
ਹੜ੍ਹਾਂ ਬਾਰੇ ਚਾਰਜਸ਼ੀਟ ਕੀਤੀ ਜਾਰੀ
ਚੰਡੀਗੜ੍ਹ: ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਹੜ੍ਹਾਂ ਬਾਰੇ ਸਵਾਲ ਉਠਾ ਰਹੇ ਹਨ, ਜਿਸ ਵਿੱਚ ਬੋਲਣ ਤੋਂ ਪਹਿਲਾਂ ਉਨ੍ਹਾਂ ਹੜ੍ਹਾਂ ਬਾਰੇ ਇੱਕ ਚਾਰਜਸ਼ੀਟ ਜਾਰੀ ਕੀਤੀ, ਜਿਸ ਵਿੱਚ ਸਾਰੇ ਵੇਰਵੇ ਦਿੱਤੇ ਗਏ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੋਕਤੰਤਰ ਵਿੱਚ ਇਹ ਸਿਰਫ਼ ਵੋਟਾਂ ਲੈਣ ਬਾਰੇ ਨਹੀਂ ਹੁੰਦਾ, ਬਲਕਿ ਸਰਕਾਰ ਜਨਤਾ ਪ੍ਰਤੀ ਜਵਾਬਦੇਹ ਹੁੰਦੀ ਹੈ। ਪੰਜਾਬ ਵਿੱਚ ਆਈਆਂ ਹੜ੍ਹਾਂ ਦੀਆਂ ਸਮੱਸਿਆਵਾਂ ਲਈ ਅਸਲ ਦੋਸ਼ੀ ਕੌਣ ਹੈ? ਚਾਰਜਸ਼ੀਟ ਵਿੱਚ ਅਸੀਂ ਕਿਹਾ ਹੈ ਕਿ ਇਹ ਕੁਦਰਤ ਦਾ ਕਹਿਰ ਨਹੀਂ ਸਗੋਂ 'ਆਪ' ਪਾਰਟੀ ਦਾ ਕਹਿਰ ਹੈ। ਜੇਕਰ ਅਸੀਂ ਕਿਸੇ ਵੀ ਰਾਜ ਨੂੰ ਵੇਖੀਏ, ਤਾਂ ਮਾਨਸੂਨ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜਿਵੇਂ ਕਿ ਪੰਜਾਬ ਵਿੱਚ ਰਾਵੀ, ਬਿਆਸ, ਸਤਲੁਜ, ਘੱਗਰ ਹਨ, ਕੀ ਸਰਕਾਰ ਨੇ ਬਾਰਿਸ਼ ਤੋਂ ਪਹਿਲਾਂ ਜ਼ਰੂਰੀ ਪ੍ਰਬੰਧ ਕੀਤੇ ਹਨ? ਸਰਕਾਰ ਹੜ੍ਹਾਂ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਦੀ ਸਥਿਤੀ ਵਿੱਚ ਅਸਫਲ ਰਹੀ।
ਸ਼ਰਮਾ ਨੇ ਕਿਹਾ ਕਿ SDRF ਦੇ ਆਦੇਸ਼ਾਂ ਅਨੁਸਾਰ, ਹੋਏ ਨੁਕਸਾਨ ਜਾਂ ਡੈਮ ਟੁੱਟਣ ਦੀ ਪਹਿਲਾਂ ਮੈਪਿੰਗ ਕਰਨੀ ਪੈਂਦੀ ਹੈ ਅਤੇ ਫਿਰ ਮੁਲਾਂਕਣ ਕਰਨਾ ਪੈਂਦਾ ਹੈ। ਬੁਨਿਆਦੀ ਢਾਂਚੇ ਦੀ ਗੱਲ ਕਰੀਏ ਤਾਂ ਦਰਿਆਵਾਂ ਅਤੇ ਨਾਲਿਆਂ ਦੀ ਦੇਖਭਾਲ ਲਈ ਤਿਆਰੀਆਂ ਕਰਨੀਆਂ ਪੈਂਦੀਆਂ ਹਨ, ਜਿਸ ਵਿੱਚ ਮਾਧੋਪੁਰ ਵਰਗੇ ਹੈੱਡਵਰਕਸ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਪਾਣੀ ਦੇ ਪ੍ਰਭਾਵ ਨੂੰ ਰੋਕਣ ਲਈ ਚੈੱਕ ਡੈਮ ਹਨ, ਜਿਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।