12ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਪੂਰਬੀ ਲੱਦਾਖ਼ ਦੇ ਗੋਗਰਾ 'ਚ ਪਿੱਛੇ ਹਟੀ ਭਾਰਤੀ ਅਤੇ ਚੀਨੀ ਫ਼ੌਜ
Published : Aug 7, 2021, 12:24 am IST
Updated : Aug 7, 2021, 12:24 am IST
SHARE ARTICLE
image
image

12ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਪੂਰਬੀ ਲੱਦਾਖ਼ ਦੇ ਗੋਗਰਾ 'ਚ ਪਿੱਛੇ ਹਟੀ ਭਾਰਤੀ ਅਤੇ ਚੀਨੀ ਫ਼ੌਜ

ਗੋਗਰਾ ਵਿਚ ਅਸਥਾਈ ਉਸਾਰੀਆਂ ਨੂੰ  ਵੀ ਹਟਾਇਆ

ਨਵੀਂ ਦਿੱਲੀ, 6 ਅਗੱਸਤ : ਭਾਰਤ ਅਤੇ ਚੀਨ ਦੇ ਫ਼ੌਜ ਕਮਾਂਡਰਾਂ ਵਿਚਾਲੇ 12ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਦੋਹਾਂ ਸੈਨਾਵਾਂ ਨੇ ਕੰਟਰੋਲ ਰੇਖਾ 'ਤੇ ਗੋਗਰਾ ਖੇਤਰ ਤੋਂ ਅਪਣੇ-ਅਪਣੇ ਫ਼ੌਜੀ ਪਿੱਛੇ ਹਟਾ ਲਏ ਹਨ | ਹੁਣ ਦੋਹਾਂ ਪੱਖਾਂ ਦੇ ਫ਼ੌਜੀ ਅਪਣੇ ਪੁਰਾਣੇ ਸਥਾਈ ਬੇਸ 'ਚ ਪਹੁੰਚ ਗਏ ਹਨ | ਇਹ ਕਾਰਵਾਈ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਦੇ 12ਵੇਂ ਗੇੜ ਵਿਚ ਹੋਈ ਸਹਿਮਤੀ ਦੇ ਆਧਾਰ 'ਤੇ ਕੀਤੀ ਗਈ ਹੈ | ਗੋਗਰਾ ਵਿਚ ਅਸਥਾਈ ਉਸਾਰੀਆਂ ਨੂੰ  ਵੀ ਹਟਾ ਦਿਤਾ ਗਿਆ ਹੈ | ਭਾਰਤੀ ਫ਼ੌਜ ਨੇ ਸ਼ੁਕਰਵਾਰ ਨੂੰ  ਇਹ ਜਾਣਕਾਰੀ ਦਿਤੀ | 
ਫ਼ੌਜ ਨੇ ਕਿਹਾ ਕਿ ਦੋਵਾਂ ਪਾਸਿਆਂ ਵਲੋਂ ਬਣਾਏ ਗਏ ਹੋਰ ਬੁਨਿਆਦੀ ਢਾਂਚੇ ਨੂੰ  ਤਬਾਹ ਕਰ ਦਿਤਾ ਗਿਆ ਹੈ ਅਤੇ ਇਸ ਦੀ ਪੁਸ਼ਟੀ ਵੀ ਕਰ ਲਈ ਗਈ ਹੈ | ਫ਼ੌਜ ਨੇ ਕਿਹਾ, '4-5 ਅਗੱਸਤ ਨੂੰ  ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਗੋਗਰਾ ਪੋਸਟ ਤੋਂ ਪਿੱਛੇ ਹਟ ਗਈਆਂ | ਦੋਵੇਂ ਧਿਰਾਂ ਹੁਣ ਆਪੋ-ਅਪਣੇ ਸਥਾਈ ਟਿਕਾਣਿਆਂ ਵਿਚ ਹਨ | ਭਾਰਤੀ ਫ਼ੌਜ ਨੇ ਕਿਹਾ, Tਦੋਵਾਂ ਫ਼ੌਜਾਂ ਵਲੋਂ ਖੇਤਰ ਵਿਚ ਬਣਾਏ ਗਏ ਸਾਰੇ ਅਸਥਾਈ ਢਾਂਚੇ ਅਤੇ ਹੋਰ ਸਬੰਧਤ ਬੁਨਿਆਦੀ ਢਾਂਚੇ ਨੂੰ  ਢਾਹ ਦਿਤਾ ਗਿਆ ਹੈ ਅਤੇ ਇਸ ਦੀ ਆਪਸ ਵਿਚ ਪੁਸ਼ਟੀ ਕਰ ਲਈ ਗਈ ਹੈ |'' 
ਖੇਤਰ ਵਿਚ ਭੂਮੀ ਰੂਪ (ਜ਼ਮੀਨ ਦਾ ਇਕ ਕੁਦਰਤੀ ਰੂਪ) ਦੋਵਾਂ ਧਿਰਾਂ ਦੁਆਰਾ ਬਹਾਲ ਕਰ ਦਿਤਾ ਗਿਆ ਹੈ, ਜਿਵੇਂ ਕਿ ਇਹ ਵਿਵਾਦ ਸ਼ੁਰੂ ਹੋਣ ਤੋਂ ਪਹਿਲਾਂ ਸੀ | ਉਨ੍ਹਾਂ ਅੱਗੇ ਕਿਹਾ, ''ਇਹ ਸਮਝੌਤਾ ਨਿਸ਼ਚਤ ਕਰਦਾ ਹੈ ਕਿ ਇਸ ਖੇਤਰ ਵਿਚ ਐਲਏਸੀ ਦਾ ਦੋਵੇਂ ਪੱਖਾਂ ਵਲੋਂ ਸਖ਼ਤੀ ਨਾਲ ਪਾਲਣ ਅਤੇ ਸਨਮਾਨ ਕੀਤਾ ਜਾਵੇਗਾ ਅਤੇ ਇਸ ਸਥਿਤੀ ਵਿਚ ਇਕਤਰਫ਼ਾ ਤਬਦੀਲੀ ਨਹੀਂ ਹੋਵੇਗੀ |
ਫ਼ੌਜ ਨੇ ਕਿਹਾ, 'ਗੋਗਰਾ ਤੋਂ ਫ਼ੌਜ ਦੀ ਵਾਪਸੀ ਦੇ ਨਾਲ, ਇਕ ਹੋਰ ਸੰਵੇਦਨਸ਼ੀਲ ਖੇਤਰ ਸੁਲਝ ਗਿਆ ਹੈ | ਦੋਵੇਂ ਧਿਰਾਂ ਪਛਮੀ ਖੇਤਰ ਵਿਚ ਐਲਏਸੀ ਦੇ ਨਾਲ ਗੱਲਬਾਤ ਨੂੰ  ਅੱਗੇ ਵਧਾਉਣ ਅਤੇ ਬਾਕੀ ਮੁੱਦਿਆਂ ਨੂੰ  ਸੁਲਝਾਉਣ ਲਈ ਵਚਨਬੱਧ ਹਨ |'' ਫ਼ੌਜ ਨੇ ਅਪਣੇ ਬਿਆਨ ਵਿਚ ਇਹ ਵੀ ਕਿਹਾ ਕਿ ਆਈਟੀਬੀਪੀ (ਇੰਡੋ-ਤਿੱਬਤ ਸੀਮਾ ਪੁਲਿਸ) ਨਾਲ ਭਾਰਤੀ ਫ਼ੌਜ ਦੇਸ਼ ਦੀ ਪ੍ਰਭੂਸਤਾ ਨਿਸ਼ਚਤ ਕਰਨ ਅਤੇ ਪਛਮੀ ਖੇਤਰ ਵਿਚ ਐਲਏਸੀ ਨਾਲ ਸ਼ਾਂਤੀ ਬਣਾ ਕੇ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ |
 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement