ਖੇਤੀ ਬਿਲਾਂ ਦੇ ਵਿਰੋਧ 'ਚ ਫ਼ਤਿਹਗੜ੍ਹ ਸਾਹਿਬ ਦੇ ਭਾਜਪਾ ਅਹੁਦੇਦਾਰਾਂ ਨੇ ਦਿਤੇ ਸਮੂਹਕ ਅਸਤੀਫ਼ੇ
Published : Oct 7, 2020, 1:20 am IST
Updated : Oct 7, 2020, 1:20 am IST
SHARE ARTICLE
image
image

ਖੇਤੀ ਬਿਲਾਂ ਦੇ ਵਿਰੋਧ 'ਚ ਫ਼ਤਿਹਗੜ੍ਹ ਸਾਹਿਬ ਦੇ ਭਾਜਪਾ ਅਹੁਦੇਦਾਰਾਂ ਨੇ ਦਿਤੇ ਸਮੂਹਕ ਅਸਤੀਫ਼ੇ

ਫ਼ਤਹਿਗੜ੍ਹ ਸਾਹਿਬ 6 ਅਕਤੂਬਰ (ਸੁਰਜੀਤ ਸਿੰਘ ਸਾਹੀ) : ਕੇਂਦਰ ਦੀ ਬੀ.ਜੇ.ਪੀ. ਸਰਕਾਰ ਵਲੋਂ ਨਵੇਂ ਬਣਾਏ ਗਏ ਖੇਤੀਬਾੜੀ ਵਿਰੋਧੀ ਬਿਲਾ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵਲੋਂ ਵੱਡਾ ਫ਼ੈਸਲਾ ਲੈਂਦਿਆਂ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿਤੇ ਗਏ।
ਅਸਤੀਫ਼ੇ ਦੇਣ ਵਾਲੇ ਅਹੁਦੇਦਾਰਾਂ ਵਿਚ ਗੁਰਦੀਪ ਸਿੰਘ ਜੰਜੂਆ ਬੀਜੇਪੀ ਕਿਸਾਨ ਮੋਰਚਾ ਸਕੱਤਰ ਪੰਜਾਬ, ਦਰਸ਼ਨ ਸਿੰਘ ਬੱਬੀ ਚੇਅਰਮੈਨ ਪੀ ਏ ਡੀ ਬੀ, ਮਨੋਜ ਗੁਪਤਾ ਮੰਡਲ ਪ੍ਰਧਾਨ ਸਰਹੰਦ, ਰਾਜਿੰਦਰ ਸਿੰਘ ਮੰਡੇਰਾਂ ਮੰਡਲ ਪ੍ਰਧਾਨ ਖਮਾਣੋਂ, ਜਗਵਿੰਦਰ ਸਿੰਘ ਮੰਡਲ ਪ੍ਰਧਾਨ ਸ਼ਮਸਪੁਰ, ਜਸਵੰਤ ਸਿੰਘ ਧਨੌਲਾ ਵਾਈਸ ਪ੍ਰਧਾਨ ਖਮਾਣੋਂ, ਜਸਵੰਤ ਸਿੰਘ ਮੋਹਣਾ ਵਾਈਸ  ਪ੍ਰਧਾਨ ਕਿਸਾਨ ਮੋਰਚਾ ਫ਼ਤਹਿਗੜ੍ਹ ਸਾਹਿਬ, ਤਰਸੇਮ ਸਿੰਘ ਜੰਜੂਆ ਸਕੱਤਰ ਕਿਸਾਨ ਮੋਰਚਾ ਫ਼ਤਹਿਗੜ੍ਹ ਸਾਹਿਬ, ਗੁਰਸੇਵਕ ਸਿੰਘ ਵਾਈਸ ਪ੍ਰਧਾਨ ਸ਼ਮਸਪੁਰ ਸ਼ਾਮਲ ਹਨ ।
ਇਨ੍ਹਾਂ ਅਹੁਦੇਦਾਰਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਵਾਲੀ ਬੀਜੇਪੀ ਦੀ ਸਰਕਾਰ 'ਤੇ ਅਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਪਹਿਲਾਂ ਕਿਸਾਨ ਹਨ ਤੇ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹਨ ਤੇ ਕਿਸਾਨਾਂ ਲਈ ਉਹ ਕੋਈ ਵੀ ਕੁਰਬਾਨੀ ਕਰ ਸਕਦੇ ਹਨ ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਇਨ੍ਹਾਂ ਬਿਲਾਂ ਨੂੰ ਲੈ ਕੇ ਪਿੰਡਾਂ ਦੀਆਂ ਸੱਥਾਂ ਵਿਚ ਗਏ ਸਨ ਪ੍ਰੰਤੂ ਹਰੇਕ ਪੰਚਾਇਤ ਤੇ ਕਿਸਾਨ ਵਲੋਂ ਇਨ੍ਹਾਂ ਕਿਸਾਨੀ ਬਿਲਾਂ ਦਾ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਉਹ ਖ਼ੁਦ ਅਪਣੇ ਅਹੁਦੇਦਾਰੀਆਂ ਤੋਂ ਅਸਤੀਫ਼ੇ ਦੇ ਰਹੇ ਹਾਂ ।
ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਕਿਸਾਨਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ੇ ਦੇ ਸਕਦੇ ਹਨ। ਬੀਜੇਪੀ ਦੇ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਕਿਸਾਨੀ ਕਾਨੂੰਨ ਵਿਰੁਧ ਕਿਸਾਨ ਜਥੇਬੰਦੀਆਂ ਵਲੋਂ ਦਿਤੇ ਜਾ ਰਹੇ ਧਰਨਿਆਂ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨਗੇ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਕਾਨੂੰਨ ਬਣਾ ਕੇ ਵੱਡੇ ਘਰਾਣਿਆਂ ਨੂੰ ਲਾਭ ਪੁਚਾਉਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਇਹ ਯਤਨ ਕਾਮਯਾਬ ਨਹੀਂ ਹੋਣਗੇ ਇਹ ਵੀ ਐਲਾਨ ਕੀਤਾ ਕਿ ਉਹ ਵੱਧ-ਚੜ੍ਹ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖ਼ੁਦ ਕਿਸਾਨ ਹੋਣ ਨਾਤੇ ਇਹ ਲimageimageੜਾਈ ਲੜਨ ਵਿਚ ਵਡਮੁੱਲਾ ਯੋਗਦਾਨ ਅਦਾ ਕਰਨਗੇ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement