ਯੂਪੀਦੇਮੁੱਖਮੰਤਰੀਨੂੰਹਾਥਰਸ ਘਟਨਾਵਿਚਅੰਤਰਰਾਸ਼ਟਰੀ ਸਾਜ਼ਸ਼ਨਜ਼ਰਆਉਂਦੀ ਹੈ ਪਰਮੇਰੇ ਲਈ ਵੱਡਾ ਦੁਖਾਂਤ ਰਾਹੁਲ
ਦੁਖਾਂਤ ਬਾਰੇ ਇਕ ਸ਼ਬਦ ਵੀ ਨਾ ਬੋਲਣ ਲਈ ਮੋਦੀ ਦੀ ਕੀਤੀ ਸਖ਼ਤ ਆਲੋਚਨਾ
ਪਟਿਆਲਾ, 6 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹਾਥਰਸ ਘਟਨਾ ਪਿੱਛੇ ਅੰਤਰ-ਰਾਸ਼ਟਰੀ ਸਾਜ਼ਸ਼ ਵੇਖਣਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਅਧਿਕਾਰ ਖੇਤਰ ਹੈ ਪਰ ਮੈਨੂੰ ਨਿਜੀ ਤੌਰ 'ਤੇ ਇਸ ਵਿਚ ਵੱਡਾ ਦੁਖਾਂਤ ਨਜ਼ਰ ਆ ਰਿਹਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ''ਯੋਗੀ ਆਦਿੱਤਿਆਨਾਥ ਨੂੰ ਅਪਣੀ ਰਾਇ ਦਾ ਹੱਕ ਹੈ, ਉਹ ਜੋ ਚਾਹੇ ਕਲਪਨਾ ਕਰ ਸਕਦੇ ਹਨ, ਪਰ ਮੈਂ ਵੇਖਿਆ, ਮਾਸੂਮ ਲੜਕੀ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਅਤੇ ਉਸ ਦੇ ਪਰਵਾਰ ਨੂੰ ਡਰਾ ਕੇ ਦਬਾਇਆ ਗਿਆ''।
ਰਾਹੁਲ ਗਾਂਧੀ ਨੇ ਕਿਹਾ ਕਿ ਉਸ ਨੂੰ ਇਸ ਘਟਨਾ ਵਿਚ ਦੁਖਾਂਤ ਨਜ਼ਰ ਆ ਰਿਹਾ ਹੈ ਅਤੇ ਯੋਗੀ ਆਦਿਤਿਆਨਾਥ ਵਿਚ ਵੀ ਇਸ ਘਟਨਾ ਨੂੰ ਇਸੇ ਨਜ਼ਰੀਏ ਤੋਂ ਦੇਖਣ ਦੀ ਨੈਤਿਕਤਾ ਹੋਣੀ ਚਾਹੀਦੀ ਸੀ। ਕਾਂਗਰਸ ਦੇ ਲੋਕ ਸਭਾ ਮੈਂਬਰ ਨੇ ਕਿਹਾ ਕਿ ਹੈਰਾਨੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਇਸ ਘਟਨਾ ਨੂੰ ਲੈ ਕੇ ਇਕ ਸ਼ਬਦ ਨੀ ਬੋਲਿਆ ਗਿਆ ਜਿਸ ਵਿਚ ਇਕ ਬੱਚੀ ਨਾਲ ਬਲਾਤਕਾਰ ਕਰ ਕੇ ਉਸ ਦਾ ਕਤਲ ਕਰ ਦਿਤਾ ਗਿਆ ਅਤੇ ਉਸ ਦੇ ਸਾਰੇ ਪਰਵਾਰ 'ਤੇ ਪ੍ਰਸ਼ਾਸਨ ਵਲੋਂ ਹਮਲਾਵਰ ਰੁਖ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਹਾਥਰਸ ਨੂੰ ਜਾਂਦੇ ਹੋਏ ਉੱਤਰ ਪ੍ਰਦੇਸ਼ ਪੁਲਿਸ ਵਲੋਂ ਕੀਤੀ ਗਈ ਧੱਕਾ-ਮੁੱਕੀ ਅਤੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੇ ਜਾਣ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਅਤੇ ਉਸ ਦੀ ਪਾਰਟੀ ਦੇ ਪੁਰਸ਼ ਅਤੇ ਮਹਿਲਾ ਮੈਂਬਰਾਂ ਨੂੰ ਜੋ ਸਹਿਣ ਕਰਨਾ ਪਿਆ, ਉਹ ਉਸ
image ਦਰਦ ਦੇ ਸਾਹਮਣੇ ਕੁੱਝ ਵੀ ਨਹੀਂ ਜੋ ਪੀੜਤ ਪਰਵਾਰ ਹੰਢਾ ਰਿਹਾ ਹੈ।
