ ਆਏ। ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਅਤੇ ਦੋ ਅੰਦਰ ਆ ਗਏ।
The bravery of an elderly shopkeeper frightened the robbers
ਇੱਕ ਨੇ ਮੇਰੇ ਸਿਰ 'ਤੇ ਗਨ ਤਾਨ ਲਈ ਅਤੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਰਤਨ ਚੰਦ ਨੇ ਲੁਟੇਰਿਆਂ ਨੂੰ ਜੱਫਾ ਪਾ ਲਿਆ। ਲੁਟੇਰੇ ਮੋਟਰਸਾਈਕਲ ਤੇ ਭੱਜਣ ਲੱਗੇ ਤਾਂ ਉਹਨਾਂ ਨੇ ਪਿੱਛੇ ਧੱਕਾ ਮਾਰ ਕੇ ਸੁੱਟ ਲਿਆ। ਰੌਲਾ ਪਾ ਦਿੱਤਾ ਅਤੇ ਲੁਟੇਰੇ ਜਾਨ ਬਚਾ ਕੇ ਗਨ ਅਤੇ ਮੋਟਰਸਾਈਕਲ ਛੱਡ ਕੇ ਭੱਜ ਗਏ।
The bravery of an elderly shopkeeper frightened the robbers
ਉਥੇ ਹੀ ਸਦਰ ਥਾਣਾ ਮੁਖੀ ਸਰਬਜੀਤ ਸਿੰਘ ਨੇ ਕਿਹਾ ਕਿ ਏਅਰ ਗਨ ਰਾਹੀਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਮੋਟਰਸਾਈਕਲ ਟਰੇਸ ਕੀਤਾ ਜਾ ਰਿਹਾ ਹੈ। ਜਲਦ ਹੀ ਲੁਟੇਰੇ ਫੜ ਲਏ ਜਾਣਗੇ।
The bravery of an elderly shopkeeper frightened the robbers
ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ ਵੇਲੇ ਵੀ ਜਨਤਕ ਜਗ੍ਹਾ 'ਤੇ ਲੁੱਟਾਂ ਕਰਨ ਤੋਂ ਗੁਰੇਜ਼ ਨਹੀਂ ਕਰਦੇ।
The bravery of an elderly shopkeeper frightened the robbers