
ਮਾਪਿਆਂ ਦਾ ਇਕਲੌਤਾ ਪੁੱਤਰ ਸੀ
ਅੰਮ੍ਰਿਤਸਰ : ਹੜ੍ਹ ਪ੍ਰਭਾਵਿਤ ਲੋਕਾਂ ਲਈ ਲੰਗਰ ਅਤੇ ਹੋਰ ਸਮਗਰੀ ਵੰਡਣ ਆਏ ਨੌਜਵਾਨ ਦੀ ਕਿਸੇ ਜ਼ਹਿਰੀਲੀ ਚੀਜ਼ ਦੇ ਕੱਟਣ ਕਾਰਨ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਅੱਜ ਸਵੇਰੇ ਉਹ ਹੜ ਪ੍ਰਭਾਵਿਤ ਲੋਕਾਂ ਲਈ ਲੰਗਰ ਅਤੇ ਹੋਰ ਸਮਗਰੀ ਲੈ ਕੇ ਪਿੰਡ ਮਾਛੀਵਾਲਾ ਰਮਦਾਸ ਵਿਖੇ ਆਏ ਸਨ ਕਿ ਉਹ ਪਿੰਡ ਦੇ ਨੇੜਲੇ ਡੇਰੇ ਤੇ ਲੰਗਰ ਹੋਰ ਸਮਗਰੀ ਦੇਣ ਜਾ ਰਹੇ ਸਨ ਤਾਂ ਉਨ੍ਹਾਂ ਮ੍ਰਿਤਕ ਨੌਜਵਾਨ ਅਦਰਸ਼ਪ੍ਰੀਤ ਪੁੱਤਰ ਸਵ. ਲਖਬੀਰ ਸਿੰਘ ਪਿੰਡ ਨਾਨੋਵਾਲ ਜਿੰਦੜ ਪਾਣੀ ਜ਼ਿਆਦਾ ਹੋਣ ਕਾਰਨ ਰਸਤੇ ਵਿੱਚੋਂ ਵਾਪਸ ਮੁੜ ਕੇ ਆਪਣੀ ਟਰਾਲੀ ਕੋਲ ਆ ਰਿਹਾ ਸੀ ਕਿ ਰਸਤੇ ਵਿੱਚ ਉਸਨੂੰ ਕਿਸੇ ਚੀਜ਼ ਨੇ ਕੱਟ ਲਿਆ। ਉਹ ਪਾਣੀ ਵਿੱਚ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਅੱਜ ਸਵੇਰੇ ਉਹ ਹੜ੍ਹ ਪ੍ਰਭਾਵਿਤ ਲੋਕਾਂ ਲਈ ਲੰਗਰ ਅਤੇ ਹੋਰ ਸਮੱਗਰੀ ਲੈ ਕੇ ਪਿੰਡ ਮਾਛੀਵਾਲਾ ਰਮਦਾਸ ਵਿਖੇ ਆਏ ਸਨ ਕਿ ਉਹ ਪਿੰਡ ਦੇ ਨੇੜਲੇ ਡੇਰੇ ’ਤੇ ਲੰਗਰ ਅਤੇ ਹੋਰ ਸਮਗਰੀ ਦੇਣ ਜਾ ਰਹੇ ਸਨ ਤਾਂ ਉਨ੍ਹਾਂ ਮ੍ਰਿਤਕ ਨੌਜਵਾਨ ਅਦਰਸ਼ਪ੍ਰੀਤ ਨੂੰ ਰਸਤੇ ਵਿੱਚ ਕਿਸੇ ਚੀਜ਼ ਨੇ ਕੱਟ ਲਿਆ ਅਤੇ ਉਹ ਪਾਣੀ ਵਿੱਚ ਡਿੱਗ ਪਿਆ। ਜਦੋਂ ਉੱਥੋਂ ਲੰਘ ਰਹੇ ਦੋ ਨੌਜਵਾਨਾਂ ਨੇ ਜਦ ਉਸ ਨੂੰ ਵੇਖਿਆ ਤਾਂ ਉਨ੍ਹਾਂ ਨੇ ਤੁਰੰਤ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਉਸਦੀ ਰਸਤੇ ਵਿੱਚ ਮੌਤ ਹੋ ਗਈ। ਨੌਜਵਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਪ੍ਰੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।