
ਨਾਨਕੇ ਰਹਿੰਦੀ ਸੀ ਮ੍ਰਿਤਕ ਲੜਕੀ
Rating:
ਹੀਰੋਂ ਖੁਰਦ: ਜ਼ਿਲ੍ਹਾ ਮਾਨਸਾ ਤੋਂ ਦੁਖਧਾਈ ਖਬਰ ਸਾਹਮਣੇ ਆਈ ਹੈ। ਜਿਥੇ ਇਕ ਲੜਕੀ ਦੀ ਸੰਪ ਦੇ ਡੰਗਣ ਨਾਲ ਮੌਤ ਹੋ ਗਈ। ਮ੍ਰਿਤਕ ਲੜਕੀ ਦਾ ਨਾਮ ਸੰਦੀਪ ਕੌਰ ਸੀ। ਉਹ ਬਾਰਵੀਂ ਕਲਾਸ ਦੀ ਵਿਦਿਆਰਥਣ ਸੀ।
Sandeep Singh
ਮ੍ਰਿਤਕਾ ਦੇ ਨਾਨਾ ਰਾਮ ਸਿੰਘ ਨੰਬਰਦਾਰ ਨੇ ਦੱਸਿਆ ਕਿ ਲੰਘੀ ਰਾਤ ਉਹ, ਉਸ ਦੀ ਪੋਤੀ ਅਤੇ ਦੋਹਤੀ ਸੰਦੀਪ ਕੌਰ ਇੱਕੋ ਕਮਰੇ 'ਚ ਸੁੱਤੇ ਪਏ ਸਨ ਤਾਂ ਅਚਾਨਕ ਤਕਰੀਬਨ ਰਾਤ ਦੇ ਸਾਢੇ ਕੁ 10 ਵਜੇ ਉਸ ਦੀ ਦੋਹਤੀ ਨੇ ਲੱਤ 'ਤੇ ਕੁਝ ਲੜ ਜਾਣ ਦੀ ਸ਼ਿਕਾਇਤ ਕੀਤੀ ਜਿਸ ਤੁਰੰਤ ਉਸ ਨੂੰ ਮੁੱਢਲੀ ਸਹਾਇਤਾ ਲਈ ਲਿਜਾਇਆ ਗਿਆ।ਉਨ੍ਹਾਂ ਦੱਸਿਆ ਕਿ ਲੜਕੀ ਦੀ ਤਕਰੀਬਨ ਅੱਧੇ ਘੰਟੇ ਦਰਮਿਆਨ ਹੀ ਮੌਤ ਹੋ ਗਈ।
DEATH
ਉਨ੍ਹਾਂ ਦੱਸਿਆ ਕਿ ਜਦੋਂ ਘਰ ਆ ਕੇ ਕਮਰੇ ਦੀ ਫਰੋਲਾ ਫਰਾਲੀ ਕੀਤੀ ਤਾਂ ਤਕਰੀਬਨ 5 ਫੁੱਟ ਕਾਲੇ ਰੰਗ ਦਾ ਨਾਗ ਮਿਲਿਆ। ਰਾਮ ਸਿੰਘ ਨੇ ਦੱਸਿਆ ਕਿ ਉਸ ਦੀ ਦੋਹਤੀ ਪਿਛਲੇ ਕਈ ਸਾਲਾਂ ਤੋਂ ਉਹਨਾਂ ਕੋਲ ਰਹਿ ਰਹੀ ਸੀ। ਪਿੰਡ ਦੇ ਸਰਪੰਚ ਜਗਰਾਜ ਸਿੰਘ ਭੋਲਾ ਤੇ ਸਮੂਹ ਗ੍ਰਾਮ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਵਿੱਤੀ ਮਦਦ ਕੀਤੀ ਜਾਵੇ। ਪਿੰਡ ਵਾਸੀਆਂ ਤੋਂ ਇਲਾਵਾ ਸਰਕਾਰੀ ਸੈਕੰਡਰੀ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਸਟਾਫ ਨੇ ਪਰਿਵਾਰ ਨਾਲ ਦੁੱਖ ਜ਼ਾਹਰ ਕੀਤਾ।