
ਡਾਕਟਰ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਨੂੰ ਕੀਤਾ ਰੈਫ਼ਰ ਟੈੱਸਟ ਹੋਣ ਮਗਰੋਂ ਲਿਜਾਇਆ ਜਾਵੇਗਾ ਅੰਮ੍ਰਿਤਸਰ
ਜਲੰਧਰ : ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਹਾਰਟ ਦੀ ਬਿਮਾਰੀ ਕਰਕੇ ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਥੇ ਡਾਕਟਰਾਂ ਦੁਆਰਾ ਚੈੱਕਅਪ ਕਰਵਾਇਆ ਗਿਆ ਹੈ। ਸਿਵਲ ਹਸਤਪਤਾਲ ਦੇ ਡਾਕਟਰ ਨੇ ਸਿਹਤ ਨੂੰ ਦੇਖ ਹੋਏ ਅੰਮ੍ਰਿਤਸਰ ਦੇ ਮੈਡੀਕਲ ਨੂੰ ਰੈਫਰ ਕੀਤਾ ਗਿਆ।
ਵਿਧਾਇਕ ਦੀ ਬਿਮਾਰੀ ਸਬੰਧੀ ਪੁਲਿਸ ਕਮਿਸ਼ਨਰ ਧਨਜੀਤ ਕੌਰ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਕਿਹਾ ਹੈ ਕਿ ਵਿਧਾਇਕ ਠੀਕ ਨਾ ਮਹਿਸੂਸ ਕਰਨ ਦੀ ਸ਼ਿਕਾਇਤ ਕਰ ਰਹੇ ਸਨ। ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ। ਇੱਥੇ ਡਾਕਟਰ ਵੱਲੋਂ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਡਾਕਟਰ ਨੇ ਕਿਸੇ ਬਿਮਾਰੀ ਬਾਰੇ ਸਪੱਸ਼ਟ ਨਹੀਂ ਕੀਤਾ ਹੈ, ਕੁਝ ਟੈਸਟ ਲਿਖੇ ਗਏ ਹਨ ਜੋ ਵਿਧਾਇਕ ਲਈ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡਾਕਟਰ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਹੈ, ਟੈਸਟਾਂ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਭੇਜਿਆ ਜਾ ਸਕਦਾ ਹੈ।