
'ਆਪ' ਸਰਕਾਰ ਦੀ ਰੁਜ਼ਗਾਰ ਗਾਰੰਟੀ ਬੇਰੁਜ਼ਗਾਰ ਨÏਜਵਾਨਾਂ ਨਾਲ ਧੋਖਾ : ਜਸਟਿਸ ਨਿਰਮਲ ਸਿੰਘ
ਫ਼ਤਿਹਗੜ੍ਹ ਸਾਹਿਬ 6 ਅਕਤੂਬਰ (ਗੁਰਬਚਨ ਸਿੰਘ ਰੁਪਾਲ ) : 75ਸਾਲਾਂ ਦੀ ਰਾਜਨੀਤੀ ਨੂੰ ਬਦਲਣ ਲਈ ਆਪ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਖਾਸਕਰ ਨÏਜਵਾਨ ਵਰਗ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋਏ¢ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਐਮਐਲਏ ਜਸਟਿਸ ਨਿਰਮਲ ਸਿੰਘ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਬਕਾ ਪਟਵਾਰੀਆਂ ਤੇ ਕਾਨੂੰਗੋਆਂ ਨੂੰ ਭਰਤੀ ਕਰ ਕੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਨÏਜਵਾਨ ਵਰਗ ਲਈ ਰੁਜ਼ਗਾਰ ਦੇ ਬੂਹੇ ਬੰਦ ਹਨ¢
ਉਨ੍ਹਾਂ ਕਿਹਾ ਕਿ ਤੁਸੀਂ ਦੇਖਦੇ ਜਾਓ ਕਿਸ ਤਰ੍ਹਾਂ ਦੇ ਬਦਲਾਅ ਲੈ ਕੇ ਆ ਰਹੀ ਹੈ ਆਮ ਆਦਮੀ ਪਾਰਟੀ ਅਤੇ ਜਿਸ ਕੁਰੱਪਟ ਨਿਜ਼ਾਮ ਤੋਂ ਪਿਛਲੇ 40 ਸਾਲਾਂ ਤੋਂ ਲੋਕ ਤੰਗ ਸਨ ਉਸੇ ਨਿਜ਼ਾਮ ਨੂੰ ਲੋਕਾਂ ਉਪਰ ਠੋਸ ਹੀ ਨਹੀਂ ਰਹੀ ਸਗੋਂ ਲੋਕਾਂ ਦੇ ਖ਼ਜ਼ਾਨੇ ਦੀ ਲੁੱਟ ਬੇਰਹਿਮੀ ਨਾਲ ਕੀਤੀ ਜਾ ਰਹੀ ਹੈ¢ ਉਹਨਾਂ ਦਸਿਆ ਕਿ ਪਟਵਾਰ ਦੀ ਟ੍ਰੇਨਿੰਗ ਕਰ ਰਹੇ ਨÏਜਵਾਨਾਂ ਲਈ 5000 ਰੁਪਿਆ ਮਾਹਵਾਰ, ਨਵੇਂ ਪਟਵਾਰੀ ਭਰਤੀ ਹੋਏ ਨÏਜਵਾਨਾਂ ਲਈ 19000 ਰੁਪਿਆ ਮਾਹਵਾਰ ਅਤੇ ਸਾਬਕਾ ਪਟਵਾਰੀਆਂ ਨੂੰ ਭਰਤੀ ਕਰਕੇ ਉਨ੍ਹਾਂ ਨੂੰ 35000 ਰੁਪਿਆ ਮਾਹਵਾਰ ਲੁਟਾਏ ਗਏ ਇਸ ਤੇ ਸਿਤਮ ਇਹ ਕਿ ਪੈਨਸ਼ਨ ਵੀ ਵਾਧੂ¢ ਇਸਦੇ ਨਾਲ ਹੀ ਨਵੇਂ ਭਰਤੀ ਕੀਤੇ ਗਏ ਨÏਜਵਾਨ ਪਟਵਾਰੀਆਂ ਲਈ ਉਮਰ ਦੀ ਹੱਦ 58 ਸਾਲ ਅਤੇ ਪੁਰਾਣਿਆਂ ਨੂੰ ਉਮਰ ਵਿਚ 67 ਸਾਲ ਤਕ ਛੋਟ ਦੇ ਦਿਤੀ ਗਈ ¢ ਆਪ ਸਰਕਾਰ ਦੇ ਮੰਤਰੀ ਭਿ੍ਸ਼ਟਾਚਾਰ ਦੇ ਖਾਤਮੇ ਦਾ ਰÏਲਾ ਪਾ ਕੇ ਖੁਦ ਭਿ੍ਸ਼ਟਾਚਾਰ ਕਰਨ ਵਿੱਚ ਲੱਗੇ ਹੋਏ ਹਨ¢ ਉਨ੍ਹਾਂ ਕਿਹਾ ਪਹਿਲਾਂ ਕੰਮ ਕਰ ਰਹੇ ਪਟਵਾਰੀਆਂ ਨੇ ਦੱਸਿਆ ਹੈ ਕਿ ਖਾਲੀ ਪਏ ਸਰਕਲ ਸਿਰਫ਼ 10000 ਵਾਧੂ ਤਨਖਾਹ ਨਾਲ ਸਾਂਭਣ ਦੀ ਪੇਸ਼ਕਸ਼ ਕੀਤੀ ਸੀ ਪਤਾ ਨਹੀਂ ਸਰਕਾਰ ਦੀ ਕੀ ਮਜਬੂਰੀ ਸੀ ਕਿ ਉਨ੍ਹਾਂ 10 ਹਜ਼ਾਰ ਦੇਣ ਦੀ ਬਜਾਏ 35 ਹਜ਼ਾਰ ਦੇਣ ਨੂੰ ਤਰਜੀਹ ਦਿੱਤੀ¢ ਜਸਟਿਸ ਨਿਰਮਲ ਸਿੰਘ ਹੋਰਾਂ ਨੇ ਮੰਗ ਕੀਤੀ ਕਿ ਇਹ ਕਿਸੇ ਕੇਂਦਰੀ ਏਜੰਸੀ ਤੋਂ ਜਾਂਚ ਕਰਾਈ ਜਾਵੇ ਬਹੁਤ ਵੱਡੇ ਪੱਧਰ ਤੇ ਭਿ੍ਸ਼ਟਾਚਾਰ ਹੋਇਆ ਹੈ¢ ਉਨ੍ਹਾਂ ਕਿਹਾ ਕਿ ਇਹ ਸਾਬਕਾ ਪਟਵਾਰੀਆਂ ਦੀ ਕੋਈ ਜ਼ਿੰਮੇਵਾਰੀ ਵੀ ਨਹੀਂ ਜੇ ਗਲਤ ਕੰਮ ਹੁੰਦਾ ਹੈ ਤਾਂ ਸਿਰਫ਼ ਉਸ ਨੂੰ ਹਟਾਇਆ ਹੀ ਜਾ ਸਕਦਾ ਹੈ ਪਰ ਉਸ ਦੀ ਪੈਨਸ਼ਨ ਵੀ ਬੰਦ ਨਹੀਂ ਹੋਵੇਗੀ¢
ਉਨ੍ਹਾਂ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਸਾਬਕਾ ਭਰਤੀ ਕੀਤਾ ਪਟਵਾਰੀ ਪਿਛਲੇ ਅੱਠ ਮਹੀਨਿਆਂ ਤੋਂ ਇਕ ਕਿਸਾਨ ਦਾ ਇੰਤਕਾਲ ਘਰੇ ਲੈ ਗਿਆ ਤਾਂ ਨਵੇਂ ਨÏਜਵਾਨ ਪਟਵਾਰੀ ਨੇ ਘਰੋਂ ਲੈਕੇ ਆਂਦਾ ਪਰ ਉਸ ਉਪਰ ਸਰਕਾਰ ਕੋਈ ਕਾਰਵਾਈ ਨਹੀ ਕਰ ਸਕਦੀ¢ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਕੱਠੇ ਹੋ ਕੇ ਸਰਕਾਰ ਦੀਆਂ ਇਨ੍ਹਾਂ ਭਿ੍ਸ਼ਟ ਨੀਤੀਆਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ¢
ਫਤਹਿਗੜ੍ਹ ਸਾਹਿਬ 6 ਰੁਪਾਲ 1 ਨਿਊਜ਼ ਫੋਟੋ ਸਹਿਤ¢