
ਪੁਲਿਸ ਨੌਜਵਾਨ ਦੀ ਕਰ ਰਹੀ ਭਾਲ
ਸ੍ਰੀ ਚਮਕੌਰ ਸਾਹਿਬ: ਮੂਰਤੀ ਵਿਸਰਜਿਤ ਕਰਦੇ ਸਮੇਂ ਲੋਕਾਂ ਦੇ ਰੁੜ੍ਹ ਜਾਣ ਦੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਰਹਿੰਦ ਨਹਿਰ ਵਿਚ ਮੂਰਤੀ ਵਿਸਰਜਿਤ ਨੌਜਵਾਨ ਨਹਿਰ ਵਿਚ ਡੁੱਬ ਗਿਆ। । ਨੌਜਵਾਨ ਦੀ ਪਛਾਣ ਨਿਤੀਸ਼ ਕੁਮਾਰ (19) ਪੁੱਤਰ ਸਰੋਜ ਪਾਸਵਾਨ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਵੀਰਵਾਰ ਭੂਰੜੇ ਮਾਰਗ ਤੋਂ ਇਕ ਸ਼ੋਭਾ ਯਾਤਰਾ ਕੱਢੀ ਗਈ ਸੀ, ਜੋ ਕਿ ਬਾਜ਼ਾਰ ਵਿਚੋਂ ਹੁੰਦੀ ਹੋਈ ਸ਼ਾਮ ਨੂੰ ਲਗਭਗ ਰੋਪੜ-ਨੀਲੋਂ ਮਾਰਗ ਅਤੇ ਥੀਮ ਪਾਰਕ ਨੇੜੇ ਸਰਹਿੰਦ ਨਹਿਰ ’ਤੇ ਪੁੱਜੀ। ਜਦੋਂ ਇਹ ਲੋਕ ਮੂਰਤੀ ਨੂੰ ਡੂੰਘੇ ਪਾਣੀ ਵਿਚ ਲੈ ਕੇ ਗਏ ਤਾਂ ਧਾਰਮਿਕ ਆਗੂ ਨੇ ਇਕ ਨੌਜਵਾਨ ਨੂੰ ਕਿਹਾ ਕਿ ਤੁਸੀਂ ਮੂਰਤੀ ਉਪਰ ਚੜ੍ਹ ਕੇ ਪਾਣੀ ਵਿਚ ਵਿਸਰਜਿਤ ਦਿਓ। ਨੌਜਵਾਨ ਦੇ ਮੂਰਤੀ ਉਪਰ ਚੜ੍ਹਨ ਨਾਲ ਮੂਰਤੀ ਪਲਟ ਗਈ ਅਤੇ ਨੌਜਵਾਨ ਪਾਣੀ ਵਿੱਚ ਡੁੱਬ ਗਿਆ। ਪੁਲਿਸ ਨੌਜਵਾਨ ਦੀ ਭਾਲ ਕਰ ਰਹੀ ਹੈ।