
ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਅਰਜ਼ੀ ਦਾ ਨਿਪਟਾਰਾ
ਕੋਟਕਪੂਰਾ, 6 ਅਕਤੂਬਰ (ਗੁਰਿੰਦਰ ਸਿੰਘ) : ਲਗਭਗ 5 ਸਾਲ ਪੁਰਾਣੇ ਮੁਕੱਦਮੇ ਅਰਥਾਤ 'ਬਹਿਬਲ ਕਲਾਂ ਗੋਲੀਕਾਂਡ' ਵਿਚ ਬੀਤੀ 28 ਸਤੰਬਰ ਨੂੰ ਨਾਮਜ਼ਦ ਕੀਤੇ ਗਏ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਸ਼ੈਸ਼ਨ ਕੋਰਟ ਸੁਮਿਤ ਮਲਹੋਤਰਾ ਦੀ ਅਦਾਲਤ ਨੇ ਹਾਈ ਕੋਰਟ ਤੋਂ ਮਿਲੀ ਅੰਤਰਮ ਰਾਹਤ ਨੂੰ ਵੇਖਦਿਆਂ ਜ਼ਮਾਨਤ ਅਰਜ਼ੀ ਨੂੰ ਗ਼ੈਰ ਜ਼ਰੂਰੀ ਮਨਦਿਆਂ ਫ਼ਾਈਲ ਬੰਦ ਕਰ ਦਿਤੀ ਹੈ। ਪੰਜ ਸਾਲ ਪੁਰਾਣੇ ਮਾਮਲੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ 'ਐਸਆਈਟੀ' ਵਲੋਂ ਮਾਮਲੇ 'ਚ 28 ਸਤੰਬਰ ਨੂੰ ਤਤਕਾਲੀਨ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਆਈ.ਜੀ. ਉਮਰਾਨੰਗਲ ਨੂੰ ਨਾਮਜ਼ਦ ਕੀਤਾ ਗਿਆ ਸੀ। ਮੁਲਜ਼ਮ ਬਣਾਏ ਜਾਣ ਤੋਂ ਅਗਲੇ ਦਿਨ ਆਈ.ਜੀ. ਉਮਰਾਨੰਗਲ ਦੇ ਵਕੀਲ ਵਲੋਂ ਅਦਾਲਤ 'ਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ, ਜਿਸ ਦੀ ਸੁਣਵਾਈ ਪਹਿਲਾਂ 1 ਅਕਤੂਬਰ ਨੂੰ ਸੀ ਪਰ ਬਾਅਦ 'ਚ ਅਗਲੀ ਤਰੀਕ 6 ਅਕਤੂਬਰ ਨਿਸ਼ਚਿਤ ਕੀਤੀ ਗਈ।
image