ਜਗਦੀਪ ਧਨਖੜ ਹੋਣਗੇ ਨਵੇਂ ਉਪ ਰਾਸ਼ਟਰਪਤੀ ਭਾਰੀ ਵੋਟਾਂ ਨਾਲ ਵਿਰੋਧੀ ਉਮੀਦਵਾਰ ਅਲਵਾ ਨੂੰ ਹਰਾਇਆ
Published : Aug 7, 2022, 6:42 am IST
Updated : Aug 7, 2022, 6:42 am IST
SHARE ARTICLE
image
image

ਜਗਦੀਪ ਧਨਖੜ ਹੋਣਗੇ ਨਵੇਂ ਉਪ ਰਾਸ਼ਟਰਪਤੀ ਭਾਰੀ ਵੋਟਾਂ ਨਾਲ ਵਿਰੋਧੀ ਉਮੀਦਵਾਰ ਅਲਵਾ ਨੂੰ ਹਰਾਇਆ

 

ਨਵੀਂ ਦਿੱਲੀ, 6 ਅਗੱਸਤ : ਦੇਸ਼ ਦੇ ਅਗਲੇ ਉਪ ਰਾਸ਼ਟਰਪਤੀ ਲਈ ਹੋਈ ਚੋਣ ਦੇ ਨਤੀਜਿਆਂ ਵਿਚ ਐਨਡੀਏ ਉਮੀਦਵਾਰ ਜਗਦੀਪ ਧਨਖੜ ਦੀ ਜਿੱਤ ਹੋਈ ਹੈ। ਇਸ ਅਹੁਦੇ ਲਈ ਐਨਡੀਏ ਉਮੀਦਵਾਰ ਜਗਦੀਪ ਧਨਖੜ ਅਤੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਵਿਚਕਾਰ ਮੁਕਾਬਲਾ ਸੀ। ਦੋਵਾਂ ਸਦਨਾਂ ਵਿਚ ਐਨਡੀਏ ਦੀ ਮਜ਼ਬੂਤ ਸਥਿਤੀ ਨੂੰ ਦੇਖਦੇ ਹੋਏ ਧਨਖੜ ਦੀ ਜਿੱਤ ਪਹਿਲਾਂ ਹੀ ਤੈਅ ਸੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦਸਿਆ ਕਿ ਨਵੇਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ 528 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਵਿਰੋਧੀ ਧਿਰ ਵਲੋਂ ਇਸ ਅਹੁਦੇ ਲਈ ਉਮੀਦਵਾਰ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ ਜਦਕਿ 15 ਵੋਟਾਂ ਰੱਦ ਹੋ ਗਈਆਂ ਹਨ। ਧਨਖੜ 11 ਅਗੱਸਤ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗੱਸਤ ਨੂੰ ਖ਼ਤਮ ਹੋ ਰਿਹਾ ਹੈ।
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਚ ਧਨਖੜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿਤੀ। ਮਾਰਗਰੇਟ ਅਲਵਾ ਨੇ ਵੀ ਧਨਖੜ ਨੂੰ ਜਿੱਤ ਦੀ ਵਧਾਈ ਦਿਤੀ। ਉਨ੍ਹਾਂ ਨੇ ਟਵੀਟ ਕਰ ਕੇ ਕਈ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, “ਬਦਕਿਸਮਤੀ ਨਾਲ, ਕੁੱਝ ਵਿਰੋਧੀ ਪਾਰਟੀਆਂ ਨੇ ਇਕਜੁਟ ਵਿਰੋਧੀ ਧਿਰ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਵਿਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਭਾਜਪਾ ਦਾ ਸਮਰਥਨ ਕੀਤਾ।’’ ਉਨ੍ਹਾਂ ਨੇ ਅਪਣੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਲਗਭਗ 93 ਫ਼ੀ ਸਦੀ ਸੰਸਦ ਮੈਂਬਰਾਂ ਨੇ ਅਪਣੀ ਵੋਟ ਪਾਈ, ਜਦੋਂ ਕਿ 50 ਤੋਂ ਵਧ ਸੰਸਦ ਮੈਂਬਰਾਂ ਨੇ ਅਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ।
ਅਧਿਕਾਰੀਆਂ ਨੇ ਦਸਿਆ ਕਿ ਕੁਲ 780 ਸੰਸਦ ਮੈਂਬਰਾਂ ’ਚੋਂ 725 ਸੰਸਦ ਮੈਂਬਰਾਂ ਨੇ ਸ਼ਾਮ 5 ਵਜੇ ਤਕ ਵੋਟਿੰਗ ਕੀਤੀ। ਤਿ੍ਰਣਮੂਲ ਕਾਂਗਰਸ ਨੇ ਪਹਿਲਾਂ ਹੀ ਚੋਣਾਂ ਤੋਂ ਦੂਰ ਰਹਿਣ ਦਾ ਐਲਾਨ ਕਰ ਦਿਤਾ ਸੀ। ਹਾਲਾਂਕਿ ਇਸ ਦੇ ਦੋ ਸੰਸਦ ਮੈਂਬਰਾਂ ਸ਼ਿਸ਼ਿਰ ਕੁਮਾਰ ਅਧਿਕਾਰੀ ਅਤੇ ਦਿਵੇਂਦੂ ਅਧਿਕਾਰੀ ਨੇ ਅਪਣੀ ਵੋਟ ਪਾਈ।
ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਸੰਨੀ ਦਿਓਲ ਨੇ ਅਪਣੀ ਵੋਟ ਨਹੀਂ ਪਾਈ।

ਇਸ ਨਾਲ ਹੀ, ਟੀਐਮਸੀ ਦੇ ਚੋਣ ਤੋਂ ਬਾਹਰ ਹੋਣ ਦੇ ਬਾਵਜੂਦ, ਦਿਵੇੇਂਦੂ ਅਧਿਕਾਰੀ ਅਤੇ ਉਨ੍ਹਾਂ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਨੇ ਪਾਰਟੀ ਦੇ ਫ਼ੈਸਲੇ ਦੇ ਖ਼ਿਲਾਫ਼ ਵੋਟਿੰਗ ਵਿਚ ਹਿੱਸਾ ਲਿਆ।    (ਏਜੰਸੀ)

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement