ਭਾਈ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਮਨਾਈ
Published : Sep 7, 2021, 6:51 am IST
Updated : Sep 7, 2021, 6:51 am IST
SHARE ARTICLE
image
image

ਭਾਈ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਮਨਾਈ

ਅੰਮਿ੍ਤਸਰ, 6 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਅੱਜ ਭਾਈ ਜਸਵੰਤ ਸਿੰਘ ਖਾਲੜਾ ਦੀ 26ਵੀਂ ਬਰਸੀ ਦੇ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ 2022 ਦੀਆਂ ਚੋਣਾਂ ਵਿਚ 84 ਵਾਲੇ, ਬੇਅਦਬੀ ਦਲ, ਮਨੂੰਵਾਦੀਆਂ ਤੇ ਕੇਜਰੀਵਾਲਕਿਆਂ ਦੇ ਸਮਾਜਕ ਬਾਈਕਾਟ ਦੀ ਪੰਜਾਬ ਵਾਸੀਆਂ ਨੂੰ  ਅਪੀਲ ਕੀਤੀ ਗਈ ਹੈ | ਦਿੱਲੀ ਮਾਡਲ ਦੇ ਹਾਮੀ ਹਰਾਉਣ ਅਤੇ ਕਰਤਾਰ ਸਾਹਿਬ ਮਾਡਲ ਦੇ ਹਾਮੀ ਜਿਤਾਉਣ ਦੀ ਬੇਨਤੀ ਕੀਤੀ ਗਈ | ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਉਹ ਹਮੇਸ਼ਾ ਸੰਗਤਾਂ ਵਲੋਂ ਦਿਤੇ ਸਹਿਯੋਗ ਦੇ ਰਿਣੀ ਰਹਿਣਗੇ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਭਾਵੇਂ ਉਹ ਖ਼ੁਦ ਖੜੇ ਨਾ ਹੋਣ ਪਰ ਕਰਤਾਰਪੁਰ ਸਾਹਿਬ ਮਾਡਲ ਦੇ ਹਮਾਇਤੀ ਉਮੀਦਵਾਰ ਦੀ ਅਤੇ ਕਿਸਾਨਾਂ ਵਲੋਂ ਖੜੇ ਉਮੀਦਵਾਰਾਂ ਦੀ ਹਮਾਇਤ ਕਰਨਗੇ | ਗੁਰੂ ਘਰ ਦੇ ਕੀਰਤਨੀਏ ਅਤੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚ ਨਾਹਰਾ ਲਗਣਾ ਚਾਹੀਦਾ ਹੈ ਕਿ ਇਸ ਵਾਰ ਕਿਸਾਨ ਦੀ ਸਰਕਾਰU ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ  ਕਿਹਾ ਕਿ ਉਹ ਕੋਈ ਨਾ ਕੋਈ ਬਦਲ ਦੇਣ |
ਉਨ੍ਹਾਂ ਭਾਈ ਖਾਲੜਾ ਦੀ ਸ਼ਹਾਦਤ ਨੂੰ  ਨਤਮਸਤਕ ਹੁੰਦਿਆਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਦਾ ਅਤੇ ਖਾਲੜਾ ਮਿਸ਼ਨ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਖਾਲੜਾ ਮਿਸਨ ਅਪਣੇ ਸਾਰਿਆਂ ਦਾ ਮਿਸ਼ਨ ਹੈ | ਭਾਈ ਨਰਾਇਣ ਸਿੰਘ ਚੋੜਾ ਨੇ ਭਾਈ ਖਾਲੜਾ ਨੂੰ  ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ. ਖਾਲੜਾ ਨੂੰ  ਸ਼ਹੀਦ ਕਰਨ ਤੋਂ ਪਹਿਲਾ ਜਾਬਰਾਂ ਨੇ ਕਿਹਾ ਸੀ ਕਿ ਖਾਲੜਾ ਤਸ਼ੱਦਦ ਝੱਲ ਕੇ ਵੀ ਤੁਰਿਆ ਫਿਰਦਾ ਹੈ ਤਾਂ ਖਾਲੜਾ ਨੇ ਕਿਹਾ ਸੀ ਕਿ ਉਹ ਮਰ ਕੇ ਵੀ ਤੁਰਦਾ ਰਹੇਗਾ | 
ਸਮਾਗਮ ਨੂੰ  ਜਗਦੀਪ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸ਼ਹਿਜਾਦਾ, ਭਾਈ ਪਰਗਟ ਸਿੰਘ ਚੋਗਾਵਾਂ, ਕੰਵਰਪਾਲ ਸਿੰਘ ਬਿੱਟੂ, ਭਾਈ ਹਰਪਾਲ ਸਿੰਘ ਬਲੇਰ ਸ਼ੋ੍ਰਮਣੀ ਅਕਾਲੀ ਦਲ (ਅ) ਗੁਰਬਚਨ ਸਿੰਘ ਜਲੰਧਰ ਅਤੇ ਗੁਰਮੀਤ ਸਿੰਘ ਨੇ ਵੀ ਸੰਬੋਧਨ ਕੀਤਾ | ਭਾਈ ਵਿਰਸਾ ਸਿੰਘ ਬਹਿਲਾਂ ਨੇ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ  ਸੰਗਤਾਂ ਨੇ ਦੋਵੇਂ ਹੱਥ ਖੜੇ ਕਰ ਕੇ ਪ੍ਰਵਾਨਗੀ ਦਿਤੀ | 
ਪਾਸ ਕੀਤੇ ਮਤਿਆਂ ਵਿਚ ਕਿਹਾ ਗਿਆ ਕਿ ਦਿੱਲੀ ਮਾਡਲ ਦੀਆਂ ਹਾਮੀ ਧਿਰਾਂ 84 ਵਾਲੇ, ਮਨੂੰਵਾਦੀਏ, ਬਾਦਲਕੇ, ਕੇਜਰੀਵਾਲਕੇ ਸੱਭ ਸਿੱਖੀ ਨੂੰ  ਪੰਜਾਬ ਵਿਚੋਂ ਮਨਫ਼ੀ ਕਰਨਾ ਚਾਹੁੰਦੀਆਂ ਹਨ | ਇਹ ਧਿਰਾਂ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜਾਂ ਚੜ੍ਹਾਉਣ, ਝੂਠੇ ਮੁਕਾਬਲੇ ਬਣਾਉਣ ਨੂੰ  ਸਹੀ ਠਹਿਰਾਉਂਦੀਆਂ ਹਨ, ਜਿਸ ਕਾਰਨ ਇਹ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ | ਇਸ ਕਰ ਕੇ ਇਨ੍ਹਾਂ ਧਿਰਾਂ ਦਾ ਸਮਾਜਕ ਬਾਈਕਾਟ ਕੀਤਾ ਜਾਵੇ ਅਤੇ ਕਰਤਾਰਪੁਰ ਸਾਹਿਬ ਮਾਡਲ ਦੇ ਹਾਮੀਆਂ ਦਾ ਸਾਥ ਦਿਤਾ ਜਾਵੇ | ਕਿਸਾਨ ਮੋਰਚੇ ਵਲੋਂ ਦਿਤੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਵੀ ਹਮਾਇਤ ਕੀਤੀ ਗਈ | ਪਾਸ ਮਤਿਆਂ ਵਿਚ ਐਨ.ਆਈ.ਏ. ਵਲੋਂ ਕੀਤੀਆਂ ਗਿ੍ਫ਼ਤਾਰੀਆਂ ਦੀ ਨਿਰਪੱਖ ਪੜਤਾਲ ਦੀ ਮੰਗ ਕਰਦਿਆਂ ਕਿਹਾ ਕਿ ਝੂਠੇ ਮੁਕਾਬਲਿਆਂ, ਨਸ਼ਿਆਂ ਦੇ ਵੱਡੇ ਮਗਰਮੱਛ ਅਤੇ ਬੇਅਦਬੀਆਂ ਦੇ ਦੋਸ਼ੀ ਤੁਰਤ ਗਿ੍ਫ਼ਤਾਰ ਕੀਤੇ ਜਾਣ | ਜਲਿਆਂਵਾਲਾ ਬਾਗ਼ ਅਤੇ ਸ੍ਰੀ ਦਰਬਾਰ ਸਾਹਿਬ ਅੰਦਰ ਸੁੰਦਰੀਕਰਨ ਦੇ ਨਾਮ ਹੇਠਾਂ ਜਨਰਲ ਡਾਇਰ ਦੇ ਜੁਲਮਾਂ ਅਤੇ ਫ਼ੌਜੀ ਹਮਲੇ ਦੇ ਜੁਲਮਾਂ 'ਤੇ ਪਰਦਾ ਪਾਇਆ ਗਿਆ | ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਮੌਜੂਦਾ ਵਿਦਿਅਕ ਸਿਸਟਮ ਮਾਇਆਧਾਰੀ ਅਤੇ ਮਨੂੰਵਾਦੀ ਸਿਸਟਮ ਦੀ ਉਪਜ ਹੈ ਅਤੇ ਗੁਰਬਾਣੀ ਨੂੰ  ਸਾਰੇ ਪੰਜਾਬ ਅੰਦਰ ਲਾਜ਼ਮੀ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾਵੇ ਤਾਕਿ ਮਨੁੱਖਤਾ ਦਾ ਭਲਾ ਹੋ ਸਕੇ | 
ਕੈਪਸ਼ਨ—ਏ ਐਸ ਆਰ ਬਹੋੜੂ—6— 3 ਭਾਈ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਬੀਬੀ ਪ੍ਰਮਜੀਤ ਕੌਰ ਖਾਲੜਾ,ਜਸਵਿੰਦਰ ਸਿੰਘ ਐਡਵੋਕੇਟ ਤੇ ਹੋਰ  | 
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement