ਬੰਗਾ ਸ਼ਹਿਰ ਦੇ ਬੋਰਡਾਂ 'ਤੇ ਇੱਕ ਵਾਰ ਫਿਰ ਪੜ੍ਹਨ ਨੂੰ ਮਿਲੇ ਖ਼ਾਲਿਸਤਾਨ ਦੇ ਨਾਅਰੇ

By : GAGANDEEP

Published : Oct 7, 2020, 12:59 pm IST
Updated : Oct 7, 2020, 1:03 pm IST
SHARE ARTICLE
Banga city
Banga city

ਪੁਲਿਸ ਮੁਲਾਜ਼ਮਾਂ ਵਲੋਂ ਜਾ ਰਹੇ ਹਨ ਇਹ ਨਾਅਰੇ ਮਿਟਾਏ

ਬੰਗਾ: ਬੰਗਾ ਸ਼ਹਿਰ 'ਚ ਕੁਝ ਬੋਰਡਾਂ ਅਤੇ ਵੱਖ-ਵੱਖ ਥਾਵਾਂ 'ਤੇ ਬੀਤੀ ਰਾਤ ਖ਼ਾਲਿਸਤਾਨ ਦੇ ਨਾਅਰੇ ਲਿਖੇ ਗਏ।

Banga cityBanga city

ਬੰਗਾ ਸ਼ਹਿਰ ਵਿੱਚ ਐਂਟਰ ਹੁੰਦਿਆਂ ਹੀ ਮੁੱਖ ਮਾਰਗ 'ਤੇ ਲੱਗੇ ਸਾਈਨ ਬੋਰਡਾਂ ਤੇ ਕਾਲੇ ਰੰਗ ਦੀ ਸਿਆਹੀ ਨਾਲ ਖ਼ਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ। ਹਾਲਾਂਕਿ ਪੁਲਿਸ ਮੁਲਾਜ਼ਮਾਂ ਵਲੋਂ ਇਹ ਨਾਅਰੇ ਮਿਟਾਏ ਜਾ ਰਹੇ ਹਨ।

Khalistan flagKhalistan flag

 ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਮਾਛੀਵਾੜਾ-ਕੁਹਾੜਾ ਰੋਡ 'ਤੇ ਸਥਿਤ ਪਿੰਡ ਰਜ਼ੂਲ, ਪੰਜੇਟਾ ਅਤੇ ਸੰਘਿਆਂ ਦੇ ਬੱਸ ਅੱਡੇ ਜਿੱਥੋਂ ਕਿ ਰੋਜ਼ਾਨਾ ਸਵਾਰੀਆਂ ਚੜ੍ਹਦੀਆਂ ਹਨ ਉਨ੍ਹਾਂ 'ਤੇ ਖ਼ਾਲਿਸਤਾਨ ਸਮਰਥਕਾਂ ਵਲੋਂ ਇਸ ਸਬੰਧੀ ਹੱਥ ਲਿਖਤ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲਿਖੇ ਗਏ ਸਨ।

 

photoKhalistan 

ਇਨ੍ਹਾਂ ਨਾਹਰਿਆਂ ਤੋਂ ਇਲਾਵਾ ਰਫਰੈਂਰਡਮ-2020 ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਵੀ ਲਿਖਿਆ ਗਿਆ ਸੀ। ਇਨ੍ਹਾਂ ਬੱਸ ਅੱਡਿਆਂ ਦੇ ਆਸ-ਪਾਸ ਰਹਿੰਦੇ ਦੁਕਾਨਦਾਰਾਂ ਨੇ ਦਸਿਆ ਕਿ ਖ਼ਾਲਿਸਤਾਨ ਸਮਰਥਕ ਨਾਹਰੇ ਪਿਛਲੇ ਮਹੀਨੇ ਕੋਈ ਅਣਪਛਾਤਾ ਵਿਅਕਤੀ ਲਿਖ ਕੇ ਚਲਾ ਗਿਆ ਸੀ, ਜਿਸ ਸਬੰਧੀ ਕਿਸੇ ਨੇ ਪੁਲਿਸ ਕੋਲ ਸ਼ਿਕਾਇਤ ਨਾ ਕੀਤੀ।

ਮਾਛੀਵਾੜਾ-ਕੁਹਾੜਾ ਰੋਡ 'ਤੇ ਅਕਸਰ ਕੂੰਮਕਲਾਂ ਪੁਲਿਸ ਕਰਮਚਾਰੀ ਗਸ਼ਤ ਕਰਦੇ ਰਹਿੰਦੇ ਸਨ ਅਤੇ ਹੈਰਾਨੀ ਦੀ ਗੱਲ ਹੈ ਕਿ ਕਿਸੇ ਦੀ ਵੀ ਨਜ਼ਰ ਇਨ੍ਹਾਂ ਲਿਖੇ ਨਾਹਰਿਆਂ 'ਤੇ ਨਹੀਂ ਪਈ। ਜ਼ਿਕਰਯੋਗ ਹੈ ਕਿ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਖ਼ਾਲਿਸਤਾਨ ਸਬੰਧੀ ਝੰਡੇ ਲਹਿਰਾਉਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ  ਬੱਸ ਅੱਡਿਆਂ 'ਤੇ ਨਾਹਰੇ ਲਿਖੇ ਜਾਣਾ ਪੁਲਿਸ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement