
ਮੈਂ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ ਲਈ ਲੜ ਰਿਹਾ ਹਾਂ ਅਤੇ ਤੁਸੀਂ ਦੋਸ਼ੀ ਵਿਅਕਤੀਆਂ ਲਈ ਬਲੈਂਕੇਟ ਬੇਲ ਦਾ ਬੰਦੋਬਸਤ ਕਰ ਰਹੇ ਹੋ।
ਚੰਡੀਗੜ੍ਹ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇਕ ਵਾਰ ਫਿਰ ਟਵੀਟਾਂ ਦੀ ਝੜੀ ਲਗਾ ਕੇ ਏਜੀ ਏਪੀਐਸ ਦਿਓਲ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਉਹਨਾਂ ਨੂੰ ਤਿੱਖੇ ਸਵਾਲ ਕੀਤੇ ਹਨ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਹੇ ਮਾਮਲੇ ਦੇ ਦਸਤਾਵੇਜ਼ ਵੀ ਪੋਸਟ ਕੀਤੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਏ.ਜੀ.-ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ, ਜਿਸ ਵਿਚ ਤੁਸੀਂ ਮੁੱਖ ਸਾਜ਼ਿਸ਼ਕਾਰਾਂ/ਦੋਸ਼ੀਆਂ ਲਈ ਹਾਈ ਕੋਰਟ ਵਿਚ ਪੇਸ਼ ਹੋਏ ਸੀ ਅਤੇ ਸਾਡੀ ਸਰਕਾਰ 'ਤੇ ਗੰਭੀਰ ਦੋਸ਼ ਲਾਏ।
ਅੱਜ ਤੁਸੀਂ ਸੱਤਾ ਵਿਚ ਉਸੇ ਸਿਆਸੀ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਮੇਰੇ ’ਤੇ ਗ਼ਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਰਹੇ ਹੋ। ਜਦਕਿ ਮੈਂ ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਲਈ ਲੜ ਰਿਹਾ ਹਾਂ ਪਰ ਤੁਸੀਂ ਮੁਲਜ਼ਮਾਂ ਨੂੰ ਜ਼ਮਾਨਤਾਂ ਦਵਾ ਰਹੇ ਹੋ। ਨਵਜੋਤ ਸਿੱਧੂ ਨੇ ਏਜੀ ਨੂੰ ਕਿਹਾ ਕਿ ਤੁਸੀਂ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੀ ਅਪੀਲ ਕੀਤੀ, ਕਿਉਂਕਿ ਤੁਸੀਂ ਪੰਜਾਬ ਰਾਜ ਵਿਚ ਸੱਤਾ ਵਿਚ ਰਾਜਨੀਤਿਕ ਦਲ ਵੱਲੋਂ ਗੁਪਤ ਉਦੇਸ਼ਾਂ ਦੀ ਪੂਰਤੀ ਲਈ ਬੇਅਦਬੀ, ਬਦਨੀਤੀ ਅਤੇ ਬੇਅਦਬੀ ਦੇ ਮਾਮਲਿਆਂ ਵਿਚ ਉਹਨਾਂ ਦੇ ਝੂਠੇ ਦਾਅਵਿਆਂ ਤੋਂ ਡਰਦੇ ਸੀ।
ਅੱਜ ਤੁਸੀਂ ਉਸੇ ਰਾਜਨੀਤਿਕ ਦਲ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਜੋ ਸੱਤਾ ਵਿਚ ਹੈ ਅਤੇ ਮੇਰੇ 'ਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਰਹੇ ਹੈ, ਜਦੋਂ ਕਿ ਮੈਂ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ ਲਈ ਲੜ ਰਿਹਾ ਹਾਂ ਅਤੇ ਤੁਸੀਂ ਦੋਸ਼ੀ ਵਿਅਕਤੀਆਂ ਲਈ ਬਲੈਂਕੇਟ ਬੇਲ ਦਾ ਬੰਦੋਬਸਤ ਕਰ ਰਹੇ ਹੋ। ‘ਕੀ ਮੈਂ ਇਹ ਜਾਣ ਸਕਦਾ ਹਾਂ ਕਿ ਜਦੋਂ ਤੁਸੀਂ ਮੁੱਖ ਮੁਲਜ਼ਮਾਂ ਦੀ ਪੈਰਵੀ ਕਰ ਰਹੇ ਸੀ ਅਤੇ ਉਨ੍ਹਾਂ ਨੂੰ ਬਲੈਂਕੇਟ ਬੇਲ ਦਵਾ ਰਹੇ ਸੀ, ਉਦੋਂ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸੀ ਅਤੇ ਹੁਣ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ?
ਕੀ ਤੁਸੀਂ ਉਨ੍ਹਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਇਸ ਸੰਵਿਧਾਨਕ ਦਫ਼ਤਰ ਵਿਚ ਨਿਯੁਕਤ ਕੀਤਾ ਹੈ। ਕੀ ਤੁਸੀਂ ਉਨ੍ਹਾਂ ਲੋਕਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹੋ, ਜਿਨ੍ਹਾਂ ਨੇ ਤੁਹਾਨੂੰ ਇਸ ਸੰਵਿਧਾਨਕ ਅਹੁਦੇ 'ਤੇ ਨਿਯੁਕਤ ਕੀਤਾ ਹੈ ਅਤੇ ਉਹਨਾਂ ਦੇ ਸਿਆਸੀ ਫਾਇਦੇ ਦੀ ਪੂਰਤੀ ਕਰ ਰਹੇ ਹੋ? ਕੀ ਸਰਕਾਰ ਨੂੰ ਤੁਸੀਂ ਇਹ ਸਲਾਹ ਦਿੱਤੀ ਸੀ ਕਿ ਬੇਅਦਬੀ ਕੇਸਾਂ ਵਿਚ ਤੁਹਾਡੇ ਵੱਲੋਂ ਕਰਵਾਈ ਬਲੈਂਕੇਟ ਬੇਲ ਜਾਂ ਕਿਸੇ ਹੋਰ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ?
f
ਤੁਸੀਂ ਦੋਸ਼ੀ ਲਈ ਪੇਸ਼ ਹੋਏ, ਹੁਣ ਰਾਜ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਜਲਦੀ ਹੀ ਤੁਸੀਂ ਜੱਜ ਵਜੋਂ ਤਰੱਕੀ ਦੀ ਮੰਗ ਕਰੋਗੇ ਤਾਂ ਜੋ ਤੁਸੀਂ ਇਸ ਮਾਮਲੇ ਦਾ ਫੈਸਲਾ ਕਰ ਸਕੋ। ਸੁਪਰੀਮ ਲਾਅ ਅਫਸਰ ਹੋਣ ਦੇ ਨਾਤੇ, ਤੁਹਾਡਾ ਧਿਆਨ ਰਾਜਨੀਤੀ ਅਤੇ ਰਾਜਨੀਤਿਕ ਲਾਭਾ 'ਤੇ ਹੈ। ਨਵਜੋਤ ਸਿੰਘ ਸਿੱਧੂ ਨੇ ਏ.ਜੀ. ਨੂੰ ਸਲਾਹ ਦਿੱਤੀ ਕਿ ਉਹ ਸਿਆਸਤ ਨੂੰ ਸਿਆਸਤਦਾਨਾਂ 'ਤੇ ਛੱਡ ਕੇ ਆਪਣੀ ਨਿੱਜੀ ਸੂਝ-ਬੂਝ, ਇਮਾਨਦਾਰੀ ਅਤੇ ਪੇਸ਼ੇਵਰ ਨੈਤਿਕਤਾ 'ਤੇ ਧਿਆਨ ਦੇਣ, ਜਿਸ ਦੀ ਤੁਹਾਨੂੰ ਨੌਕਰੀ ਲਈ ਲੋੜ ਹੈ।
ਨਵਜੋਤ ਸਿੰਘ ਸਿੱਧੂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਐਸ.ਟੀ.ਐਫ ਵੱਲੋਂ 5 ਅਕਤੂਬਰ 2021 ਨੂੰ ਆਪਣੀ ਰਿਪੋਰਟ ਦੇ ਦਿੱਤੀ ਸੀ, ਅਦਾਲਤ ਨੇ ਪੁੱਛਿਆ ਸੀ ਕਿ ਇਸ ਵਿਚ ਜਾਂਚ ਵਧਾਉਣ ਲਈ ਕੌਣ ਰੋਕ ਰਿਹਾ ਹੈ ,ਤਾਂ ਤੁਸੀਂ ਅਦਾਲਤ ਵਿਚ ਜਵਾਬ ਦਿੱਤਾ ਕਿ ਅਦਾਲਤ ਦੀ ਇਜਾਜ਼ਤ ਤੋਂ ਬਿਨ੍ਹਾਂ ਕੇਸ ਨੂੰ ਅੱਗੇ ਵਧਾਉਣਾ ਨੈਤਿਕ ਤੌਰ 'ਤੇ ਗਲਤ ਹੋਵੇਗਾ। ਕੀ ਮੈਂ ਜਾਣ ਸਕਦਾ ਹਾਂ ਕਿ ਐਸ.ਟੀ.ਐਫ ਦੀ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਵਿਚ ਅਨੈਤਿਕਤਾ ਕੀ ਹੈ ਜੋ ਪੰਜਾਬ ਵਿਚ ਨਸ਼ੇ-ਅੱਤਵਾਦ ਲਈ ਜ਼ਿੰਮੇਵਾਰ ਹਨ ਅਤੇ ਭਾਰਤ ਦੇ ਸਭ ਤੋਂ ਖੁਸ਼ਹਾਲ ਸੂਬੇ ਦੀ ਪੂਰੀ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕ ਚੁੱਕੇ ਹਨ। ?
ਕੀ ਮਾਨਯੋਗ ਹਾਈਕੋਰਟ ਨੇ ਤੁਹਾਨੂੰ ਰੋਕਿਆ ਸੀ? ਚਰਿੱਤਰ ਵਾਲਾ ਵਿਅਕਤੀ ਸਹੀ ਉਦੇਸ਼ ਨਾਲ ਸਹੀ ਕਾਰਨ ਨਾਲ ਸਹੀ ਕੰਮ ਕਰਦਾ ਹੈ। ਤੁਹਾਡੀ ਗੰਭੀਰ ਅਣਗਹਿਲੀ ਨਿਆਂ ਨੂੰ ਯਕੀਨੀ ਬਣਾਉਣ ਦੀ ਬਜਾਏ ਬਰਬਾਦ ਕਰ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੱਲ੍ਹ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਨੇ ਨਵਜੋਤ ਸਿੱਧੂ 'ਤੇ ਹਮਲਾ ਬੋਲਿਆ ਸੀ। ਉਨ੍ਹਾਂ ਕਿਹਾ ਸੀ ਕਿ ਸਿੱਧੂ ਸਰਕਾਰ ਅਤੇ ਐਡਵੋਕੇਟ ਜਨਰਲ ਦੇ ਕੰਮ ਵਿਚ ਰੁਕਾਵਟ ਪਾ ਰਹੇ ਹਨ। ਇੰਨਾ ਹੀ ਨਹੀਂ ਉਹਨਾਂ ਕਿਹਾ ਸੀ ਕਿ ਸਿੱਧੂ ਆਪਣੇ ਸਿਆਸੀ ਫਾਇਦੇ ਲਈ ਝੂਠ ਫੈਲਾ ਰਹੇ ਹਨ। ਹਾਲਾਂਕਿ ਏਪੀਐਸ ਦਿਓਲ ਨੇ ਅਸਤੀਫਾ ਦੇ ਦਿੱਤਾ ਹੈ ਪਰ ਅਜੇ ਤੱਕ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਉਹ ਨਵਾਂ ਏਜੀ ਮਿਲਣ ਤੱਕ ਅਪਣੇ ਅਹੁਦੇ 'ਤੇ ਬਣੇ ਰਹਿਣਗੇ।