
ਪੰਜਾਬ ਕਾਂਗਰਸ ਵਿਚ ਕਾਟੋ ਕਲੇਸ਼ ਜਾਰੀ ਹੈ।
ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਕਾਟੋ ਕਲੇਸ਼ ਜਾਰੀ ਹੈ। ਹੁਣ ਰਵਨੀਤ ਸਿੰਘ ਬਿੱਟੂ ਨੇ ਸਿੱਧੂ ਤੇ ਤੰਜ਼ ਕੱਸਿਆ ਹੈ। ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ ਲੋਕਾਂ ਲਈ ਕੋਈ ਵੀ ਰਾਹਤ ਸਕੀਮ ਤੇ ਪੈਕੇਜ ਦਾ ਐਲਾਨ ਕਰਨ ਤੋਂ ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਓ ਤਾਂ ਇਹ ਸਰਕਾਰ ਤੇ ਹੀ ਸਵਾਲ ਚੁੱਕਣਗੇ।
First Please Sidhu then announce relief Schemes & packages for welfare of People of Punjab, otherwise he will question govts. motives again.
— Ravneet Singh Bittu (@RavneetBittu) November 7, 2021
ਦੱਸ ਦੇਈਏ ਕਿ ਪਿਛਲੀ ਵਾਰ ਪੰਜਾਬ ਸਰਕਾਰ ਨੇ ਬਿਜਲੀ ਸਸਤੀ ਕੀਤੀ ਸੀ ਤਾਂ ਇਕ ਜਨਤਕ ਮੰਚ ‘ਤੇ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਸਵਾਲ ਦਾਗੇ ਸਨ। ਉਨ੍ਹਾਂ ਇਸ ਨੂੰ ਲੈ ਕੇ ਕਿਹਾ ਸੀ ਕਿ ਲੋਕਾਂ ਨੂੰ ਚੋਣਾਂ ਨੇੜੇ ਲੌਲੀਪੌਪ ਨਹੀਂ, ਰੋਡਮੈਪ ਚਾਹੀਦਾ ਹੈ।
Ravneet bittu
ਇਸ ਪਿੱਛੋਂ ਉਹ ਸੀ. ਐੱਮ. ਚੰਨੀ ਨਾਲ ਕੇਦਾਰਨਾਥ ਵੀ ਗਏ ਸਨ, ਜਿੱਥੇ ਦੋਵੇਂ ਨੇਤਾ ਇੱਕਠੇ ਦਿਸੇ ਪਰ ਉੱਥੋਂ ਆਉਣ ਪਿੱਛੋਂ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਫਿਰ ਆਪਣੀ ਹੀ ਸਰਕਾਰ ਘੇਰ ਲਈ, ਜਿਸ ‘ਤੇ ਰਵਨੀਤ ਬਿੱਟੂ ਨੇ ਤੰਜ਼ ਕਸਦੇ ਹੋਏ ਕਿਹਾ ਸੀ ਕਿ ‘ਕੇਦਾਰਨਾਥ ਸਮਝੌਤਾ’ ਟੁੱਟਿਆ।
Charanjit Singh Channi