
ਪੁਲਿਸ ਨੇ 2 ਔਰਤਾਂ ਸਮੇਤ 4 ਨੌਜਵਾਨਾਂ ਖਿਲਾਫ ਮਾਮਲਾ ਕੀਤਾ ਦਰਜ
ਫਰੀਦਕੋਟ: ਫਰੀਦਕੋਟ ਦੇ ਕਸਬਾ ਕੋਟਕਪੂਰਾ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਇਕ ਹੋਟਲ 'ਚ ਲਿਜਾ ਕੇ ਲਗਾਤਾਰ ਚਾਰ ਦਿਨ ਉਸ ਨਾਲ ਨਾਜਾਇਜ਼ ਸਬੰਧ ਬਣਾਏ। ਨਾਬਾਲਗ ਦੀ ਗੁਆਂਢਣ ਲੜਕੀ ਨੂੰ ਆਪਣੇ ਨਾਲ ਲੈ ਗਈ ਸੀ, ਜਿਸ ਨੇ ਉਕਤ ਨਾਬਾਲਗ ਨਾਲ ਵੱਖ-ਵੱਖ ਲੋਕਾਂ ਵੱਲੋਂ ਬਲਾਤਕਾਰ ਕਰਵਾਇਆ। 30 ਅਗਸਤ ਤੋਂ 3 ਸਤੰਬਰ ਤੱਕ ਲੜਕੀ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ।
ਇਹ ਵੀ ਪੜ੍ਹੋ: ਰਾਜਸਥਾਨ 'ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਲਟੀ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ, ਦੋ ਦੀ ਮੌਤ
ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਫਰੀਦਕੋਟ ਪੁਲਿਸ ਨੇ 2 ਔਰਤਾਂ ਸਮੇਤ 4 ਦੋਸ਼ੀਆਂ ਖਿਲਾਫ ਬਲਾਤਕਾਰ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੇ ਇੱਕ ਦੂਜੇ ਦੇ ਸਾਹਮਣੇ ਲੜਕੀ ਨਾਲ ਸਰੀਰਕ ਸਬੰਧ ਬਣਾਏ। ਉਕਤ ਔਰਤਾਂ ਸਬੰਧ ਬਣਾਉਣ ਵਾਲੇ ਲੋਕਾਂ ਤੋਂ ਪੈਸੇ ਲੈ ਰਹੀਆਂ ਸਨ।
ਪੁਲਿਸ ਨੂੰ ਦਿਤੇ ਬਿਆਨਾਂ 'ਚ ਪੀੜਤਾ ਨੇ ਦਸਿਆ ਕਿ ਰੱਖੜੀ ਵਾਲੇ ਦਿਨ (30 ਅਗਸਤ) ਨੂੰ ਉਸ ਦੀ ਗੁਆਂਢਣ ਪ੍ਰੀਤ ਕੌਰ ਉਸ ਨੂੰ ਫਰੀਦਕੋਟ ਲੈ ਗਈ ਸੀ। ਇਸ ਤੋਂ ਬਾਅਦ ਉਹ ਉਸ ਦੇ ਨਾਲ ਮੋਗਾ ਪਹੁੰਚ ਗਈ। ਇੱਥੇ ਉਹ ਸਾਰਾ ਦਿਨ ਇਧਰ-ਉਧਰ ਘੁੰਮਦੀ ਰਹੀ। ਇਸ ਤੋਂ ਬਾਅਦ ਉਸ ਨੂੰ ਸਕੂਲ ਅਤੇ ਫਿਰ ਹੋਟਲ ਲੈ ਗਈ। ਜਿੱਥੇ ਪ੍ਰੀਤ ਕੌਰ ਉਸ ਨੂੰ ਹੋਟਲ ਦੇ ਇੱਕ ਕਮਰੇ ਵਿੱਚ ਇਕੱਲੀ ਛੱਡ ਕੇ ਦੂਜੇ ਕਮਰੇ ਵਿੱਚ ਚਲੀ ਗਈ।
ਇਹ ਵੀ ਪੜ੍ਹੋ: ਮੁਹਾਲੀ ਏਅਰਪੋਰਟ ਰੋਡ 'ਤੇ ਟਰੱਕ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਨੂੰ ਮਾਰੀ ਟੱਕਰ, ਮੌਤ
ਕੁਝ ਦੇਰ ਬਾਅਦ ਉਥੇ ਇਕ ਨੌਜਵਾਨ ਆਇਆ, ਜਿਸ ਨੇ ਆਪਣਾ ਨਾਂ ਅਕਾਸ਼ਦੀਪ ਦੱਸਿਆ। ਜਿਸ ਨੇ ਉਸ ਦੀ ਬਾਂਹ 'ਤੇ ਨਸ਼ੇ ਦਾ ਟੀਕਾ ਲਗਾਇਆ। ਉਦੋਂ ਕੁੜੀ ਨੂੰ ਕੋਈ ਹੋਸ਼ ਨਹੀਂ ਸੀ। ਲੜਕੀ ਅਨੁਸਾਰ ਉਕਤ ਮੁਲਜ਼ਮਾਂ ਨੇ ਉਸ ਨੂੰ ਸਿਗਰਟ ਅਤੇ ਸ਼ਰਾਬ ਵੀ ਪਿਲਾਈ। ਫਿਰ ਉਸ ਨਾਲ ਸਰੀਰਕ ਸਬੰਧ ਬਣਾਏ ਗਏ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਉੱਥੇ ਉਸ ਦੀ ਕੁੱਟਮਾਰ ਕੀਤੀ ਗਈ।
ਇਹ ਵੀ ਪੜ੍ਹੋ: ਗੰਜੇਪਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਕਰਨ ਕਪੂਰ ਦੀ ਵਰਤੋਂ
ਇਸ ਤੋਂ ਬਾਅਦ ਸੰਦੀਪ ਸਿੰਘ ਨਾਂ ਦਾ ਵਿਅਕਤੀ ਉਸ ਕੋਲ ਪਹੁੰਚਿਆ। ਉਸ ਨੇ ਨਸ਼ੇ ਦੀ ਹਾਲਤ ਵਿਚ ਉਸ ਨਾਲ ਸਰੀਰਕ ਸਬੰਧ ਵੀ ਬਣਾਏ। ਸਭ ਕੁਝ ਹੋਣ ਤੋਂ ਬਾਅਦ ਉਕਤ ਦੋਸ਼ੀ ਲੜਕੀ ਦੇ ਨਾਲ ਹੀ ਸੌਂ ਗਿਆ। ਇਸ ਤੋਂ ਬਾਅਦ ਦੋਸ਼ੀ ਪ੍ਰੀਤ ਕੌਰ ਉਸ ਨੂੰ ਦੂਜੇ ਹੋਟਲ ਲੈ ਗਈ, ਜਿੱਥੇ ਕਈ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਇਹ ਲੋਕਾਂ ਤੋਂ ਮੁਲਜ਼ਮ ਪ੍ਰੀਤ ਕੌਰ ਪੈਸੇ ਲੈਂਦੀ ਸੀ।