ਕਤਲ ਤੇ ਫਿਰੌਤੀ ਦੇ 17 ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਗੈਂਗਸਟਰ ਜਸਪ੍ਰੀਤ ਬੱਬੀ ਗ੍ਰਿਫ਼ਤਾਰ
Published : Sep 7, 2021, 5:29 pm IST
Updated : Sep 7, 2021, 5:29 pm IST
SHARE ARTICLE
Sangrur Police nabs dreaded gangster Jaspreet Babbi wanted in 17 criminal cases of murder and extortion
Sangrur Police nabs dreaded gangster Jaspreet Babbi wanted in 17 criminal cases of murder and extortion

ਗ੍ਰਿਫ਼ਤਾਰ ਅਪਰਾਧੀ ਅਜੈਬ ਖਾਨ ਗੈਂਗ ਦੇ ਸੰਪਰਕ ਵਿੱਚ ਸੀ ਅਤੇ ਦੋ ਵਿਰੋਧੀ ਗੈਂਗਸਟਰਾਂ ਨੂੰ ਖਤਮ ਕਰਨ ਦੀ ਕਰ ਰਿਹਾ ਸੀ ਸਾਜ਼ਿਸ਼


 

ਚੰਡੀਗੜ : ਸੰਗਰੂਰ ਪੁਲਿਸ ਨੇ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਅੱਜ ਸਵੇਰੇ ਸੁਨਾਮ ਇਲਾਕੇ ਵਿੱਚ 15 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ  ਖਤਰਨਾਕ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਚਾਰ ਹਥਿਆਰਾਂ, ਗੋਲੀ ਸਿੱਕਾ ਅਤੇ ਇੱਕ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ। ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ, ਜਿਲੇ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਸਵਪਨ ਸ਼ਰਮਾ ਨੇ ਦੱਸਿਆ ਕਿ ਬੱਬੀ, ਸੰਗਰੂਰ ਜੇਲ ਵਿੱਚ ਬੰਦ ਅਜੈਬ ਖਾਨ ਗੈਂਗ ਦੇ ਮੈਂਬਰਾਂ ਦੇ ਸੰਪਰਕ ਵਿੱਚ ਸੀ, ਜਿਸ ਨਾਲ ਮਿਲ ਕੇ ਉਸ ਨੇ ਵਿਰੋਧੀ ਗੈਂਗਸਟਰ ਮਨੀ ਸ਼ੇਰੋਂ ਅਤੇ ਫਤਿਹ ਨਾਗਰੀ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਜਿੱਥੇ ਸ਼ੇਰੋਂ ਖਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਘਿਨਾਉਣੇ ਅਪਰਾਧਕ ਮਾਮਲੇ ਦਰਜ ਹਨ, ਉੱਥੇ ਹੀ ਨਾਗਰੀ ਵਿਰੁੱਧ ਵੀ ਲਗਭਗ 25 ਅਪਰਾਧਿਕ ਕੇਸ ਚੱਲ ਰਹੇ ਹਨ।     

Arrested Arrested

ਇਸ ਕਾਰਵਾਈ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਕਿਹਾ ਕਿ ਗੈਂਗਸਟਰ ਦੀ ਮੌਜੂਦਗੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਸੀ.ਆਈ.ਏ ਸੰਗਰੂਰ ਦੀ ਇੱਕ ਟੀਮ ਨੇ ਅੱਜ ਸਵੇਰੇ ਸੁਨਾਮ ਇਲਾਕੇ ਵਿੱਚ ਕਰੀਬ 12-15 ਕਿਲੋਮੀਟਰ ਦੇ ਖੇਤਰ ਵਿੱਚ ਦੋਸ਼ੀ ਦਾ ਪਿੱਛਾ ਕੀਤਾ। ਬੱਬੀ ਇੱਕ ਚੋਰੀ ਹੋਈ ਹੁੰਡਈ ਵਰਨਾ ਕਾਰ ਵਿੱਚ ਇਕੱਲਾ ਸਫਰ ਕਰ ਰਿਹਾ ਸੀ । ਹਾਲਾਂਕਿ ਗੈਂਗਸਟਰ ਵਲੋਂ ਸੁਰੂ ਵਿੱਚ ਵਿਰੋਧ ਕੀਤਾ ਗਿਆ ਪਰ ਪੁਲਿਸ ਵਲੋਂ ਉਕਤ ਨੂੰ ਬਿਨਾਂ ਕਿਸੇ ਗੋਲੀਬਾਰੀ ਦੇ ਗਿ੍ਰਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ -  ਮਾਰੂ ਸਮਝੌਤਿਆਂ ਨਾਲ ਲੋਕਾਂ ਅਤੇ ਸਰਕਾਰੀ ਖ਼ਜ਼ਾਨੇ ਦੀ ਹੋ ਰਹੀ ਹੈ ਲੁੱਟ : ਹਰਪਾਲ ਸਿੰਘ ਚੀਮਾ

ਸੰਗਰੂਰ ਦੇ ਸ਼ੇਰੋਂ ਪਿੰਡ ਦਾ ਅੰਡਰ ਗਰੈਜੂਏਟ ਬੱਬੀ (32) ਪਿਛਲੇ 11 ਸਾਲਾਂ ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਸੀ ਅਤੇ ਸੰਗਰੂਰ, ਬਠਿੰਡਾ ਅਤੇ ਪਟਿਆਲਾ ਦੇ ਵੱਖ-ਵੱਖ ਥਾਣਿਆਂ ਵਿੱਚ ਉਸ ਵਿਰੁੱਧ ਦਰਜ ਹੋਏ ਫਿਰੌਤੀ, ਕਤਲ, ਲੁੱਟ ਅਤੇ ਚੋਰੀ ਦੇ 17 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਐਸਐਸਪੀ ਨੇ ਕਿਹਾ ਕਿ ਬੱਬੀ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਉਹ ਕੁਝ ਦਿਨਾਂ ਲਈ ਪੈਰੋਲ ‘ਤੇ ਆਏ ਖਾਨ ਨੂੰ ਮਿਲਿਆ ਸੀ । ਉਨਾਂ ਕਿਹਾ ਕਿ ਸਾਰੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਅਗਲੇਰੀ ਜਾਂਚ ਜੰਗੀ ਪੱਧਰ ’ਤੇ ਜਾਰੀ ਹੈ।   

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement