
ਸਾਰੇ ਜ਼ਿਲ੍ਹਿਆਂ ਨੂੰ ਭੇਜੀਆਂ ਡੋਜ਼ਿਜ਼
ਸਿਹਤਮੰਦ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਮੁਫ਼ਤ ਲਾਈ ਜਾਵੇਗੀ ਡੋਜ਼
ਹੋਰ ਦਵਾਈ ਮੰਗਵਾਉਣ ਲਈ ਕਾਰਵਾਈ ਜਾਰੀ
ਪੰਜਾਬ ਦੇ ਦੌਰੇ ਦੇ ਲਗਾਤਾਰ ਤੀਜੇ ਦਿਨ ਖੇਮਕਰਨ ਦੇ ਪਿੰਡਾਂ ਵਿੱਚ ਪੁੱਜੇ ਪਸ਼ੂ ਪਾਲਣ ਮੰਤਰੀ
ਹਲਕਾ ਖੇਮਕਰਨ ਦੇ ਪਿੰਡ ਮਾਣਕਪੁਰਾ, ਗਿੱਲ ਡੇਅਰੀ ਫਾਰਮ ਮਾੜੀ ਬੋਹੜ ਵਾਲੀ, ਪਿੰਡ ਮਦਰ ਅਤੇ ਗਿੱਲ ਡੇਅਰੀ ਫਾਰਮ ਮਦਰ, ਪਿੰਡ ਭੰਡਾਲ ਅਤੇ ਸੰਧੂ ਡੇਅਰੀ ਫਾਰਮ ਬਹਿੜਵਾਲ ਦਾ ਤੂਫਾਨੀ ਦੌਰਾ ਕੀਤਾ
ਚੰਡੀਗੜ੍ਹ : ਲਾਗ ਦੀ ਬੀਮਾਰੀ ਲੰਪੀ ਸਕਿੱਨ ਤੋਂ ਪਸ਼ੂਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਗੋਟ ਪੌਕਸ ਦਵਾਈ ਦੀਆਂ 66,666 ਡੋਜ਼ ਮੰਗਵਾਈਆਂ ਹਨ, ਜੋ ਸੂਬੇ ਦੇ ਸਿਹਤਮੰਦ ਪਸ਼ੂਆਂ ਨੂੰ ਮੁਫ਼ਤ ਲਾਈ ਜਾਵੇਗੀ ਤਾਂ ਜੋ ਬੀਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਹ ਜਾਣਕਾਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਹਲਕਾ ਖੇਮਕਰਨ ਦੇ ਪਿੰਡ ਮਾਣਕਪੁਰਾ, ਗਿੱਲ ਡੇਅਰੀ ਫਾਰਮ ਮਾੜੀ ਬੋਹੜ ਵਾਲੀ, ਪਿੰਡ ਮਦਰ ਅਤੇ ਗਿੱਲ ਡੇਅਰੀ ਫਾਰਮ ਮਦਰ, ਪਿੰਡ ਭੰਡਾਲ ਅਤੇ ਸੰਧੂ ਡੇਅਰੀ ਫਾਰਮ ਬਹਿੜਵਾਲ ਦਾ ਤੂਫਾਨੀ ਦੌਰਾ ਕਰਨ ਮੌਕੇ ਦਿੱਤੀ।
66,666 doses of Goat Pox medicine ordered to prevent lumpy skin disease: Laljit Singh Bhullar
ਪੰਜਾਬ ਦੇ ਦੌਰੇ ਦੇ ਲਗਾਤਾਰ ਤੀਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੈਦਰਾਬਾਦ ਤੋਂ ਉਚੇਚੇ ਤੌਰ 'ਤੇ ਮੰਗਵਾਈ ਗਈ ਇਹ ਦਵਾਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਭੇਜੀ ਜਾ ਚੁੱਕੀ ਹੈ ਅਤੇ ਡਾਕਟਰਾਂ ਨੇ ਦਵਾਈ ਨੂੰ ਸਿਹਤਮੰਦ ਪਸ਼ੂਆਂ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਪਸ਼ੂਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਇਹ ਦਵਾਈ ਪਸ਼ੂਆਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ।
66,666 doses of Goat Pox medicine ordered to prevent lumpy skin disease: Laljit Singh Bhullar
ਮੰਤਰੀ ਨੇ ਦੱਸਿਆ ਕਿ ਹੋਰ ਦਵਾਈ ਮੰਗਵਾਉਣ ਲਈ ਵਿਭਾਗ ਦੇ ਅਧਿਕਾਰੀ ਨਿਰੰਤਰ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਸਾਰਥਕ ਕਦਮ ਚੁੱਕ ਰਹੀ ਹੈ। ਪਸ਼ੂਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਦਵਾਈਆਂ ਤੋਂ ਇਲਾਵਾ ਹੋਰ ਸਾਜੋ-ਸਾਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇ।
66,666 doses of Goat Pox medicine ordered to prevent lumpy skin disease: Laljit Singh Bhullar
ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲਿਅ੍ਹਾਂ ਨੂੰ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਿਆਂ ਵਿਚ ਤੈਨਾਤ ਅਮਲੇ ਦੇ ਨਾਲ-ਨਾਲ ਮੁੱਖ ਦਫ਼ਤਰ ਤੋਂ ਵੀ ਵੈਟਰਨਰੀ ਅਧਿਕਾਰੀ ਜ਼ਿਲ੍ਹਿਆਂ ਵਿੱਚ ਭੇਜੇ ਗਏ ਹਨ।
66,666 doses of Goat Pox medicine ordered to prevent lumpy skin disease: Laljit Singh Bhullar
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਲੰਪੀ ਸਕੀਨ ਬਿਮਾਰੀ ਵਿਸ਼ੇਸ਼ ਤੌਰ 'ਤੇ ਗਾਵਾਂ ਵਿਚ ਫੈਲ ਰਹੀ ਹੈ ਅਤੇ ਸੂਬੇ ਦੇ ਕਈ ਜ਼ਿਲ੍ਹੇ ਇਸ ਬੀਮਾਰੀ ਦੀ ਚਪੇਟ ਵਿਚ ਆ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਪਸ਼ੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ, ਸਗੋਂ ਦਫ਼ਨ ਕੀਤਾ ਜਾਵੇ ਅਤੇ ਹਾਲ ਦੀ ਘੜੀ ਦੂਜੇ ਰਾਜਾਂ ਤੋਂ ਪਸ਼ੂ ਖਰੀਦ ਕੇ ਪੰਜਾਬ ਅੰਦਰ ਨਾ ਲਿਆਂਦੇ ਜਾਣ ਤਾਂ ਜੋ ਬੀਮਾਰੀ ਦੇ ਫੈਲਣ ਨੂੰ ਰੋਕਿਆ ਜਾ ਸਕੇ।