Amritsar News : ਪੁਲਿਸ ਨੇ ICP ਅਟਾਰੀ ਜਰੀਏ ਪਾਕਿਸਤਾਨ ਦੇ ਕੀਤੇ ਹਵਾਲੇ
Amritsar News : ਅੰਮ੍ਰਿਤਸਰ ਕੇਂਦਰੀ ਜੇਲ ਵਿੱਚ ਬੰਦ ਛੇ ਪਾਕਿਸਤਾਨੀ ਕੈਦੀ ਜੋ ਕਿ ਬੀਤੇ ਲੰਮੇ ਸਮੇਂ ਤੋਂ ਦੇਸ਼ ਵਾਪਸੀ ਦੇ ਇੰਤਜ਼ਾਰ ਵਿੱਚ ਸਨ, ਨੂੰ ਬੀਤੇ ਕੱਲ ਰਿਹਾਅ ਕਰ ਦਿੱਤਾ ਗਿਆ। ਜੇਲ ਸੁਪਰਡੈਂਟ ਸ੍ਰੀ ਹਿੰਮਤ ਸ਼ਰਮਾ ਨੇ ਦੱਸਿਆ ਕਿ ਉਕਤ ਕੈਦੀ ਰਿਹਾਅ ਕਰਨ ਲਈ ਭਾਰਤ ਸਰਕਾਰ ਜਰੀਏ ਲਗਾਤਾਰ ਪਾਕਿਸਤਾਨ ਨਾਲ ਸੰਪਰਕ ਬਣਾਇਆ ਗਿਆ, ਜਿੱਥੋਂ ਉਹਨਾਂ ਦੀ ਸ਼ਨਾਖਤ ਹੋਣ ਉਪਰੰਤ ਸਾਰੀ ਕਾਨੂੰਨੀ ਅਤੇ ਕੂਟਨੀਤਿਕ ਜਰੂਰਤਾਂ ਪੂਰੀਆਂ ਕਰਦੇ ਹੋਏ ਕੱਲ ਸਵੇਰੇ ਇੰਨਾ ਕੈਦੀਆਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ।
ਇਹ ਵੀ ਪੜੋ : Delhi News : ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ RPF ਦੀ ਕਾਰਵਾਈ, ਪੂਰਵਾ ਐਕਸਪ੍ਰੈਸ 'ਚ ਮਿਲਿਆ 4 ਕਰੋੜ ਦਾ ਖਜ਼ਾਨਾ
ਜਿੱਥੋਂ ਪੁਲਿਸ ਨੇ ਇਹਨਾਂ ਨੂੰ ਆਈਸੀਪੀ ਅਟਾਰੀ ਜਰੀਏ ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕੀਤਾ। ਉਹਨਾਂ ਦੱਸਿਆ ਕਿ ਇਹਨਾਂ ਕੈਦੀਆਂ ਵਿੱਚ ਮੁਹੰਮਦ ਇਖਲਾਕ, ਅੱਲਾ ਬਖਸ਼ ਮਸੀਹ , ਫਕੀਰ ਹੁਸੈਨ, ਅਕਬਰ ਮਸੀਹ, ਤਾਰਕ ਮਹਿਮੂਦ ਅਤੇ ਵਸੀਮ ਇਰਸ਼ਾਦ ਸ਼ਾਮਿਲ ਸਨ। ਉਹਨਾਂ ਦੱਸਿਆ ਕਿ ਇਹ ਸਾਰੇ ਵੱਖ-ਵੱਖ ਕੇਸਾਂ ਵਿੱਚ ਜੇਲ ਵਿੱਚ ਕੈਦ ਸਨ।
(For more news apart from Six Pakistani prisoners released from Amritsar Central Jail News in Punjabi, stay tuned to Rozana Spokesman)