ਇਰਾਕ ’ਚ ਫਸੀਆਂ ਦੋ ਲੜਕੀਆਂ ਦੀ ਹੋਈ ਵਤਨ ਵਾਪਸੀ
Published : Aug 7, 2023, 8:15 pm IST
Updated : Aug 7, 2023, 8:15 pm IST
SHARE ARTICLE
File Photo
File Photo

ਟ੍ਰੈਵਲ ਏਜੰਟਾਂ ਹੱਥੋਂ ਠੱਗੀਆਂ ਔਰਤਾਂ ਦਾ ਅਰਬ ਦੇਸ਼ਾਂ ’ਚ ਸ਼ੋਸ਼ਣ ਲਗਾਤਾਰ ਜਾਰੀ

ਚੰਡੀਗੜ੍ਹ: ਪਿਛਲੇ ਦੋ ਮਹੀਨਿਆਂ ਤੋਂ ਇਰਾਕ ’ਚ ਫਸੀਆਂ 2 ਪੰਜਾਬੀ ਕੁੜੀਆਂ ਨੂੰ ਵਾਪਸ ਭਾਰਤ ਲਿਆਂਦਾ ਗਿਆ। ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚ ਕੇ ਕਿਹਾ ਕਿ ਜੇ ਭਾਰਤੀ ਅੰਬੈਸੀ ਸਾਡੀ ਮਦਦ ਨਾ ਕਰਦੀ ਤਾਂ ਨਰਕ ਭਰੀ ਜ਼ਿੰਦਗੀ ’ਚੋਂ ਨਿਕਲਣਾ ਮੁਸ਼ਕਲ ਸੀ। ਪੀੜਤ ਲੜਕੀਆਂ ਨੇ ਅਪਣੀ ਦੁੱਖਾਂ ਭਰੀ ਦਾਸਤਾਂ ਸੁਣਾਉਂਦਿਆ ਕਿਹਾ ਕਿ ਉਨ੍ਹਾਂ ਦੇ ਸਕੇ ਸਬੰਧੀਆਂ ਅਤੇ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਅਜਿਹੇ ਸੁਪਨੇ ਦਿਖਾਏ ਕਿ ਉਹ ਇਨ੍ਹਾਂ ਠੱਗਾਂ ਦੇ ਝਾਂਸੇ ਵਿਚ ਆ ਗਈਆ।  

ਵਾਪਸ ਆਈ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਸੀਮਾ (ਬਦਲਿਆ ਹੋਇਆ ਨਾਮ) ਨੇ ਦਸਿਆ ਉਸ ਦੀ ਰਿਸ਼ਤੇਦਾਰ ਮੀਰਾ ਨਾਂ ਦੀ ਔਰਤ ਨੇ ਉਸ ਨਾਲ ਸੰਪਰਕ ਕੀਤਾ ਸੀ। ਮੀਰਾ ਨੇ ਉਸ ਨੂੰ ਘਰੇਲੂ ਕੰਮ ਦਾ ਕਹਿ ਕੇ ਗਰੀਸ ਭੇਜਣ ਦਾ ਲਾਰਾ ਲਾਇਆ ਸੀ ਤੇ ਮੋਟੀ ਤਨਖਾਹ ਦਾ ਲਾਲਚ ਵੀ ਦਿਤਾ ਸੀ ਪਰ ਮੀਰਾ ਵਲੋਂ ਗਰੀਸ ਭੇਜਣ ਦੀ ਥਾਂ ’ਤੇ ਧੋਖੇ ਨਾਲ ਇਰਾਕ ਭੇਜ ਦਿਤਾ ਗਿਆ ਤੇ ਉਥੇ ਵੀ ਇਕ ਕੰਪਨੀ ਕੋਲ ਉਸ ਨੂੰ ਵੇਚ ਦਿਤਾ।

ਉਸ ਦਾ ਪਾਸਪੋਰਟ ਵੀ ਖੋਹ ਲਿਆ ਗਿਆ ਸੀ। ਉਸ ਨੇ ਦਸਿਆ ਕਿ ਜਿਥੇ ਉਸ ਨੂੰ ਰੱਖਿਆ ਗਿਆ ਸੀ ਉਹ ਇਕ ਦਫਤਰ ਸੀ। ਸੀਮਾ ਨੇ ਦਸਿਆ ਕਿ ਉਸ ਨੂੰ ਦਿਮਾਗੀ ਤੇ ਸਰੀਰਿਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਸ ਦੇ ਪਿਤਾ ਨੂੰ ਅਧਰੰਗ ਦਾ ਅਟੈਕ ਹੋ ਜਾਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਸੀ। ਇਸੇ ਕਰਕੇ ਉਸ ਨੇ ਮੀਰਾ ਦੀ ਗੱਲ ਮੰਨ ਕੇ ਵਿਦੇਸ਼ ਜਾਣ ਦਾ ਫੈਸਲਾ ਕੀਤਾ ਸੀ।  

ਉਸ ਦੇ ਨਾਲ ਹੀ ਪਰਤੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਲੜਕੀ ਹੇਮਾ (ਬਦਲਿਆ ਹੋਇਆ ਨਾਮ) ਨੇ ਦਸਿਆ ਕਿ ਉਸ ਨੂੰ ਵੀ ਮੀਰਾ ਵਲੋਂ ਹੀ ਫਸਾਇਆ ਗਿਆ ਸੀ। ਮੀਰਾ ਵਲੋਂ ਵੀ ਉਸ ਨੂੰ ਹਾਂਗਕਾਂਗ ਭੇਜਣ ਦਾ ਲਾਰਾ ਲਾਇਆ ਗਿਆ ਸੀ ਤੇ ਮੋਟੀ ਤਨਖਾਹ ਦਾ ਲਾਲਚ ਦਿਤਾ ਗਿਆ ਸੀ ਪਰ ਉਸ ਨੂੰ ਵੀ ਇਰਾਕ ਭੇਜ ਕੇ ਉਥੇ ਵੇਚ ਦਿਤਾ ਗਿਆ ਸੀ। ਉਸ ਨੇ ਦਸਿਆ ਕਿ ਉੱਥੇ ਜਿਸ ਦਫਤਰ ਵਿਚ ਉਨ੍ਹਾਂ ਨੂੰ ਰਖਿਆ ਗਿਆ ਸੀ, ਉਨ੍ਹਾਂ ਵਲੋਂ ਬਹੁਤ ਤਸ਼ੱਦਦ ਕੀਤਾ ਜਾਂਦਾ ਸੀ। ਹੇਮਾ ਨੇ ਦਾਅਵਾ ਕੀਤਾ ਕਿ ਉਸ ਦੇ ਵਾਂਗ ਹੀ ਇਰਾਕ ਵਿਚ 30 ਤੋਂ 40 ਲੜਕੀਆਂ ਫਸੀਆਂ ਹੋਈਆਂ ਹਨ ਜਿਨ੍ਹਾਂ ਨੂੰ ਗਾਹਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਉਨ੍ਹਾਂ ਕੋਲੋਂ ਗਲਤ ਕੰਮ ਕਰਵਾਏ ਜਾਂਦੇ ਹਨ।

ਵਿਦੇਸ਼ ਜਾਣ ਵਾਲੀਆਂ ਕੁੜੀਆਂ ਨੂੰ ਸੁਚੇਤ ਰਹਿਣ ਦਾ ਦਿਤਾ ਸੱਦਾ
ਵਾਪਸ ਆਈਆਂ ਲੜਕੀਆਂ ਨੇ ਵਿਦੇਸ਼ ਜਾਣ ਵਾਲੀਆਂ ਲੜਕੀਆਂ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਲਈ ਅਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਭੈਣ ਭਰਾ ’ਤੇ ਯਕੀਨ ਨਾ ਕਰਨ। ਉਨ੍ਹਾਂ ਕਿਹਾ ਕਿ ਅਰਬ ਦੇਸ਼ਾਂ ’ਚ ਅਪਣਿਆਂ ਵਲੋਂ ਹੀ ਟ੍ਰੈਵਲ ਏਜੰਟਾਂ ਰਾਹੀ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇਸ਼ਾਂ ਦਾ ਮਾਹੌਲ ਬਹੁਤ ਖ਼ਰਾਬ ਹੈ। ਖਾੜੀ ਦੇਸ਼ਾਂ ਵਿਚ ਜ਼ਿਆਦਤਰ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਪੀੜਤ ਲੜਕੀਆਂ ਨੇ ਕਿਹਾ ਕਿ ਇੰਝ ਲਗਦਾ ਹੈ ਕਿ ਇਸ ਧੰਦੇ ਵਿਚ ਕੌਮਾਂਤਰੀ ਪੱਧਰ ਦਾ ਕੋਈ ਗਰੋਹ ਕੰਮ ਕਰ ਰਿਹਾ ਹੈ ਜੋ ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਤੋਂ ਗ਼ਰੀਬ ਘਰਾਂ ਦੀਆਂ ਲੜਕੀਆਂ ਨੂੰ ਝੂਠੇ ਲਾਰਿਆ ਵਿਚ ਫਸਾ ਕੇ ਉਨ੍ਹਾਂ ਨੂੰ ਵੇਚਣ ਦਾ ਧੰਦਾ ਕਰ ਰਿਹਾ ਹੈ।
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement