ਟੋਭੇ ਵਿਚ ਡੁੱਬਣ ਕਾਰਨ ਚਾਰ ਸਾਲਾ ਬੱਚੇ ਦੀ ਮੌਤ
ਭੀਖੀ, 6 ਨਵੰਬਰ (ਬਹਾਦਰ ਖ਼ਾਨ): ਪਿੰਡ ਹੋਡਲਾ ਕਲਾਂ ਦੀ ਅਨਾਜ ਮੰਡੀ ਨੇੜਲੇ ਟੋਭੇ ਵਿਚ ਇਕ ਚਾਰ ਸਾਲਾ ਬੱਚੇ ਜਸ਼ਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਮੀਤਾ ਦੀ ਮੌਤ ਹੋ ਜਾਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਦੇ ਸਰਪੰਚ ਦਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਪਿੰਡ ਦੇ ਮਨਰੇਗਾ ਮਜ਼ਦੂਰਾਂ ਵਲੋਂ ਉਪ੍ਰੋਕਤ ਟੋਭੇ ਦੀ ਖ਼ੁਦਾਈ ਦਾ ਕੰਮ ਚੱਲ ਰਿਹਾ ਹੈ। ਹਰ ਰੋਜ਼ ਦੀ ਤਰ੍ਹਾਂ ਘਟਨਾ ਸਮੇਂ ਮ੍ਰਿਤਕ ਬੱਚੇ ਦੀ ਮਾਂ ਹਰਪ੍ਰੀਤ ਕੌਰ ਟੋਭੇ ਦੀ ਖ਼ੁਦਾਈ ਕਰਨ ਵਿਚ ਰੁੱਝੀ ਹੋਈ ਸੀ ਕਿ ਨੇੜੇ ਹੀ ਖੇਡਦਾ-ਖੇਡਦਾ ਬੱਚਾ ਪਾਣੀ ਦੇ ਇਕ ਟੋਏ ਵਿਚ ਜਾ ਡਿੱਗਿਆ ਜਿਸ ਦੀ ਖ਼ਬਰ ਸੜਕ ਤੋਂ ਲੰਘ ਰਹੇ ਇਕ ਰਾਹਗੀਰ ਨੇ ਦਿਤੀ
।