ਅਕਾਲੀ ਦਲ ਦੇ ਤੋੜ-ਵਿਛੋੜੇ ਦਾ ਸ਼੍ਰੋਮਣੀ ਕਮੇਟੀ ਚੋਣਾਂ 'ਤੇ ਅਸਰ
Published : Oct 7, 2020, 1:08 am IST
Updated : Oct 7, 2020, 1:08 am IST
SHARE ARTICLE
image
image

ਅਕਾਲੀ ਦਲ ਦੇ ਤੋੜ-ਵਿਛੋੜੇ ਦਾ ਸ਼੍ਰੋਮਣੀ ਕਮੇਟੀ ਚੋਣਾਂ 'ਤੇ ਅਸਰ

170 ਮੈਂਬਰੀ ਹਾਊਸ ਦੀਆਂ ਚੋਣਾਂ ਆਉਂਦੀ ਵਿਸਾਖੀ ਤਕ?
 


ਚੰਡੀਗੜ੍ਹ, 6 ਅਕਤੂਬਰ (ਜੀ.ਸੀ. ਭਾਰਦਵਾਜ) : ਦੋ ਹਫ਼ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਕੀਤੇ ਤੋੜ-ਵਿਛੋੜੇ ਨਾਲ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਆਮ ਚੋਣਾਂ ਦੇ ਆਸਾਰ ਵਧ ਗਏ ਹਨ। ਕੁਲ 170 ਮੈਂਬਰੀ ਹਾਊਸ ਵਾਸਤੇ ਇਹ ਕੇਵਲ ਸਿੱਖ ਵੋਟਰਾਂ ਦੀਆਂ ਚੋਣਾਂ ਆਉੁਂਦੇ ਅਪ੍ਰੈਲ ਜਾਂ ਵਿਸਾਖੀ 'ਤੇ ਕਰਵਾਉਣ ਬਾਰੇ ਕੇਂਦਰ ਸਰਕਾਰ ਦਾ ਗ੍ਰਹਿ ਮੰਤਰਾਲਾ, ਗੰਭੀਰਤਾ ਨਾਲ ਸੋਚ ਰਿਹਾ ਹੈ।
ਕੇਂਦਰ ਤੋਂ ਮਿਲੀਆਂ ਕੰਨਸੋਆਂ ਅਤੇ ਗ੍ਰਹਿ ਮੰਤਰਾਲੇ ਦੇ ਸਰੋਤਾਂ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਪਤਾ ਲੱਗਾ ਹੈ ਕਿ ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਭੇਜੇ 13 ਸੇਵਾ-ਮੁਕਤ ਜੱਜਾਂ 'ਚ 4 ਜੱਜ, ਜਸਟਿਸ ਸ੍ਰੀਮਤੀ ਰਾਜ ਰਾਹੁਲ ਗਰਗ, ਜਸਟਿਸ ਐਲ.ਐਨ. ਮਿੱਤਲ, ਜਸਟਿਸ ਰਾਕੇਸ਼ ਕੁਮਾਰ ਗਰਗ ਅਤੇ ਜਸਟਿਸ ਸ਼ੇਖਰ ਧਵਨ ਹਿੰਦੂ ਯਾਨੀ 'ਸਿੱਖੀ ਸਰੂਪ ਨਹੀਂ' ਹਨ। ਬਾਕੀ 9 ਸਿੱਖ ਜੱਜ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਅਕਸਰ ਸਿੱਖ ਜੱਜ ਨੂੰ ਹੀ ਬਤੌਰ ਚੀਫ਼ ਕਮਿਸ਼ਨਰ, ਗੁਰਦਵਾਰਾ ਚੋਣ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਸਾਲ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ, ਚੀਫ਼ ਕਮਿਸ਼ਨਰ, ਜਸਟਿਸ ਹਰਫ਼ੂਲ ਸਿੰਘ ਬਰਾੜ ਵਲੋਂ ਕਰਵਾਈਆਂ ਗਈਆਂ ਸਨ ਜਿਨ੍ਹਾਂ ਦੀ ਨਿਯੁਕਤੀ, ਡਾ. ਮਨਮੋਹਨ ਸਿੰਘ ਦੀ ਯੂ.ਪੀ.ਏ. ਸਰਕਾਰ 'ਚ, ਕੇਂਦਰੀ ਗ੍ਰਹਿ ਮੰਤਰੀ ਪੀ.ਸੀ. ਚਿਦੰਬਰਮ ਨੇ ਕੀਤੀ ਸੀ। ਪਹਿਲਾਂ ਸੇਵਾ-ਮੁਕਤ ਜੱਜ, ਇਕ ਹਿੰਦੂ, ਜਸਟਿਸ ਜਗਦੀਸ਼ ਚੰਦਰ ਵਰਮਾ ਨੂੰ ਨਿਯੁਕਤ ਕੀਤਾ ਸੀ। ਸ੍ਰੀ ਵਰਮਾ ਨੇ ਚਾਰਜ ਵੀ ਸੰਭਾਲ ਲਿਆ ਸੀ ਪਰ ਉਸ ਵੇਲੇ ਦੇ ਸਕੱਤਰ ਸ਼੍ਰੋਮਣੀ ਕਮੇਟੀ ਸ. ਮਨਜੀਤ ਸਿੰਘ ਕਲਕੱਤਾ ਵਲੋਂ ਕੀਤੇ ਇਤਰਾਜ 'ਤੇ ਜਸਟਿਸ ਵਰਮਾ ਨੇ ਅਸਤੀਫ਼ਾ ਦੇ ਦਿਤਾ ਸੀ।
ਮੌਜੂਦਾ ਗ੍ਰਹਿ ਮੰਤਰਾਲਾ, ਅੱਜ-ਕਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਗੁੱਟਾਂ ਟਕਸਾਲੀ, ਡੈਮੋਕ੍ਰੇਟਿਕ, ਅੰਮ੍ਰਿਤਸਰ 1920 ਅਤੇ ਉਨ੍ਹਾਂ ਦੇ ਨੇਤਾਵਾਂ ਸਾਬਕਾ ਐਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਐਮ.ਪੀ.





ਸੁਖਦੇਵ ਸਿੰਘ ਢੀਂਡਸਾ, ਪ੍ਰਧਾਨ ਸਿਮਰਜੀਤ ਸਿੰਘ ਮਾਨ ਅਤੇ ਰਵੀਇੰਦਰ ਸਿੰਘ ਵਰਗਿਆਂ ਦੇ ਸਿੱਖ ਵੋਟਰਾਂ 'ਤੇ ਪ੍ਰਭਾਵ ਨੂੰ ਤੋਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਤੰਬਰ 2011 'ਚ ਹੋਈਆਂ ਚੋਣਾਂ 'ਚ 170 ਮੈਂਬਰੀ ਜਨਰਲ ਹਾਊਸ 'ਚ 155 ਦੇ ਕਰੀਬ ਬਾਦਲ ਦਲ ਦਾ ਬਹੁਮਤ ਸੀ ਅਤੇ 15 ਨਾਮਜ਼ਦ ਮੈਂਬਰਾਂ 'ਚ ਵੀ ਉਨ੍ਹਾਂ ਦਾ ਹੀ ਬੋਲਬਾਲਾ ਸੀ। ਬਹੁਮਤ ਵਾਲੇ ਦਲ ਦਾ ਹੀ ਅਕਸਰ ਸ਼੍ਰੋਮਣੀ ਕਮੇਟੀ ਪ੍ਰਧਾਨ, ਅੰਤਰਿੰਗ ਕਮੇਟੀ ਤੇ ਹੋਰ ਨਿਯੁਕਤੀਆਂ 'ਤੇ ਕੰਟਰੋਲ ਹੁੰਦਾ ਹੈ।
ਸਹਿਜਧਾਰੀ ਸਿੱਖ ਵੋਟਰਾਂ ਦੀ ਲਿਸਟ 'ਤੇ ਲੀਕ ਮਾਰਨ ਉਪਰੰਤ 2011 ਦੀ ਚੋਣ ਮਗਰੋਂ ਸ਼੍ਰੋਮਣੀ ਕਮੇਟੀ ਹਾਈ ਕੋਰਟ ਤੇ ਸੁਪਰੀਮ ਕੋਰਟ 'ਚ ਲੜੇ ਜਾ ਰਹੇ ਅਦਾਲਤੀ ਮਾਮਲਿਆਂ 'ਚ ਉਲਝ ਗਈ ਸੀ ਅਤੇ ਸਤੰਬਰ 2016 'ਚ ਹੋਏ ਫ਼ੈਸਲੇ ਮੁਤਾਬਕ ਹੀ ਅੰਤਰਿੰਗ ਕਮੇਟੀ, ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਕਮਾਨ ਹੇਠ, ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਦੇ ਗੁਰਦਵਾਰਿਆਂ ਤੇ ਕਈ ਸਿੱਖ ਸੰਸਥਾਵਾਂ ਸਮੇਤ ਵਿਦਿਅਕ ਕਾਲਜਾਂ ਦਾ ਪ੍ਰਬੰਧ ਚਲਾ ਰਹੀ ਹੈ।
ਇਥੇ ਇਹ ਵੀ ਦਸਣਾ ਬਣਦਾ ਹੈ ਕੁਲ 120 ਸੀਟਾਂ ਤੋਂ 170 ਸਿੱਖ ਮੈਂਬਰ ਚੁਣੇ ਜਾਂਦੇ ਹਨ ਜਿਨ੍ਹਾਂ 'ਚ ਪੰਜਾਬ ਦੀਆਂ 110 ਸੀਟਾਂ ਤੋਂ 157, ਹਰਿਆਣੇ ਦੀਆਂ 8 ਸੀਟਾਂ ਤੋਂ 11 ਅਤੇ ਚੰਡੀਗੜ੍ਹ ਤੇ ਹਿਮਾਚਲ ਦੀ ਇਕ-ਇimageimageਕ ਸੀਟ ਤੋਂ 2 ਮੈਂਬਰ ਸ਼ਾਮਲ ਹਨ। ਦੋਹਰੀ ਮੈਂਬਰਸ਼ਿਪ ਵਾਲੀਆਂ 47 ਸੀਟਾਂ ਪੰਜਾਬ 'ਚ ਤੇ ਤਿੰਨ ਹਰਿਆਣਾ 'ਚ ਹਨ। 20 ਮਹਿਲਾ ਮੈਂਬਰ ਵੀ ਜ਼ਰੂਰੀ ਹੁੰਦੇ ਹਨ।
ਫ਼ੋਟੋ : ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਦਫ਼ਤਰ

ਹਾਈ ਕੋਰਟ ਵਲੋਂ ਭੇਜੇ ਪੈਨਲ 'ਚ ਹਿੰਦੂ-ਜੱਜ ਵੀ
 ਕੇਂਦਰ ਸਾਰੇ ਅਕਾਲੀ ਗੁਟਾਂ ਦਾ ਪ੍ਰਭਾਵ ਤੋਲ ਰਿਹੈ
ਪਿਛਲੀਆਂ ਚੋਣਾਂ ਸਤੰਬਰ 2011 'ਚ ਹੋਈਆਂ ਸਨ

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement