Shutrana News: ਘੱਗਰ ਦਰਿਆ 'ਚ ਚੜ੍ਹਿਆ ਪਾਣੀ , ਕਿਸਾਨ ਦੀ ਸਹਿਮ ਕੇ ਮੌਤ
Published : Sep 7, 2025, 6:25 am IST
Updated : Sep 7, 2025, 7:46 am IST
SHARE ARTICLE
Shutrana Farmer Death News in punjabi
Shutrana Farmer Death News in punjabi

ਮ੍ਰਿਤਕ ਨੇ ਸੱਤ ਅੱਠ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਲਗਾਇਆ ਸੀ ਝੋਨਾ

Shutrana Farmer Death News in punjabi: ਪਿੰਡ ਸ਼ੁਤਰਾਣਾ ਦੇ ਘੱਗਰ ਕਿਨਾਰੇ ਰਹਿੰਦੇ ਇਕ ਕਿਸਾਨ ਨੇ ਜਦੋਂ ਘੱਗਰ ਦਰਿਆ ਵਿਚ ਪਾਣੀ ਵਧਣ ਨਾਲ ਕਿਨਾਰੇ ਨੂੰ ਲੱਗੀ ਖੋਰ ਵੇਖੀ ਤਾਂ ਅਚਾਨਕ ਦਹਿਲ ਗਿਆ ਤੇ ਉਸ ਦੀ ਮੌਤ ਹੋ ਗਈ। ਰਣਜੀਤ ਸਿੰਘ ਅਤੇ ਰਾਜੂ ਰਾਮ ਨੇ ਦਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਮੋਹਨ ਲਾਲ (45) ਇਕ ਛੋਟਾ ਕਿਸਾਨ ਸੀ।

ਉਸ ਨੇ ਅਪਣੀ ਘੱਗਰ ਕਿਨਾਰੇ ਲਗਦੀ ਜ਼ਮੀਨ ਨਾਲ ਹੋਰ ਵੀ ਸੱਤ ਅੱਠ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਝੋਨਾ ਲਗਾਇਆ ਹੋਇਆ ਸੀ। ਪਿਛਲੇ ਕਈ ਦਿਨਾਂ ਤੋਂ ਘੱਗਰ ਦਰਿਆ ਵਿਚ ਪਾਣੀ ਵਧਦੇ ਰਹਿਣ ਕਾਰਨ ਉਹ ਕਿਨਾਰਿਆਂ ਦੀ ਰਾਖੀ ਲਈ ਸਾਰੀ ਰਾਤ ਜਾਗਦਾ ਰਿਹਾ। ਜਦੋਂ ਉਸ ਨੇ ਸਵੇਰੇ ਖੇਤ ਦਾ ਕਿਨਾਰਾ ਰੁੜ੍ਹਦਾ ਵੇਖਿਆ ਤਾਂ ਉਹ ਦਹਿਲ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਅਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਚਾਰ ਨਾਬਲਗ਼ ਬੱਚੇ ਛੱਡ ਗਿਆ ਹੈ। ਸਮਾਜ ਸੇਵੀ ਸੁਖਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗ਼ਰੀਬ ਕਿਸਾਨ ਦੇ ਪਰਵਾਰ ਦੀ ਸਰਕਾਰ ਵਲੋਂ ਤਰੁਤ ਆਰਥਕ ਮਦਦ ਕਰਨੀ ਚਾਹੀਦੀ ਹੈ।
ਪਾਤੜਾਂ ਤੋਂ ਸਤਨਾਮ ਸਿੰਘ ਕੰਬੋਜ ਦੀ ਰਿਪੋਰਟ

(For more news apart from “Shutrana Farmer Death News in punjabi,” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement