
ਟਰੈਕ 'ਤੇ ਚੈਕਿੰਗ ਦੌਰਾਨ ਐਸ.ਐਸ.ਪੀ ਬਰਨਾਲਾ ਅਤੇ ਐਸ.ਪੀ ਹੋਏ ਫੱਟੜ
ਬਰਨਾਲਾ, 6 ਨਵੰਬਰ (ਕੁਲਦੀਪ ਗਰੇਵਾਲ/ਬਾਜ਼ ਸਿੰਘ ਰਟੌਲ) : ਬਰਨਾਲਾ-ਬਠਿੰਡਾ ਰੇਲਵੇ ਟਰੈਕ 'ਤੇ ਚੈਕਿੰਗ ਦੇ ਦੌਰਾਨ ਐਸ.ਐਸ.ਪੀ ਸੰਦੀਪ ਗੋਇਲ ਅਤੇ ਐਸ.ਪੀ ਜਗਵਿੰਦਰ ਸਿੰਘ ਚੀਮਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦੋਹਾਂ ਪੁਲਿਸ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਫ਼ਿਲਹਾਲ ਦੋਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਐਸ.ਐਸ.ਪੀ ਸੰਦੀਪ ਗੋਇਲ, ਐਸ.ਪੀ ਜਗਵਿੰਦਰ ਸਿੰਘ ਚੀਮਾ, ਡੀ.ਐਸ.ਪੀ ਲਖਵੀਰ ਸਿੰਘ ਟਿਵਾਣਾ ਆਰ.ਪੀ.ਐਫ਼ ਚੌਕੀ ਇੰਚਾਰਜ ਬਬੀਤਾ ਕੁਮਾਰੀ ਸਮੇਤ ਰੇਲਵੇ ਟਰੈਕ ਨੂੰ ਮੁੜ ਤੋਂ ਸ਼ੁਰੂ ਕਰਨ ਸਬੰਧੀ ਸਾਰੀ ਟਰੈਕ ਦਾ ਜਾਇਜ਼ਾ ਲੈਣ ਲਈ ਰੇਲ ਮੋਟਰ ਟਰਾਲੀ 'ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਬਰਨਾਲਾ ਤੋਂ ਬਠਿੰਡਾ ਵਾਲੀ ਸਾਈਡ ਜਾ ਰਹੇ ਸੀ।
ਜਦੋਂ ਰੇਲ ਟਰਾਲੀ ਪੁਲਿਸ ਲਾਈਨ ਦੇ ਨੇੜੇ ਪਹੁੰਚੀ ਤਾਂ ਅਚਾਨਕ ਹੀ ਰੇਲ ਟਰਾਲੀ ਦਾ ਪਹੀਆ ਨਿਕਲ ਗਿਆ ਤੇ ਟਰਾਲੀ ਟਰੈਕ 'ਤੇ ਹੀ ਖਿੰਡ ਗਈ। ਜਿਸ ਨਾਲ ਰੇਲ ਟਰਾਲੀ ਵਿਚ ਜਾ ਰਹੇ ਸਾਰੇ ਅਧਿਕਾਰੀ ਤੇ ਰੇਲਵੇ ਕਰਮਚਾਰੀ ਵੀ ਰੇਲ ਟਰੈਕ 'ਤੇ ਡਿੱਗ ਪਏ। ਹਾਦਸੇ ਕਾਰਨ ਐਸ.ਐਸ.ਪੀ ਸੰਦੀਪ ਗੋਇਲ, ਐਸ.ਪੀ ਜਗਵਿੰਦਰ ਸਿੰਘ ਚੀਮਾ ਜ਼ਖ਼ਮੀ ਹੋ ਗਏ।
6---2ਡੀPhotoਦੋਹਾਂ ਪੁਲਿਸ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ।