ਅਗਲੀ ਮਹਾਮਾਰੀ ਲਈ ਤਿਆਰ ਰਹਿਣ ਸਾਰੇ ਦੇਸ਼
Published : Nov 7, 2020, 12:21 am IST
Updated : Nov 7, 2020, 12:21 am IST
SHARE ARTICLE
image
image

ਅਗਲੀ ਮਹਾਮਾਰੀ ਲਈ ਤਿਆਰ ਰਹਿਣ ਸਾਰੇ ਦੇਸ਼

ਜਿਨੇਵਾ, 6 ਨਵੰਬਰ : ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਨੇ ਮਾਹਮਾਰੀ ਦੇ ਅਗਲੇ ਗੇੜ ਬਾਰੇ ਦੁਨੀਆ ਭਰ ਦੇ ਆਗੂਆਂ ਨੂੰ ਚਿਤਾਵਨੀ ਦਿਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਅਪਣੀ 73ਵੀਂ ਵਿਸ਼ਵ ਸਿਹਤ ਸਭਾ ਦੌਰਾਨ ਸ਼ੁਕਰਵਾਰ ਨੂੰ ਆਲਮੀ ਆਗੂਆਂ ਨੂੰ ਕਿਹਾ ਕਿ ਉਹ ਮਹਾਮਾਰੀ ਦੇ ਅਗਲੇ ਗੇੜ ਲਈ ਤਿਆਰੀ ਕਰਨ। ਸੰਗਨ ਨੇ ਅਪਣੇ ਬਿਆਨ ਵਿਚ ਕਿਹਾ ਕਿ ਸਾਨੂੰ ਹੁਣ ਅਗਲੀ ਮਹਾਮਾਰੀ ਦੀ ਤਿਆਰੀ ਕਰਨੀ ਚਾਹੀਦੀ ਹੈ। ਅਸੀਂ ਇਸ ਸਾਲ ਵੇਖਿਆ ਹੈ ਕਿ ਮਜ਼ਬੂਤ ਸਿਹਤ ਐਮਰਜੈਂਸੀ ਬੁਨਿਆਦੀ ਢਾਂਚੇ ਵਾਲੇ ਦੇਸ਼ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਅਤੇ ਇਸ 'ਤੇ ਕਾਬੂ ਪਾਉਣ ਵਿਚ ਤੇਜ਼ੀ ਨਾਲ ਕੰਮ ਕਰਨ ਵਿਚ ਸਮਰਥ ਹਾਂ। ਵਿਸ਼ਵ ਸਿਹਤ ਸੰਗਠਨ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਇਕ ਸਥਿਰ ਦੁਨੀਆ ਦੀ ਨੀਂਹ ਉਦੋਂ ਸੰਭਵ ਹੈ, ਜਦੋਂ ਕੋਈ ਦੇਸ਼ ਸਿਹਤ ਸੇਵਾਵਾਂ ਉਤੇ ਢੁਕਵਾਂ ਧਿਆਨ ਦੇਵੇਗਾ। ਅੰਤਰਰਾਸ਼ਟਰੀ ਸੰਸਥਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਇਕ ਤਰ੍ਹਾਂ ਨਾਲ ਰਿਮਾਇੰਡਰ ਹੈ, ਜੋ ਸਾਨੂੰ ਯਾਦ ਦਿਵਾ ਰਿਹਾ ਹੈ ਕਿ ਸਿਹਤ ਸਾਮਾਜਕ, ਆਰਥਕ ਅਤੇ ਰਾਜਨੀਤਕ ਸਥਿਰਤਾ ਦੀ ਨੀਂਹ ਹੈ। ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਸਫ਼ਲਤਾ ਨਾਲ ਕਾਬੂ ਪਾਉਣ ਵਾਲੇ ਦੇਸ਼ਾਂ ਦੀ ਸ਼ਲਾਘਾ ਕਰਦੇ ਹੋਏ ਡਬਲਯੂ.ਐਚ.ਓ. ਨੇ ਕਿਹਾ ਕਿ ਹਾਲਾਂਕਿ ਇਹ ਇਕ ਆਲਮੀ ਸੰਕਟ ਹੈ ਪਰ ਕਈ ਦੇਸ਼ਾਂ ਅਤੇ ਸ਼ਹਿਰਾਂ ਨੇ ਵਿਆਪਕ ਸਬੂਤ ਆਧਾਰਤ ਸਫ਼ਲਤਾ ਨਾਲ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਹੈ ਜਾਂ ਕਾਬੂ ਕੀਤਾ ਹੈ। ਹਾਲਾਂਕਿ ਡਬਲਯੂ.ਐਚ.ਓ. ਨੇ ਇਹ ਵੀ ਕਿਹਾ ਕਿ ਕੋਵਿਡ-19 ਨੂੰ 'ਵਿਗਿਆਨ, ਹਲ ਅਤੇ ਇਕਜੁਟਤਾ' ਦੇ ਮੇਲ ਨਾਲ ਹੀ ਨਜਿਠਿਆ ਜਾ ਸਕਦਾ ਹੈ।'
 ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਰਾਸ਼ਟਰਾਂ ਦੇ ਯੋਗਦਾਨ 'ਤੇ ਚਾਨਣਾ ਪਾਉਂਦੇ ਹੋਏ ਅੰਤਰਰਾਸ਼ਟਰੀ ਏਜੰਸੀ ਨੇ ਕਿਹਾ ਕਿ ਇਹ ਇਕ ਬੇਮਿਸਾਲ ਘਟਨਾ ਹੈ, ਜਿੱਥੇ ਪੂਰੀ ਦੁਨੀਆ ਵੈਕਸੀਨ ਦੀ ਖ਼ਰੀਦ ਰਣਨੀਤੀਆਂ ਨੂੰ ਵਿਕਸਿਤ ਕਰਣ ਅਤੇ ਸਿਹਤ ਸੰਭਾਲ ਨਾਲ ਮਿਲ ਕੇ ਕੰਮ ਕਰ ਰਹੀ ਹੈ।
 ਸਮੁੱਚੀ ਗੁਣਵੱਤਾ ਸੁਧਾਰ ਹੋ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨ ਨੂੰ ਬਣਾਉਣ ਅਤੇ ਉਸ ਦੇ ਟਰਾਇਲ ਦੇ ਵਿਕਾਸ ਵਿਚ ਤੇਜ਼ੀ ਲਿਆਉਣ ਦੀ ਯੋਜਨਾ ਵਿਚ ਪੂਰੀ ਦੁਨੀਆ ਨੇ ਇਕੱਠੇ ਮਿਲ ਕੇ ਕੰਮ ਕੀਤਾ ਹੈ ਪਰ ਹੁਣ ਸਾਨੂੰ ਇਹ ਯਕੀਨੀ ਕਰਣ ਦੀ ਜ਼ਰੂਰਤ ਹੈ ਕਿ ਜਦੋਂ ਵੈਕਸੀਨ ਬਣ ਕੇ ਦੁਨੀਆ ਵਿਚ ਆ ਜਾਂਦੀ ਹੈ ਤਾਂ ਸਮਾਨਤਾ ਦੇ ਆਧਾਰ 'ਤੇ ਸਾਰੇ ਦੇਸ਼ਾਂ ਲਈ ਵੀ ਇਹ ਉਪਲੱਬਧ ਹੋਵੇ। (ਏਜੰਸੀ)

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement