
ਪਟਾਕਿਆਂ ਦਾ ਬਰੂਦ ਸੰਗਤਾਂ ’ਤੇ ਵੱਜਿਆ, ਕਈਆਂ ਦੇ ਸੜੇ ਕਪੜੇ
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਕੁਝ ਸੰਗਤਾਂ ਵੱਲੋਂ ਚਲਾਏ ਗਏ ਕਲਰ ਸ਼ੋਟ ਪਟਾਕਿਆਂ ਕਾਰਨ ਮੌਕੇ ’ਤੇ ਹੜਕਮ ਮਚ ਗਿਆ। ਪਟਾਕਿਆਂ ਚੋਂ ਨਿਕਲਿਆ ਬਰੂਦ ਸੰਗਤਾਂ ਉੱਤੇ ਵੱਜਿਆ ਜਿਸ ਨਾਲ ਕਈਆਂ ਦੇ ਕੱਪੜੇ ਸੜ ਗਏ। ਅਚਾਨਕ ਘਟਨਾ ਕਾਰਨ ਸੰਗਤਾਂ ਵਿੱਚ ਭਗਦੜ ਜਿਹੀ ਸਥਿਤੀ ਬਣ ਗਈ। ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਮੌਕੇ ’ਤੇ ਪਹੁੰਚੇ ਪ੍ਰਬੰਧਕਾਂ ਨੇ ਤੁਰੰਤ ਸਥਿਤੀ ਨੂੰ ਕਾਬੂ ਕੀਤਾ ਤੇ ਸੰਗਤਾਂ ਨੂੰ ਸ਼ਾਂਤ ਕੀਤਾ।