ਪੰਜਾਬ ਸਰਕਾਰ ਵੱਲੋਂ ਕੋਵਿਡ ਕੇਅਰ ਕਿੱਟਾਂ ਹਸਪਤਾਲਾਂ ਤੇ ਘਰਾਂ ’ਚ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ
Published : Sep 7, 2020, 7:37 pm IST
Updated : Sep 7, 2020, 7:37 pm IST
SHARE ARTICLE
Punjab govt to provide 50,000 free Covid care kits to active patients in hospitals and homes
Punjab govt to provide 50,000 free Covid care kits to active patients in hospitals and homes

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਘਰੇਲੂ ਇਕਾਂਤਵਾਸ ਅਤੇ

ਚੰਡੀਗੜ, 7 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਘਰੇਲੂ ਇਕਾਂਤਵਾਸ ਅਤੇ ਹਸਪਤਾਲਾਂ ਵਿੱਚਲੇ ਐਕਟਿਵ ਮਰੀਜ਼ਾਂ ਨੂੰ 50,000 ਕੋਵਿਡ ਕੇਅਰ ਕਿੱਟਾਂ ਬਿਲਕੁਲ ਮੁਫਤ ਮੁਹੱਈਆ ਕਰਵਾਏਗੀ ਤਾਂ ਜੋ ਉਨਾਂ ਦੀ ਸੁਚੱਜੀ ਸਾਂਭ-ਸੰਭਾਲ ਯਕੀਨੀ ਬਣਾਈ ਜਾ ਸਕੇ। ਇਨਾਂ ਕਿੱਟਾਂ, ਜਿਨਾਂ ਵਿੱਚੋਂ ਹਰੇਕ ਦੀ ਕੀਮਤ 1700 ਰੁਪਏ ਹੈ, ਵਿੱਚ ਇਕ ਔਕਸੀਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ।

Punjab govt to provide 50,000 free Covid care kits to active patients in hospitals and homesPunjab govt to provide 50,000 free Covid care kits to active patients in hospitals and homes

ਇਹ ਕਦਮ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਸਮੂਹ ਮਰੀਜ਼ਾਂ ਨੂੰ ਉਨਾਂ ਦੇ ਘਰ ਦੀਆਂ ਬਰੂਹਾਂ ਉੱਤੇ ਹੀ ਪੂਰਨ ਮੈਡੀਕਲ ਸਹੂਲਤਾਂ ਮਿਲ ਸਕਣ ਜਿਸ ਨਾਲ ਇਸ ਮਹਾਂਮਾਰੀ ਤੋਂ ਉਹ ਛੇਤੀ ਅਤੇ ਪੂਰੀ ਤਰਾਂ ਮੁਕਤ ਹੋ ਸਕਣ। ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੀ ਗਈ ਇਸ ਕਿੱਟ ਵਿੱਚ ਇਕ ਸਟੀਮਰ, ਇਕ ਹੈਂਡ ਸੈਨੇਟਾਈਜ਼ਰ, 60 ਗਿਲੋਏ ਦੀਆਂ ਗੋਲੀਆਂ, 30 ਵਿਟਾਮਿਨ ਸੀ ਦੀਆਂ ਗੋਲੀਆਂ ਅਤੇ 4 ਵਿਟਾਮਿਨ ਡੀ 3 ਦੀਆਂ ਗੋਲੀਆਂ ਸ਼ਾਮਿਲ ਹਨ।

Punjab govt to provide 50,000 free Covid care kits to active patients in hospitals and homesPunjab govt to provide 50,000 free Covid care kits to active patients in hospitals and homes

ਬੁਲਾਰੇ ਨੇ ਕਿਹਾ ਕਿ ਔਕਸੀਮੀਟਰ ਨਾਲ ਮਰੀਜ਼ਾਂ ਨੂੰ ਆਪਣੇ ਆਕਸੀਜ਼ਨ ਪੱਧਰ ਦੀ ਨਜ਼ਰਸਾਨੀ ਕਰਨ ਵਿੱਚ ਮਦਦ ਮਿਲੇਗੀ ਜਦੋਂਕਿ ਡਿਜੀਟਲ ਥਰਮਾਮੀਟਰ ਦਾ ਇਸਤੇਮਾਲ ਡਾਕਟਰ ਵੱਲੋਂ ਸਰੀਰ ਦਾ ਤਾਪਮਾਨ ਮੂੰਹ ਰਾਹੀਂ ਜਾਂਚਣ ਲਈ ਲਗਾਤਾਰ ਕੀਤਾ ਜਾਵੇਗਾ। ਸਟੀਮਰ ਦਾ ਇਸਤੇਮਾਲ ਰੋਜ਼ਾਨਾ ਦੋ ਵਾਰ 5-10 ਮਿੰਟਾਂ ਲਈ ਸੁਝਾਇਆ ਗਿਆ ਹੈ। ਵਿਟਾਮਿਨ ਜ਼ਿੰਕ ਜ਼ਿੰਕੋਨੀਆ 50 ਐਮ.ਜੀ. ਦੀਆਂ 30 ਗੋਲੀਆਂ, ਟਾਪਸਿਡ 40 ਐਮ.ਜੀ. ਦੀਆਂ 14 ਗੋਲੀਆਂ, ਐਮੁਨਿਟੀ ਪਲੱਸ ਲਿਕਵਿਡ 200 ਐਮ.ਐਲ. (ਕਾਹੜਾ), ਡੋਲੋ 650 ਐਮ.ਜੀ. ਦੀਆਂ 15 ਗੋਲੀਆਂ,

Captain Amarinder Singh Captain Amarinder Singh

ਮਲਟੀ ਵਿਟਾਮਿਨ ਸੁਪਰਾਡੀਨ ਦੀਆਂ 30 ਗੋਲੀਆਂ, ਕਫ ਸਿਰਪ 100 ਐਮ.ਐਲ., ਬੀਟਾਡਾਈਨ ਗਾਰਗਲਜ਼ ਜਾਂ ਸਾਲਟ ਗਾਰਗਲਜ਼, 10 ਸੀਟੀਰੀਜ਼ਾਈਨ ਓਕਾਸੈੱਟ ਦੀਆਂ ਗੋਲੀਆਂ ਅਤੇ 3 ਵੱਡੇ ਆਕਾਰ ਦੇ ਗੁਬਾਰੇ ਵੀ ਕੋਵਿਡ ਕੇਅਰ ਕਿੱਟ ਦਾ ਹਿੱਸਾ ਹੋਣਗੇ। ਮਰੀਜ਼ਾਂ ਨੂੰ ਹਰੇਕ ਸਵੇਰ ਆਪਣੇ ਖਾਣੇ ਵਿੱਚ ਤੁਲਸੀ ਦੇ 8 ਤਾਜ਼ਾ ਪੱਤੇ ਵੀ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਵੇਗੀ।

Vitamin DVitamin D

ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਜਾਵੇਗੀ ਕਿ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ 30 ਦਿਨਾਂ ਤੱਕ ਸਵੇਰ ਵੇਲੇ ਗਿਲੋਏ ਦੀਆਂ 2 ਗੋਲੀਆਂ ਲਈਆਂ ਜਾਣ ਅਤੇ ਇਸੇ ਤਰਾਂ ਹੀ ਹਰੇਕ ਸਵੇਰ ਅਤੇ ਸ਼ਾਮ 15 ਦਿਨਾਂ ਲਈ ਵਿਟਾਮਿਨ ਸੀ ਦੀਆਂ 2 ਗੋਲੀਆਂ ਲੈਣੀਆਂ ਸੁਝਾਈਆਂ ਗਈਆਂ ਹਨ। ਵਿਟਾਮਿਨ ਡੀ 3 ਦਾ ਸੇਵਨ ਰਾਤ ਵੇਲੇ 4 ਹਫਤਿਆਂ ਤੱਕ ਦੇ ਸਮੇਂ ਲਈ ਪ੍ਰਤੀ ਹਫਤੇ ਇਕ ਗੋਲੀ ਲੈਣ ਵਜੋਂ ਸੁਝਾਇਆ ਗਿਆ ਹੈ।

ਖਾਂਸੀ ਹੋਣ ਦੀ ਸੂਰਤ ਵਿੱਚ ਕਫ ਸਿਰਪ ਲਿਆ ਜਾਵੇ ਅਤੇ ਇਸੇ ਤਰਾਂ ਹੀ ਜੇਕਰ ਬੁਖਾਰ 100 ਡਿਗਰੀ ਸੈਲਸੀਅਸ ਤੋਂ ਵਧਦਾ ਹੈ ਤਾਂ ਡੋਲੋ ਦਵਾਈ ਲਈ ਜਾਵੇ। ਇਸ ਤੋਂ ਇਲਾਵਾ 50 ਮਾਸਕ ਵੀ ਮੁਹੱਈਆ ਕਰਵਾਏ ਗਏ ਹਨ ਜਿਨਾਂ ਵਿੱਚੋਂ ਇਕ ਦਾ ਇਸਤੇਮਾਲ ਵੱਧ ਤੋਂ ਵੱਧ 8 ਘੰਟੇ ਲਈ ਕੀਤਾ ਜਾਵੇ ਅਤੇ ਵਰਤਿਆ ਗਿਆ ਮਾਸਕ ਦੁਬਾਰਾ ਇਸਤੇਮਾਲ ਨਾ ਕੀਤਾ ਜਾਵੇ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement