Punjab News: ਪਹਿਲਾਂ ਵਾਲੇ ਲੀਡਰਾਂ ਨੇ ਕਦੇ ਬੇਰੁਜ਼ਗਾਰੀ ਤੇ ਗਰੀਬੀ ਨਹੀਂ ਦੇਖੀ, CM ਮਾਨ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ
Published : Sep 7, 2024, 1:50 pm IST
Updated : Sep 7, 2024, 1:56 pm IST
SHARE ARTICLE
Previous leaders never saw unemployment and poverty, CM Mann targets opponents
Previous leaders never saw unemployment and poverty, CM Mann targets opponents

Punjab News: ਪਹਿਲਾਂ ਵਾਲੇ ਆਉਂਦੇ ਹੀ ਡਿਪਟੀ ਸੀਐਮ ਬਣ ਗਏ

 

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਨੀਵਾਰ ਨੂੰ ਫਿਰ ਤੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਅੱਜ 293 ਨੌਜਵਾਨਾਂ ਨੂੰ ਸਿਹਤ ਵਿਭਾਗ ਵੱਲੋਂ ਰੁਜ਼ਗਾਰ ਦਿੱਤਾ ਗਿਆ। ਸੀਐਮ ਮਾਨ ਨੇ ਦੱਸਿਆ ਕਿ ਹੁਣ ਤੱਕ ਉਹ 44974 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪ ਚੁੱਕੇ ਹਨ। ਪਰ ਅੱਜ ਵੀ ਵਿਰੋਧੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹਨ।

ਅੱਜ ਵੀ ਉਹ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦੇ ਅਤੇ ਉਸ ਦੀ ਆਲੋਚਨਾ ਕਰਨ ਵਿਚ ਲੱਗੇ ਹੋਏ ਹਨ।
ਮੁੱਖ ਮੰਤਰੀ ਮਾਨਯੋਗ ਨਿਯੁਕਤੀ ਪੱਤਰ ਵੰਡਣ ਦਾ ਇਹ ਪ੍ਰੋਗਰਾਮ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਹੈ। ਸੀਐਮ ਭਗਵੰਤ ਮਾਨ ਦੇ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਪਹੁੰਚੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੀਐਮ ਨੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਤੱਕ 16 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ।ਜਿਸ ਤੋਂ ਬਾਅਦ ਪੰਜਾਬੀਆਂ ਦੀ ਰੋਜ਼ਾਨਾ 61 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਦੇ ਨਾਂ ’ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। 25-25 ਸਾਲਾਂ ਦੇ ਠੇਕੇ ਕੀਤੇ ਗਏ ਹਨ।

 ਉਨ੍ਹਾਂ ਕਿਹਾ ਕਿ ਦੁਨੀਆ 'ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ। ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਦਾ ਨੌਕਰੀਆਂ ਨੂੰ ਲੈ ਕੇ ਦਿਲ ਟੁੱਟ ਗਿਆ ਸੀ ਅਤੇ ਨੌਕਰੀ ਮਿਲਣ ਦੀ ਉਮੀਦ ਛੱਡ ਬੈਠੇ ਸੀ ਪਰ ਪਰਮਾਤਮਾ ਨੇ ਮੇਰੇ ਵਰਗਿਆਂ ਨੂੰ ਉਹ ਪੈੱਨ ਦੇਣੇ ਸੀ, ਜਿਸ ਨਾਲ ਤੁਹਾਡੇ ਘਰਾਂ 'ਚ ਦੀਵੇ ਜਗਣ ਅਤੇ ਨੌਕਰੀਆਂ ਮਿਲਣ। ਉਨ੍ਹਾਂ ਕਿਹਾ ਕਿ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਅਤੇ ਉਕਤ ਨੌਜਵਾਨ ਹੋਰ ਵੀ ਵੱਡੀਆਂ ਕੁਰਸੀਆਂ ਲਈ ਤਿਆਰ ਰਹਿਣ। ਅਸੀਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਅਸੀਂ ਨਿਯੁਕਤੀ ਪੱਤਰ ਦਿੰਦੇ ਹਾਂ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਕੁਰਸੀ 'ਤੇ ਬੈਠਣ ਤੋਂ ਪਹਿਲਾਂ ਕੋਈ ਪਰੇਸ਼ਾਨੀ ਨਾ ਆਵੇ।

ਮੁੱਖ ਮੰਤਰੀ ਨੇ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਮਹਿਕਮਿਆਂ ਵਲੋਂ ਧਰਨੇ ਲਾਏ ਜਾਂਦੇ ਰਹੇ ਹਨ। ਟੈਂਕੀਆਂ ਉੱਤੇ ਚੜਦੇ ਸੀ ਅਤੇ ਲੀਡਰ ਨਜ਼ਾਰੇ ਲੈਂਦੇ ਸੀ। ਉਨ੍ਹਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੇ ਕਦੇ ਬੇਰੁਜ਼ਗਾਰੀ ਜਾਂ ਗਰੀਬੀ ਨਹੀਂ ਦੇਖੀ। ਉਨ੍ਹਾਂ ਨੂੰ ਜੰਮਦਿਆਂ ਨੂੰ ਹੀ ਸੋਨੇ ਦੇ ਚਮਚੇ ਅਤੇ ਹੂਟਰਾਂ ਦੀਆਂ ਗੱਡੀਆਂ ਮਿਲ ਗਈਆਂ ਅਤੇ ਫਿਰ ਉੱਚੇ ਅਹੁਦੇ ਵਾਲੀਆਂ ਕੁਰਸੀਆਂ ਮਿਲ ਗਈਆਂ। ਆਉਂਦੇ ਹੀ ਡਿਪਟੀ ਸੀਐਮ ਬਣ ਗਏ। 
 

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਆਮ ਘਰਾਂ 'ਚੋਂ ਆਏ ਹਾਂ। ਉਨ੍ਹਾਂ ਕਿਹਾ ਕਿ ਨੌਕਰੀ ਮਿਲਣ ਦੀ ਜੋ ਖ਼ੁਸ਼ੀ ਹੈ, ਉਸ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈ। ਸਰਕਾਰਾਂ ਦਾ ਕੰਮ ਸਹੂਲਤਾਂ ਦੇਣਾ ਹੁੰਦਾ ਹੈ, ਨਾ ਕਿ ਲੋਕਾਂ ਨੂੰ ਤੰਗ ਕਰਨਾ ਹੁੰਦਾ ਹੈ। ਪਹਿਲਾਂ ਵਾਲੀਆਂ ਸਰਕਾਰਾਂ ਤਾਂ ਖਜ਼ਾਨੇ ਤੱਕ ਪੈਸਾ ਹੀ ਨਹੀਂ ਪੁੱਜਣ ਦਿੰਦਿਆਂ ਸਨ। ਰਸਤੇ ਚ ਹੀ ਲੀਕੇਜ਼ ਹੁੰਦੀ ਸੀ, ਤਾਂ ਫਿਰ ਆਮ ਜਨਤਾ ਲਈ ਪੈਸਾ ਕਿੱਥੋਂ ਆਉਣਾ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਮੇਰੇ ਨਾਲ ਹਨ, ਮੈਨੂੰ ਕੋਈ ਫ਼ਿਕਰ ਨਹੀਂ ਹੈ, ਭਾਵੇਂ ਵਿਰੋਧੀ ਜਿੰਨਾ ਮਰਜ਼ੀ ਮੇਰੇ ਖ਼ਿਲਾਫ਼ ਬੋਲੀ ਜਾਣ। ਉਨ੍ਹਾਂ ਨੇ ਨੌਜਵਾਨਾਂ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਲਈ ਕਿਹਾ।

ਮਾਨ ਨੇ ਕਿਹਾ ਕਿ ਸਿਹਤ ਵਿਭਾਗ ਇਕ ਅਹਿਮ ਵਿਭਾਗ ਹੈ। ਮੁਹੱਲਾ ਕਲੀਨਿਕਾਂ ਵਿੱਚ 2 ਕਰੋੜ ਮਰੀਜ਼ ਇਲਾਜ ਕਰਵਾ ਚੁੱਕੇ ਹਨ। ਜਿਸ ਦਾ ਡਾਟਾ ਉਨ੍ਹਾਂ ਦੇ ਸਿਹਤ ਵਿਭਾਗ ਕੋਲ ਹੈ। ਇਸ ਦਾ ਸਮੇਂ-ਸਮੇਂ 'ਤੇ ਮੁਲਾਂਕਣ ਕੀਤਾ ਜਾਂਦਾ ਹੈ। ਜਿਸ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਖੇਤਰ ਵਿੱਚ ਕਿਹੜੀ ਬਿਮਾਰੀ ਵੱਧ ਰਹੀ ਹੈ। ਤਾਂ ਜੋ ਅਸੀਂ ਉਸ ਖੇਤਰ ਵਿੱਚ ਉਸ ਬਿਮਾਰੀ ਨੂੰ ਕਾਬੂ ਕਰਨ ਲਈ ਢੁਕਵੇਂ ਕਦਮ ਚੁੱਕ ਸਕੀਏ।

ਪੰਜਾਬ ਵਿੱਚ ਹੁਣ ਤੱਕ 829 ਮੁਹੱਲਾ ਕਲੀਨਿਕ ਚੱਲ ਰਹੇ ਹਨ। 30 ਹੋਰ ਮਹੱਲਾ ਕਲੀਨਿਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ।

ਕਰੀਬ 25 ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਇਸੇ ਇਮਾਰਤ ਵਿੱਚ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ 'ਤੇ ਵੀ ਹਮਲਾ ਬੋਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੌਜਵਾਨਾਂ ਨੂੰ ਦੇਸ਼ ਨਾ ਛੱਡਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਯੋਗਤਾ ਅਨੁਸਾਰ ਇੱਥੇ ਰੁਜ਼ਗਾਰ ਮਿਲਦਾ ਹੈ ਤਾਂ ਬਾਹਰ ਜਾਣ ਦੀ ਕੀ ਲੋੜ ਹੈ। ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਘੁੰਮਣ ਜਾਓ।
 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement