
ਕੁਲਦੀਪ ਸਿੰਘ ਵਡਾਲਾ ਮਾਰਗ ਦਾ ਰੱਖਆਿ ਨੀਂਹ ਪੱਥਰ
ਗੁਰਦਾਸਪੁਰ: ਗੁਰਦਾਸਪੁਰ 'ਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਹਾਨ ਸ਼ਖ਼ਸੀਅਤ ਕੁਲਦੀਪ ਸਿੰਘ ਵਡਾਲਾ ਦੇ ਨਾਮ 'ਤੇ ਬਣਾਈ ਜਾਣ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਵਡਾਲਾ ਵੱਲੋਂ ਲਗਾਤਾਰ 18 ਸਾਲ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸ ਕੀਤੀ ਜਾਂਦੀ ਸੀ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੁਲਦੀਪ ਸਿੰਘ ਵਡਾਲਾ ਦੇ ਨਾਲ 'ਤੇ ਕਰੀਬ 3 ਕਿਲੋਂਮੀਟਰ ਦੀ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ।
Sukhjinder Singh Randhava
ਇਸ ਮੌਕੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੁਲਦੀਪ ਸਿੰਘ ਰਾਜਨੀਤੀ ਤੋਂ ਉੱਪਰ ਉੱਠ ਕੇ ਧਰਮ ਅਤੇ ਸੱਚਾਈ ਦੇ ਰਾਹ 'ਤੇ ਚੱਲੇ। ਉਹਨਾਂ ਇਹ ਵੀ ਕਿਹਾ ਕਿ ਕੁਲਦੀਪ ਸਿੰਘ ਦੀ ਅਰਦਾਸ ਦਾ ਹੀ ਨਤੀਜਾ ਹੈ ਕਿ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੋਈ ਵੀ ਪਾਰਟੀ ਵੱਖਰੀ ਨਹੀਂ ਸੀ। ਜਿਸ ਦਿਨ ਕਾਰਜ ਸ਼ੁਰੂ ਹੋਇਆ ਸੀ ਉਸ ਦਿਨ ਵਡਾਲਾ ਵੀ ਮੌਜੂਦ ਸਨ।
Sukhjinder Singh Randhava
ਸਾਰਿਆਂ ਨੇ ਪਾਰਟੀ ਤੋਂ ਉਪਰ ਉੱਠ ਕੇ ਕਰਤਾਰਪੁਰ ਲਾਂਘੇ ਦੀ ਅਰਦਾਸ ਕੀਤੀ ਹੈ। ਉਸ ਸਮੇਂ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹਨਾਂ ਦੀ ਅਰਦਾਸ ਕਬੂਲ ਹੋ ਜਾਵੇਗੀ। ਜਦੋਂ 2001 ਵਿਚ ਅਰਦਾਸ ਸ਼ੁਰੂ ਕੀਤੀ ਸੀ ਉਸ ਸਮੇਂ ਹੰਸ ਰਾਜ ਹੰਸ ਮੌਜੂਦ ਸਨ। ਉੱਥੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੂੰ ਬਹੁਤ ਖ਼ੁਸੀ ਹੋਈ ਹੈ ਕਿ ਉਸ ਦੇ ਪਿਤਾ ਦੇ ਨਾਮ 'ਤੇ ਕੁਲਦੀਪ ਸਿੰਘ ਵਡਾਲਾ ਮਾਰਗ ਬਣਾਇਆ ਜਾ ਰਿਹਾ ਹੈ।
Photo
ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਜੋ ਭਾਵਨਾ ਸੰਗਤਾਂ ਵਿਚ ਪਾਈ ਜਾਂਦੀ ਸੀ ਉਸ ਨੂੰ ਲੈ ਕੇ ਵਡਾਲਾ ਸਾਹਬ 18 ਇੱਥੇ ਲੈ ਕੇ ਆਉਂਦੇ ਰਹੇ। ਅਪਣੇ ਸਾਰੇ ਸਾਥੀਆਂ ਨੂੰ ਨਾਲ ਸ਼ਾਮਲ ਕੀਤਾ। ਉਹਨਾਂ ਦੀ ਇਹ ਅਰਦਾਸ ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਵਾਨ ਕਰ ਲਈ ਗਈ ਹੈ।
Photo
ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਦੇ ਧੁੱਸੀ ਬੰਨ੍ਹ 'ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਅਰਦਾਸ ਪਰੰਪਰਾ ਆਰੰਭ ਕਰਨ ਵਾਲੇ ਪੰਥ ਦੇ ਅਜੀਜ ਤੇ ਮਹਾਨ ਸ਼ਖ਼ਸੀਅਤ ਕੁਲਦੀਪ ਸਿੰਘ ਵਡਾਲਾ ਨਾਂਅ 'ਤੇ ਧੁੱਸੀ ਬੰਨ੍ਹ ਦੀ ਪੁਰਾਣੀ ਸੜਕ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ।
Sukhjinder Singh Randhava
ਜਥੇਦਾਰ ਵਡਾਲਾ ਵਲੋਂ ਖੁੱਲ੍ਹੇ ਲਾਂਘੇ ਲਈ ਅਰਦਾਸ ਕਰਨ ਲਈ ਚਲਾਈ ਨਿਵੇਕਲੀ ਮੁਹਿੰਮ ਸਦਕਾ ਹੁਣ 8 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।