ਪੰਜਾਬ ਸਰਕਾਰ ਵੱਲੋਂ 4702 ਕਰਜ਼ਦਾਰਾਂ ਨੂੰ ਰਾਹਤ! ਕੀਤਾ 20.98 ਕਰੋੜ ਰੁਪਏ ਦਾ ਕਰਜ਼ਾ ਮੁਆਫ਼
Published : Sep 7, 2021, 5:12 pm IST
Updated : Sep 7, 2021, 5:12 pm IST
SHARE ARTICLE
Sadhu Singh Dharamsot
Sadhu Singh Dharamsot

ਨੌਜਵਾਨਾਂ ਵੱਲੋਂ ਸਵੈ-ਰੋਜ਼ਗਾਰ ਲਈ ਲਏ ਕਰਜ਼ਿਆਂ ਵਿਚੋਂ 50-50 ਹਜ਼ਾਰ ਦੀ ਰਾਸ਼ੀ ਮੁਆਫ਼ ਕੀਤੀ

 

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ 4702 ਕਰਜ਼ਦਾਰਾਂ ਦਾ 20.98 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ ਹੈ।
ਧਰਮਸੋਤ ਨੇ ਕਿਹਾ ਕਿ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਵੱਲੋਂ ਸੂਬੇ ਦੇ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਨੂੰ 31 ਮਾਰਚ, 2021 ਤੱਕ ਵੰਡੇ ਕਰਜ਼ਿਆਂ ਵਿਚੋਂ 50-50 ਹਜ਼ਾਰ ਰੁਪਏ ਤੱਕ ਦੀ ਕਰਜ਼ਾ ਰਾਹਤ ਦਿੱਤੀ ਜਾ ਰਹੀ ਹੈ, ਤਾਂ ਜੋ ਨਿਗਮ ਦੇ ਆਰਥਿਕ ਤੌਰ ਤੇ ਕੰਮਜ਼ੋਰ ਵਰਗ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਕਰਜ਼ਦਾਰਾਂ ਨੂੰ ਕਰਜ਼ਾ ਰਾਹਤ ਦਿੱਤੀ ਜਾ ਸਕੇ।

ਹੋਰ ਪੜ੍ਹੋ: ਕਿਸਾਨ ਪੰਜਾਬ-UP 'ਚ ਰੈਲੀਆਂ ਕਰਨਗੇ, ਹਰਿਆਣਾ 'ਚ ਨਹੀਂ ਕਿਉਂਕਿ ਉੱਥੇ ਚੋਣਾਂ ਨਹੀ- ਕੇਂਦਰੀ ਮੰਤਰੀ

Sadhu Singh DharmsotSadhu Singh Dharmsot

ਧਰਮਸੋਤ ਨੇ ਦੱਸਿਆ ਕਿ ਅੰਮਿ੍ਤਸਰ ਦੇ 222, ਬਰਨਾਲਾ ਦੇ 102, ਬਠਿੰਡਾ ਦੇ 260, ਫਰੀਦਕੋਟ 317, ਫ਼ਤਿਹਗੜ੍ਹ ਸਾਹਿਬ ਦੇ 206, ਫਾਜ਼ਿਲਕਾ ਦੇ 156, ਫਿਰੋਜ਼ਪੁਰ ਦੇ 249, ਗੁਰਦਾਸਪੁਰ ਅਤੇ ਪਠਾਨਕੋਟ ਦੇ 267, ਹੁਸ਼ਿਆਰਪੁਰ ਦੇ 90, ਜਲੰਧਰ ਦੇ 125, ਕਪੂਰਥਲਾ ਦੇ 206, ਲੁਧਿਆਣਾ ਦੇ 347, ਮੋਗਾ ਦੇ 101, ਸ੍ਰੀ ਮੁਕਤਸਰ ਸਾਹਿਬ ਦੇ 226, ਮਾਨਸਾ ਦੇ 325, ਐਸ. ਬੀ. ਐਸ. ਨਗਰ ਦੇ 122, ਪਟਿਆਲਾ ਦੇ 538, ਰੂਪਨਗਰ ਦੇ 212, ਐਸ.ਏ.ਐਸ. ਨਗਰ ਦੇ 147, ਸੰਗਰੂਰ ਦੇ 186 ਅਤੇ ਤਰਨਤਾਰਨ ਦੇ 298 ਆਦਿ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਕਰਜ਼ਾ ਰਾਹਤ ਦਿੱਤੀ ਗਈ ਹੈ।

ਹੋਰ ਪੜ੍ਹੋ: ਮਹਿਬੂਬਾ ਮੁਫ਼ਤੀ ਨੂੰ ਕੀਤਾ ਗਿਆ ਨਜ਼ਰਬੰਦ, ਕਿਹਾ ਹਾਲਾਤ ਠੀਕ ਹੋਣ ਦਾ ਦਾਅਵਾ ਝੂਠਾ

ਸਮਾਜਿਕ ਨਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 1976 ਵਿਚ ਬੈਕਫਿੰਕੋ ਦੀ ਸਥਾਪਨਾ, ਸੂਬੇ ਦੀਆਂ ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਦੇ ਮਨੋਰਥ ਨਾਲ ਕੀਤੀ ਸੀ। ਇਸੇ ਮੰਤਵ ਲਈ ਬੈਕਫਿੰਕੋ ਵੱਲੋਂ ਸਿੱਖ, ਮੁਸਲਮਾਨ, ਕ੍ਰਿਸਚੀਅਨ, ਪਾਰਸੀ, ਬੋਧੀ ਅਤੇ ਜੈਨੀ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਦੇ ਸਵੈ-ਰੁਜ਼ਗਾਰ ਲਈ ਘੱਟ ਵਿਆਜ ਦਰਾਂ ’ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। 

sadhu singh dharamsotsadhu singh dharamsot

ਹੋਰ ਪੜ੍ਹੋ: ਕੈਨੇਡਾ ਤੋਂ ਆਈ ਵੱਡੀ ਖੁਸ਼ਖ਼ਬਰੀ! ਹੁਣ ਪੱਕਾ ਕਾਰੋਬਾਰ ਕਰਨ ਦਾ ਸੁਪਨਾ ਜਲਦ ਹੋਵੇਗਾ ਪੂਰਾ, ਜਾਣੋ ਕਿਵੇਂ

ਜ਼ਿਕਰਯੋਗ ਹੈ ਕਿ ਬੈਕਫਿੰਕੋ ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਆਤਮ ਨਿਰਭਰ ਕਰਨ ਲਈ ਸਵੈ-ਰੁਜ਼ਗਾਰ ਸਕੀਮਾਂ ਅਧੀਨ ਕਰਜੇ ਮੁੱਹਈਆ ਕਰਵਾ ਰਹੀ ਹੈ। ਕਈ ਨੌਜਵਾਨਾਂ ਦਾ ਭਰਪੂਰ ਯਤਨਾਂ ਦੇ ਬਾਵਜੂਦ ਕੁੱਝ ਕਾਰਨਾਂ ਕਰਕੇ ਵਪਾਰ ਫੇਲ ਹੋ ਜਾਣਾ, ਲਾਭਪਾਤਰੀ ਦੀ ਮੌਤ ਹੋ ਜਾਣ ਕਰਕੇ ਘਰ ਵਿਚ ਕੋਈ ਹੋਰ ਕਮਾਉਣ ਵਾਲਾ ਨਾ ਹੋਣਾ, ਲਾਭਪਾਤਰੀ ਦੇ ਘਰ ਵਿਚ ਕਿਸੇ ਹੋਰ ਮੈਂਬਰ ਦੀ ਲੰਬੀ ਬਿਮਾਰੀ ਹੋਣ ਕਾਰਨ ਜਾਂ ਕੋਈ ਹੋਰ ਕਮਾਈ ਦਾ ਸਾਧਨ ਨਾ ਹੋਣਾ ਜਾਂ ਕਿਸੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋ ਜਾਣਾ ਆਦਿ ਕਾਰਨ ਇਨ੍ਹਾਂ ਕਰਜ਼ਿਆਂ ਦੀ ਵਸੂਲੀ ਸੰਭਵ ਨਹੀਂ ਹੈ। ਇਸੇ ਤਰ੍ਹਾਂ ਕਰੋਨਾ ਮਹਾਂਮਾਰੀ ਕਰਕੇ ਵੀ ਕਰਜ਼ਦਾਰਾਂ ਦੇ ਕਾਰੋਬਾਰ ’ਤੇ ਬਹੁਤ ਬੁਰਾ ਅਸਰ ਪੈਣ ਕਰਕੇ ਉਨ੍ਹਾਂ ਦੀ ਆਮਦਨ ਘੱਟ ਹੋਈ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement