ਮਾਲ ਗੱਡੀਆਂ ਦੀ ਆਵਾਜਾਈ ਲਈ ਸਾਰੀਆਂ ਰੇਲਵੇ ਲਾਈਨਾਂ ਹੋਈਆਂ ਖ਼ਾਲੀ : ਪੰਜਾਬ ਸਰਕਾਰ
Published : Nov 7, 2020, 7:53 am IST
Updated : Nov 7, 2020, 7:53 am IST
SHARE ARTICLE
Railway Track
Railway Track

ਟਰੈਕ ਮਾਲ ਗੱਡੀਆਂ ਲਈ ਖ਼ਾਲੀ ਕੀਤੇ ਹਨ ਮੁਸਾਫਰ ਗੱਡੀਆਂ ਲਈ ਨਹੀਂ : ਰਾਜੇਵਾਲ

ਚੰਡੀਗੜ੍ਹ  (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਦੇ ਜ਼ੋਰ ਦੇਣ 'ਤੇ ਸਾਰੀਆਂ ਕਿਸਾਨ ਯੂਨੀਅਨਾਂ ਨੇ ਸਾਰੀਆਂ ਰੇਲਵੇ ਲਾਈਨਾਂ ਨੂੰ ਖਾਲੀ ਕਰ ਦਿਤਾ ਹੈ ਤਾਂ ਜੋ ਪੰਜਾਬ ਭਰ ਵਿਚ ਮਾਲ ਗੱਡੀਆਂ ਦੀ ਢੋਆ-ਢੁਆਈ ਨਿਰਵਘਨ ਰੂਪ ਵਿਚ ਬਹਾਲ ਕੀਤੀ ਜਾ ਸਕੇ। ਇਸ ਸਬੰਧ ਵਿਚ ਕਿਸਾਨਾਂ ਵੱਲੋਂ ਮੁਜ਼ਾਹਰੇ ਵਾਲੀਆਂ ਸਾਰੀਆਂ 21 ਥਾਵਾਂ ਨੂੰ ਖਾਲੀ ਕਰ ਦਿਤਾ ਗਿਆ ਹੈ ਤਾਂ ਜੋ ਮਾਲ ਗੱਡੀਆਂ ਸੁਚਾਰੂ ਢੰਗ ਨਾਲ ਚੱਲ ਸਕਣ।

Punjab Government Punjab Government

ਇਹ ਜਾਣਕਾਰੀ ਦਿੰਦਿਆਂ ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਰਾਜ ਅੰਦਰ ਰੇਲ ਮਾਲ ਗੱਡੀਆਂ ਦੀ ਨਿਰਵਿਘਨ ਆਵਾਜਾਈ ਲਈ ਸਾਰੇ ਪੰਜਾਬ ਰਾਜ ਵਿਚ ਰੇਲਵੇ ਟਰੈਕ ਇਸ ਸਮੇਂ ਬਿਲਕੁਲ ਖਾਲੀ ਕਰ ਦਿਤੇ ਗਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿਚ ਜੰਡਿਆਲਾ ਵਿਖੇ ਸਿਰਫ਼ ਇਕ ਰੇਲਵੇ ਪਲੇਟਫਾਰਮ 'ਤੇ ਕਿਸਾਨ ਯੂਨੀਅਨ ਦੇ ਕਾਰਕੁਨ ਮੌਜੂਦ ਹਨ ਜਿਸ ਲਈ ਆਈਜੀ ਬਾਰਡਰ ਰੇਂਜ ਅਤੇ ਐਸਐਸਪੀ ਅੰਮ੍ਰਿਤਸਰ ਇਸ ਸਮੇਂ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਰੇਲਵੇ ਪਲੇਟਫ਼ਾਰਮ ਖ਼ਾਲੀ ਕਰਾਉਣ ਲਈ ਕੋਸ਼ਿਸ਼ ਕਰ ਰਹੇ ਹਨ।

Farmer Protest On Railway Railway

ਉਨ੍ਹਾਂ ਅੱਗੇ ਦਸਿਆ ਕਿ ਪੰਜਾਬ ਭਰ ਵਿੱਚ ਮਾਲਗੱਡੀਆਂ ਦੀ ਆਵਾਜਾਈ ਨਿਰੰਤਰ ਹੋਣ ਤੋਂ ਕੁਝ ਦਿਨ ਬਾਅਦ ਯਾਤਰੀ ਰੇਲ ਗੱਡੀਆਂ ਦੀ ਆਵਾਜਾਈ ਵੀ ਸੰਭਵ ਹੋ ਸਕੇਗੀ, ਕਿਉਂਕਿ ਮੰਤਰੀਆਂ ਦੀ ਕਮੇਟੀ ਵੱਖ-ਵੱਖ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਕੇ ਵਡੇਰੇ ਲੋਕ ਹਿੱਤਾਂ ਲਈ  ਯਾਤਰੀ ਰੇਲ ਗੱਡੀਆਂ ਦੀ ਸੁਚਾਰੂ ਆਵਾਜਾਈ ਚਾਲੂ ਕਰਵਾਉਣ ਸਬੰਧੀ ਜੁਟੀ ਹੋਈ ਹੈ। ਇਸ ਤੋਂ ਪਹਿਲਾਂ ਕੇਂਦਰੀ ਰੇਲਵੇ ਬੋਰਡ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਮੈਂਬਰ 21 ਸਥਾਨਾਂ ਤੇ ਮੌਜੂਦ ਸਨ ਪਰ ਹੁਣ ਉਂਨਾਂ ਥਾਂਵਾਂ  ਨੂੰ ਮਾਲ ਗੱਡੀਆਂ ਦੀ ਢੋਆ-ਢੁਆਈ ਲਈ ਖਾਲੀ ਕਰ ਦਿੱਤਾ ਗਿਆ ਹੈ।

Balbir Singh RajewalBalbir Singh Rajewal

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : 30 ਕਿਸਾਨ ਜਥੇਬੰਦੀਆਂ 'ਚ ਸ਼ਾਮਲ ਪ੍ਰਮੁੱਖ ਯੂਨੀਅਨ ਦੇ ਪ੍ਰਧਾਨ ਅਤੇ ਕਿਸਾਨਾਂ ਦੀ ਕੌਮੀ ਪੱਧਰ 'ਤੇ ਬਣੀ 5 ਮੈਂਬਰੀ ਕਿਸਾਨ ਐਕਸ਼ਨ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਰਾਜੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਆਰਥਕ ਨੁਕਸਾਨ ਦੇ ਮੱਦੇਨਜ਼ਰ ਲੋਕ ਹਿਤਾਂ ਨੂੰ ਵੇਖ ਕੇ ਮਾਲ ਗੱਡੀਆਂ ਚਲਾਉਣ ਲਈ ਹੀ ਟਰੈਕ ਖਾਲੀ ਕੀਤੇ ਗਏ ਹਨ ਪਰ ਮੁਸਾਫਰ ਗੱਡੀਆਂ ਨੂੰ ਕੋਈ ਛੋਟ ਨਹੀਂ ਦਿਤੀ ਗਈ।

Railway LineRailway Line

ਮੁਸਾਫਰ ਗੱਡੀਆਂ ਬਾਰੇ 30 ਜਥੇਬੰਦੀਆਂ ਦੇ ਫ਼ੈਸਲੇ 'ਚ ਕੋਈ ਤਬਦੀਲੀ ਨਹੀਂ ਅਤੇ ਇਨ੍ਹਾਂ ਨੂੰ ਚੱਲਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਜੇ ਸਰਕਾਰ ਨੇ ਮਾਲ ਗੱਡੀਆਂ ਨਾਲ ਮੁਸਾਫਰ ਗੱਡੀਆਂ ਵੀ ਜ਼ਬਰਦਸਤੀ ਚਲਾਉਣ ਦਾ ਯਤਨ ਕੀਤਾ ਤਾਂ ਕਿਸਾਨ ਮੁੜ ਟਰੈਕਾਂ 'ਤੇ ਆ ਸਕਦੇ ਹਨ। ਮਾਲ ਗੱਡੀਆਂ 'ਤੇ ਕੋਈ ਰੋਕ ਨਹੀਂ ਤੇ ਸੱਭ ਟਰੈਕ ਖ਼ਾਲੀ ਹਨ। ਕਿਸਾਨਾਂ ਨੇ ਅਪਣੇ ਧਰਨੇ ਵੀ ਰੇਲਵੇ ਸਟੇਸ਼ਨਾਂ ਦੇ ਅੰਦਰੋਂ ਪਲੇਟ ਫ਼ਾਰਮਾਂ ਤੋਂ ਚੁੱਕ ਕੇ ਬਾਹਰ ਪਾਰਕਿੰਗ ਵਰਗੇ ਸਥਾਨਾਂ 'ਤੇ ਲਾ ਲਏ ਹਨ ਤਾਂ ਜੋ ਕੇਂਦਰ ਨੂੰ ਮਾਲ ਗੱਡੀਆਂ ਨਾ ਚਲਾਉਣ ਦਾ ਕੋਈ ਬਹਾਨਾ ਨਾ ਮਿਲੇ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement