
ਸਿੱਖ ਸੰਗਤ ਨੇ ਪਾਇਲ ਥਾਣੇ ਦਾ ਕੀਤਾ ਘਿਰਾਉ, ਜਤਾਇਆ ਰੋਸ
ਖੰਨਾ : ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਈਮਾਨ ਸਿੰਘ ਮਾਨ ਨੂੰ ਪਾਇਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਜਿਸ ਦੇ ਵਿਰੋਧ ਵਿਚ ਪਾਇਲ ਥਾਣੇ ਬਾਹਰ ਸਿੱਖ ਸੰਗਤ ਨੇ ਰੋਸ ਜਤਾਇਆ। ਥਾਣੇ ਦਾ ਘਿਰਾਉ ਕਰਦੇ ਨਾਅਰੇਬਾਜ਼ੀ ਕੀਤੀ ਗਈ।
khanna police
ਜਾਣਕਾਰੀ ਅਨੁਸਾਰ ਘੁਡਾਣੀ ਕਲਾਂ ਵਿਖੇ ਇਤਿਹਾਸਿਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਨਾਲ ਸੰਗਤਾਂ ਦੇ ਚੱਲ ਰਹੇ ਵਿਵਾਦ ਸਬੰਧੀ ਈਮਾਨ ਸਿੰਘ ਮਾਨ ਗੁਰੂ ਘਰ ਗੱਲਬਾਤ ਕਰਨ ਗਏ ਸੀ। ਉਥੇ ਪਹਿਲਾਂ ਹੀ ਮੌਜੂਦ ਪੁਲਿਸ ਵਲੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
khanna protest
ਪੁਲਿਸ ਦਾ ਕਹਿਣਾ ਹੈ ਕਿ ਈਮਾਨ ਸਿੰਘ ਮਾਨ ਨੇ ਆਪਣੇ ਸਾਥੀਆਂ ਸਮੇਤ ਅਮਨ ਸ਼ਾਂਤੀ ਭੰਗ ਕੀਤੀ। ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।