ਕੈਪਟਨ ਵਿਰੁਧ ਇਨਕਮ ਟੈਕਸ ਵਿਭਾਗ ਦੀ ਅਰਜ਼ੀ ਦੀ ਸੁਣਵਾਈ ਤੋਂ ਇਨਕਾਰ
Published : Aug 7, 2021, 12:31 am IST
Updated : Aug 7, 2021, 12:31 am IST
SHARE ARTICLE
image
image

ਕੈਪਟਨ ਵਿਰੁਧ ਇਨਕਮ ਟੈਕਸ ਵਿਭਾਗ ਦੀ ਅਰਜ਼ੀ ਦੀ ਸੁਣਵਾਈ ਤੋਂ ਇਨਕਾਰ

ਚੰਡੀਗੜ੍ਹ, 6 ਅਗਸਤ (ਸੁਰਜੀਤ ਸਿੰਘ ਸੱਤੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਵਿਰੁਧ ਆਮਦਨ ਕਰ ਦੇ ਇਕ ਮਾਮਲੇ ਦੀ ਚਲ ਰਹੀ ਸੁਣਵਾਈ ਉਤੇ ਰੋਕ ਲਗਉਣ ਦੀ ਆਮਦਨ ਕਰ ਵਿਭਾਗ ਨੇ ਹਾਈ ਕੋਰਟ ਤੋਂ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਟਰਾਇਲ ਕੋਰਟ  ਦੇ ਹੁਕਮ ਨੂੰ  ਵਿਭਾਗ ਨੇ ਹਾਈ ਕੋਰਟ ਵਿਚ ਪਹਿਲਾਂ ਹੀ ਚੁਨੌਤੀ ਦਿਤੀ ਹੋਈ ਹੈ ਅਤੇ ਉਹ ਪਟੀਸ਼ਨ ਅਜੇ ਵਿਚਾਰਾਧੀਨ ਹੈ ਅਜਿਹੇ ਵਿਚ ਜਦੋਂ ਤਕ ਇਸ ਪਟੀਸ਼ਨ ਉੱਤੇ ਹਾਈ ਕੋਰਟ ਅੰਤਮ ਫ਼ੈਸਲਾ ਨਹੀਂ ਸੁਣਾ ਦਿੰਦਾ ਹੈ ਤਦ ਤਕ ਲੁਧਿਆਣਾ ਟਰਾਇਲ ਕੋਰਟ ਵਿਚ ਇਸ ਮਾਮਲੇ ਦੀ ਚਲ ਰਹੀ ਸੁਣਵਾਈ ਉਤੇ ਰੋਕ ਲਗਾਈ ਜਾਵੇ | 
ਇਹ ਅਰਜ਼ੀ ਸ਼ੁਕਰਵਾਰ ਨੂੰ  ਜਸਟਿਸ ਮਨੋਜ ਬਜਾਜ ਦੀ ਬੈਂਚ ਕੋਲ ਸੁਣਵਾਈ ਹਿਤ ਆਈ ਤੇ ਜਸਟਿਸ ਬਜਾਜ ਨੇ ਸੁਣਵਾਈ ਤੋਂ ਅਪਣੇ ਆਪ ਨੂੰ  ਵੱਖ ਕਰਦਿਆਂ ਮਾਮਲਾ ਦੂਜੀ ਬੈਂਚ ਨੂੰ  ਰੈਫ਼ਰ ਕਰਨ ਲਈ ਇਹ ਅਰਜ਼ੀ ਚੀਫ਼ ਜਸਟਿਸ ਕੋਲ ਭੇਜ ਦਿਤੀ ਹੈ | 
ਇਸ ਤੋਂ ਪਹਿਲਾਂ ਜਸਟਿਸ ਹਰਿੰਦਰ ਸਿੰਘ ਸਿੱਧੂ ਨੇ ਇਸ ਅਰਜ਼ੀ ਉਤੇ ਸੁਣਵਾਈ ਕਰਨ ਤੋਂ ਅਪਣੇ ਆਪ ਨੂੰ  ਵੱਖ ਕਰਦੇ ਹੋਏ ਇਸ ਨੂੰ  ਹੋਰ ਬੈਂਚ ਨੂੰ  ਰੈਫ਼ਰ ਕਰ ਦਿਤਾ ਸੀ ਅਤੇ ਨਾਲ ਹੀ ਟਰਾਇਲ ਕੋਰਟ ਨੂੰ  ਹੁਕਮ ਦਿਤਾ ਸੀ ਕਿ ਜਦੋਂ ਤਕ ਹਾਈ ਕੋਰਟ ਵਿਚ ਇਸ ਪਟੀਸ਼ਨ ਉੱਤੇ ਸੁਣਵਾਈ ਨਹੀਂ ਹੋ ਜਾਂਦੀੇ ਉਦੋਂ ਤਕ ਉਹ ਅੱਗੇ ਸੁਣਵਾਈ ਨਾ ਕਰੇ | ਹੁਣ ਚੀਫ਼ ਜਸਟੀਸ ਦੇ ਹੁਕਮ ਉਪਰੰਤ ਇਹ ਪਟੀਸ਼ਨ ਜਸਟਿਸ ਬਜਾਜ ਕੋਲ ਸੁਣਵਾਈ ਲਈ ਆਈ ਸੀ ਪਰ ਉਨ੍ਹਾਂ ਨੇ ਵੀ ਸੁਣਵਾਈ ਤੋਂ ਇਨਕਾਰ ਕਰ ਦਿਤਾ ਹੈ | 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement