
ਬੰਦੀ ਸਿੰਘਾਂ ਦੀ ਰਿਹਾਈ ਲਈ ਹੋਈ ਮੀਟਿੰਗ
ਗੂਹਲਾ ਚੀਕਾ, 6 ਅਕਤੂਬਰ (ਸੁਖਵੰਤ ਸਿੰਘ): ਯੁੱਧ ਅਕਾਲੀ ਦਲ ਅੰਮਿ੍ਤਸਰ ਮਾਨ ਗਰੁੱਪ ਹਰਿਆਣਾ ਦੇ ਉਪ ਪ੍ਰਧਾਨ ਖਜ਼ਾਨ ਸਿੰਘ ਦੀ ਅਦਿਅਕਸਤਾ ਵਿੱਚ ਗੁਰਦੁਆਰਾ ਭੈਣੀ ਸਾਹਿਬ ਕਾਰ ਸੇਵਾ ਵਿੱਚ ਮੀਟਿੰਗ ਹੋਈ ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਚਾਰ ਕੀਤੀ ਗਈ ਜਿਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਪਿਤਾ ਗੁਰਚਰਨ ਸਿੰਘ ਵੀ ਹਾਜ਼ਰ ਹੋਏ¢ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਦੀਆਂ ਸੰਗਤਾਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇਗਾ ਜਿਸ ਵਿੱਚ ਕਈ ਸਾਲਾਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਭਾਰਤ ਸਰਕਾਰ ਅੱਗੇ ਮੰਗ ਰੱਖੀ ਜਾਵੇਗੀ ¢ ਜਿਸ ਵਿੱਚ ਭਾਈ ਜਗਤਾਰ ਸਿੰਘ ਵੱਲੋਂ ਭੇਜਿਆ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਜਾਵੇਗਾ ਕਿ ਜਿੰਨੇ ਵੀ ਮੋਰਚੇ ਲੱਗੇ ਹਨ ਉਨ੍ਹਾਂ ਦੀ ਤਰਜ਼ ਤੇ ਇੱਕ ਬੰਦੀ ਸਿੰਘਾਂ ਲਈ ਵੀ ਵੱਡਾ ਮੋਰਚਾ ਲਗਾਇਆ ਜਾਵੇਗਾ ¢
ਉਨ੍ਹਾਂ ਕਿਹਾ ਕਿ 6 ਨਵੰਬਰ ਨੂੰ ਪਿੰਡ ਡਾਚਰ ਵਿਚ ਇਕ ਸੰਗਤਾਂ ਦਾ ਭਾਰੀ ਇਕੱਠ ਰੱਖਿਆ ਗਿਆ ਹੈ ਜਿਸ ਵਿੱਚ ਅਗਲੀ ਰਣਨੀਤੀ ਬਾਰੇ ਸੰਗਤਾਂ ਨਾਲ ਵਿਚਾਰ ਕਰਕੇ ਪ੍ਰੋਗਰਾਮ ਉਲੀਕਿਆ ਜਾਵੇਗਾ ਉਨ੍ਹਾਂ ਕਿਹਾ ਕਿ 6 ਨਵੰਬਰ ਨੂੰ ਸੰਗਤਾਂ ਹੁਮ ਹੁਮਾ ਕੇ ਪਿੰਡ ਡਾੱਚਰ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚਣ¢ ਇਸ ਮੌਕੇ ਕੁਲਦੀਪ ਸਿੰਘ ਪ੍ਰਧਾਨ ਸਤਿਕਾਰ ਕਮੇਟੀ ਕਰਨਾਲ ,ਬਾਬਾ ਵਰਿਆਮ ਸਿੰਘ ਪਿਹੋਵਾ , ਬਾਬਾ ਤੇਜਿੰਦਰ ਸਿੰਘ ਮਸਤਗੜ੍ਹ ,ਬਾਬਾ ਬੇਅੰਤ ਸਿੰਘ ਕਾਰ ਸੇਵਾ , ਗ੍ਰੰਥੀ ਸਿੰਘ ਪਰਮਜੋਤ ਸਿੰਘ, ਸੁਖਰਾਜ ਸਿੰਘ ਪ੍ਰਧਾਨ ਵਾਰਸ ਪੰਜਾਬ ਜਥੇਬੰਦੀ ,ਬਾਬਾ ਦਿਲਬਾਗ ਸਿੰਘ ਆਨੰਦਪੁਰ ਸਾਹਿਬ, ਸੁੱਖਾ ਸਿੰਘ ਮਾਜਰੀ ,ਨਿਸ਼ਾਨ ਸਿੰਘ ਚੱਕੂ, ਸੁਖਵੰਤ ਸਿੰਘ, ਲਾਡੀ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |
1