Fazilka News: ਕਲਯੁਗੀ ਪੁੱਤਰਾਂ ਦਾ ਕਾਰਨਾਮਾ, ਜ਼ਮੀਨ ਨਾ ਦੇਣ 'ਤੇ ਆਪਣੀ ਬਜ਼ੁਰਗ ਮਾਂ ਦੀ ਕੀਤੀ ਕੁੱਟਮਾਰ
Published : Sep 7, 2024, 3:42 pm IST
Updated : Sep 7, 2024, 3:42 pm IST
SHARE ARTICLE
Sons beat up her old mother Fazilka News
Sons beat up her old mother Fazilka News

Fazilka News: ਕਹਿੰਦੇ- ਤਾਂ ਹੀ ਰੋਟੀ ਦੇਵਾਂਗੇ ਸਾਡੇ ਨਾਂ 'ਤੇ ਜ਼ਮੀਨ ਹੋਵੇਗੀ

Sons beat up her old mother Fazilka News: ਫਾਜ਼ਿਲਕਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਪਿੰਡ ਅਰਨੀਵਾਲਾ ਵਿੱਚ ਕਲਯੁਗੀ ਪੁੱਤਰਾਂ ਨੇ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੀ ਖ਼ਾਤਰ ਪੁੱਤਰਾਂ ਨੇ ਅਜਿਹਾ ਅਪਰਾਧ ਕੀਤਾ ਹੈ।

ਇਹ ਵੀ ਪੜ੍ਹੋ: Karnal Accident News: ਯਾਰ ਦੇ ਜਨਮ ਦਿਨ ਦੀ ਪਾਰਟੀ 'ਤੇ ਗਏ ਨੌਜਵਾਨ ਦੀ ਹਾਦਸੇ ਵਿਚ ਮੌਤ

ਇਸ ਦੌਰਾਨ ਪੁੱਤਰਾਂ ਨੇ ਮਾਂ ਦੀ ਕੁੱਟਮਾਰ ਤਾਂ ਕੀਤੀ ਨਾਲ ਹੀ ਮਾਂ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਹਜ਼ਾਰਾਂ ਦੀ ਨਕਦੀ ਖੋਹ ਲਈ ਅਤੇ ਉਸ ਨੂੰ ਬੇਟੀ ਦੇ ਘਰ ਛੱਡ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਧੀ ਨੇ ਆਪਣੀ ਮਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।

ਇਹ ਵੀ ਪੜ੍ਹੋ: Pathankot police: 6 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ, ਪੁਲਿਸ ਨੇ ਗੋਆ ਤੋਂ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ  

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਜ਼ੁਰਗ ਔਰਤ ਸੰਤੋ ਬਾਈ (70) ਪਤਨੀ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਕੋਲ 9 ਮਰਲੇ ਤੋਂ ਵੱਧ ਜ਼ਮੀਨ ਹੈ। ਉਸ ਦੇ ਪਤੀ ਨੇ ਇਹ ਜ਼ਮੀਨ ਉਸ ਦੇ ਨਾਂ ਕਰਵਾ ਦਿੱਤੀ ਸੀ। ਉਸ ਦੇ ਪੁੱਤਰਾਂ ਦੀ ਇਸ ਜ਼ਮੀਨ 'ਤੇ ਅੱਖ ਹੈ ਅਤੇ ਇਸ ਕਾਰਨ ਉਹ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ। ਪੁੱਤਰਾਂ ਦਾ ਕਹਿਣਾ ਹੈ ਕਿ ਉਹ ਮਾਂ ਨੂੰ ਰੋਟੀ ਤਾਂ ਹੀ ਦੇਣਗੇ ਜੇਕਰ ਉਹ ਜ਼ਮੀਨ ਉਨ੍ਹਾਂ ਦੇ ਨਾਂ 'ਤੇ ਕਰੇਗੀ।

ਉਸ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਲੜਕਿਆਂ ਨੇ ਉਸ ਨੂੰ ਪੂਰਾ ਦਿਨ ਚਾਹ ਨਹੀਂ ਦਿੱਤੀ ਅਤੇ ਜਦੋਂ ਉਸ ਨੇ ਚਾਹ ਮੰਗੀ ਤਾਂ ਉਸ ਦੇ ਲੜਕੇ, ਨੂੰਹ ਅਤੇ ਪੋਤੇ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀਆਂ ਸੋਨੀ ਦੇ ਕੰਨਾਂ ਦੀਆਂ ਵਾਲੀਆਂ ਅਤੇ 50 ਹਜ਼ਾਰ ਰੁਪਏ ਜ਼ਬਰਦਸਤੀ ਖੋਹ ਲਏ। ਇਸ ਤੋਂ ਬਾਅਦ ਪੁੱਤਰ ਉਸ ਨੂੰ ਧੀ ਦੇ ਘਰ ਛੱਡ ਕੇ ਭੱਜ ਗਏ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement