Moga News : ਮੋਗਾ ਦੇ ਸਕੂਲ ’ਚ ਵਿਦਿਆਰਥੀ ਨੂੰ ਕਬੱਡੀ ਖੇਡਣ ਮਨਾ ਕਰਨ ’ਤੇ ਅਧਿਆਪਕ ਨੇ ਬੇਰਹਿਮੀ ਨਾਲ ਕੁੱਟਿਆ 

By : BALJINDERK

Published : Aug 7, 2024, 6:41 pm IST
Updated : Aug 7, 2024, 6:41 pm IST
SHARE ARTICLE
ਜ਼ੇਰੇ ਇਲਾਜ ਵਿਦਿਆਰਥੀ
ਜ਼ੇਰੇ ਇਲਾਜ ਵਿਦਿਆਰਥੀ

Moga News : ਪਰਿਵਾਰ ਨੇ ਜ਼ਖ਼ਮੀ ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ 'ਚ ਕਰਵਾਇਆ ਦਾਖ਼ਲ

Moga News : ਮੋਗਾ ਦੇ ਪਿੰਡ ਡੋਰਲੀ ਭਾਈ ਸੀਨੀਅਰ ਸੈਕੰਡਰੀ ਸਕੂਲ 'ਚ ਕਬੱਡੀ ਖੇਡਣ 'ਤੇ ਸਕੂਲ ਦੇ ਅਧਿਆਪਕ ਵੱਲੋਂ 9ਵੀਂ ਜਮਾਤ ਦੇ ਵਿਦਿਆਰਥੀ ਨੂੰ ਡੰਡੇ ਨਾਲ ਕੁੱਟਿਆ ਗਿਆ। ਜਿਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਨੌਵੀਂ ਜਮਾਤ ਵਿਚ ਪੜ੍ਹਦਾ ਸਹਿਜਪ੍ਰੀਤ ਸਿੰਘ ਇੱਕ ਚੰਗਾ ਕਬੱਡੀ ਖਿਡਾਰੀ ਹੈ ਅਤੇ ਸਕੂਲ ਦੇ ਵਲੋਂ ਕਬੱਡੀ ਟੀਮ ਦੀ ਕਪਤਾਨੀ ਵੀ ਕਰਦਾ ਹੈ। ਮੰਗਲਵਾਰ ਨੂੰ ਜਦੋਂ ਸਹਿਜਪ੍ਰੀਤ ਸਿੰਘ ਆਪਣੀ ਤਬੀਅਤ ਠੀਕ ਨਾ ਹੋਣ ਕਾਰਨ ਕਬੱਡੀ ਖੇਡਣ ਤੋਂ ਮਨ੍ਹਾ ਕਰਨ ਤੇ ਅਧਿਆਪਕ ਨੇ ਉਸ ਨੂੰ ਡੰਡੇ ਨਾਲ ਕੁੱਟਿਆ ਅਤੇ ਜ਼ਮੀਨ 'ਤੇ ਸੁੱਟਣ ਤੋਂ ਬਾਅਦ ਲੱਤਾਂ ਵੀ ਮਾਰ ਦਿੱਤੀਆਂ। ਇਸ ਮਾਮਲੇ 'ਚ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜੋ:Paris Olympics 2024 : ਓਲੰਪਿਕ 'ਚ ਭਾਰਤ ਨੂੰ ਵੱਡਾ ਝਟਕਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਐਲਾਨਿਆ 

ਇਸ ਮਾਮਲੇ ਵਿਚ ਜ਼ਖਮੀ ਸਹਿਜਪ੍ਰੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਸਕੂਲ ਦੀ ਕਬੱਡੀ ਟੀਮ ਨੇ ਮੈਚ ਖੇਡਣ ਲਈ ਕਿਤੇ ਜਾਣਾ ਸੀ।  ਸਿਹਤ ਖ਼ਰਾਬ ਹੋਣ ਕਾਰਨ ਵਿਦਿਆਰਥੀ ਨੇ ਮੈਚ ਖੇਡਣ ਤੋਂ ਨਾਂਹ ਕਰ ਦਿੱਤੀ ਅਤੇ ਟੀਮ ਦੀ ਸੂਚੀ ਵੀ ਤਿਆਰ ਕਰਕੇ ਅਧਿਆਪਕ ਪਰਮਜੀਤ ਅਧਿਆਪਕ ਨੂੰ ਦੇ ਦਿੱਤੀ। ਫਿਰ ਵਿਦਿਆਰਥੀ ਨੇ ਕਿਹਾ ਕਿ ਮੇਰਾ ਭਰਾ ਮੇਰੀ ਥਾਂ ’ਤੇ ਖੇਡੇਗਾ ਪਰ ਅਧਿਆਪਕ ਨੇ ਕੋਈ ਗੱਲ ਨਹੀਂ ਸੁਣੀ, ਉਸ ਨੇ ਸਾਨੂੰ ਡੰਡੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਵਿਦਿਅਰਥੀ ਦੇ ਸਿਰ 'ਤੇ ਮੁੱਕਾ ਮਾਰਨਾ ਸ਼ੁਰੂ ਕਰ ਦਿੱਤੇ, ਜਦ ਕੰਨ 'ਚੋਂ ਰੇਸ਼ਾ ਨਿਕਲਣਾ ਸ਼ੁਰੂ ਹੋ ਗਿਆ ਫਿਰ ਉਸ ਨੇ ਘਰ ਜਾ ਕੇ ਦੱਸਿਆ ਅਤੇ ਫਿਰ ਹਸਪਤਾਲ ਵਿਚ ਦਾਖਲ ਕਰਵਾਇਆ।  ਵਿਦਿਆਰਥੀ ਨੇ ਦੱਸਿਆ ਕਿ ਮਾਂ ਨਰੇਗਾ ’ਚ ਕੰਮ ਕਰਦੀ ਹੈ, ਇਸੇ ਕਰਕੇ ਅਧਿਆਪਕ ਨੇ ਕਿਹਾ ਕਿ ਉਹ ਨਰੇਗਾ ਵਾਲਿਆਂ ਨੂੰ ਅੱਗੇ ਨਹੀਂ ਵਧਣ ਦੇਣਗੇ। 

ਇਹ ਵੀ ਪੜੋ: Monsoon session 13th day : ਵਾਇਨਾਡ 'ਚ ਕੁਦਰਤੀ ਆਫ਼ਤ ਦੇ ਮਸਲੇ 'ਤੇ ਸੰਸਦ 'ਚ ਬੋਲੇ ਰਾਹੁਲ ਗਾਂਧੀ

ਇਸੇ ਸਕੂਲ ਦੇ ਅਧਿਆਪਕ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸਹਿਜਪ੍ਰੀਤ ਸਿੰਘ ਦੀ ਕੁੱਟਮਾਰ ਨਹੀਂ ਕੀਤੀ, ਉਸ ਨੇ ਸਾਡੇ ’ਤੇ ਪਤਾ ਨਹੀਂ ਕਿਉਂ ਝੂਠੇ ਦੋਸ਼ ਲਾਏ ਹਨ। 

ਇਹ ਵੀ ਪੜੋ:Trump assassination plot : ਟਰੰਪ ਤੇ ਅਮਰੀਕੀ ਅਧਿਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਬੇਨਕਾਬ, ਪਾਕਿਸਤਾਨੀ 'ਤੇ ਈਰਾਨ ਨਾਲ ਸਬੰਧਾਂ ਦੇ ਦੋਸ਼

ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਸਹਿਜਪ੍ਰੀਤ ਸਿੰਘ ਦੀ ਮਾਤਾ ਰਮਨਦੀਪ ਕੌਰ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਲੜਕੇ ਸਹਿਜਪ੍ਰੀਤ ਸਿੰਘ ਦੀ ਸਕੂਲ ਅਧਿਆਪਕ ਪਰਮਜੀਤ ਸਿੰਘ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਉਸ ਦੇ ਲੜਕੇ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।  ਬੱਚੇ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਰਿਵਾਰ ਜੋ ਵੀ ਬਿਆਨ ਦੇਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 

(For more news apart from  Moga school beaten by teacher with stick after he refused to play kabaddi News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement