
ਝਬਾਲ ਵਿਚ ਵੱਖ-ਵੱਖ ਥਾਵਾਂ 'ਤੇ ਖ਼ਾਲਿਸਤਾਨ 2020 ਰੈਫ਼ਰੈਂਡਮ ਲਿਖਣ ਨਾਲ ਸਹਿਮ ਦਾ ਮਾਹੌਲ
ਸਰਾਏ ਅਮਾਨਤ ਖਾਂ/ਝਬਾਲ, 6 ਅਕਤੂਬਰ (ਗੁਰਸ਼ਰਨ ਸਿੰਘ ਔਲਖ) : ਜ਼ਿਲ੍ਹਾ ਤਰਨ ਤਾਰਨ ਜੋ ਸਰਹੱਦੀ ਇਲਾਕੇ ਵਜੋਂ ਜਾਣਿਆ ਜਾਂਦਾ ਹੈ ਅਤੇ ਪਿਛਲੇ ਸਮੇਂ ਵਿਚ ਅਤਿਵਾਦ ਦਾ ਗੜ ਹੋਣ ਕਰ ਕੇ ਸੱਭ ਤੋਂ ਜ਼ਿਆਦਾ ਨੁਕਸਾਨ ਇਥੋਂ ਦੇ ਲੋਕਾਂ ਦਾ ਹੋਇਆ। ਪ੍ਰੰਤੂ ਹੁਣ ਫਿਰ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਫਿਰ ਤੋਂ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਹੋਰ ਪਾਸੇ ਲਾਇਆ ਜਾਵੇ। ਪਿਛਲੇ ਦਿਨੀ ਵੀ ਮੋਗੇ ਵਿਚ ਡੀ.ਸੀ. ਕੰਪਲੈਕਸ 'ਤੇ ਸ਼ਰੇਆਮ ਖਾਲਿਸਤਾਨ ਦਾ ਝੰਡਾ ਝੁਲਾਉਣ ਤੋਂ ਇਲਾਵਾ ਹੋਰ ਵੀ ਕਈ ਥਾਵਾਂ 'ਤੇ ਖਾਲਿਸਤਾਨ ਦੇ ਪੋਸਟਰ ਲਗਵਾ ਕੇ ਲੋਕਾਂ ਵਿਚ ਦਹਿਸ਼ਤ ਪਾ ਕੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਝਬਾਲ ਇਲਾਕੇ ਵਿਚ ਵੀ ਕੁੱਝ ਸਮਾਂ ਪਹਿਲਾਂ ਡਰੋਨ ਰਾਹੀਂ ਮਾਰੂ ਹਥਿਆਰ ਲਿਆ ਕੇ ਝਬਾਲ ਵਿਚ ਬੰਦ ਪਏ ਰਾਈਸ ਮਿੱਲਜ਼ ਵਿਚ ਡਰੋਨ ਖੋਲ੍ਹਿਆ ਗਿਆ।
ਇਸੇ ਤਰ੍ਹਾਂ ਬੀਤੀ ਰਾਤ ਝਬਾਲ ਇਲਾਕੇ ਵਿਚ ਮੋੜ ਬਾਬਾ ਸਿਧਾਣਾ ਨੇੜੇ ਵੱਖ-ਵੱਖ ਥਾਵਾਂ 'ਤੇ ਕਿਸੇ ਵਿਆਕਤੀ ਨੇ ਖਾਲਿਸਤਾਨ 2020 ਰੈਫ਼ਰੈਂਡਮ ਲਿਖ ਕੇ ਲਗਵਾਇਆ ਹੈ। ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਸਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਹੁਣੇ ਹੀ ਇਹ ਮਸਲਾ ਆਇਆ ਹੈ ਜਿਸ ਕਰ ਕੇ ਹੁਣ ਪੁਲਿਸ ਮੁਲਾਜ਼ਮ ਭੇਜੇ ਜਾ ਰਹੇ ਹਨ।
ਫੋਟੋ ਨੰ. 6-02- ਝਬਾਲ ਇਲਾਕੇ ਵਿੱimageਚ ਵੱਖ ਵੱਖ ਥਾਵਾ ਤੇ ਲਿਖਿਆਂ ਖਾਲਿਸਤਾਨ 2020 ਰੀਪਰੈਡਿਮ ।