
37 ਸੂਬਾ ਅਹੁਦੇਦਾਰ ਤੇ 65 ਸੂਬਾ ਕਾਰਜਕਰਨੀ ਮੈਂਬਰ ਸਮੇਤ ਕੁੱਲ 102 ਨਾਮਾਂ ਦੀ ਲਿਸਟ ਜਾਰੀ
ਚੰਡੀਗੜ - ਅੱਜ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੰਗਠਨ ਮੰਤਰੀ ਨਿਵਾਸਲੂ ਅਤੇ ਸਮੁੱਚੀ ਸੂਬਾ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬੇ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਮੈਂਬਰਾਂ ਦੀ ਲਿਸਟ ਜਾਰੀ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਭਾਜਪਾ ਕਿਸਾਨ ਮੋਰਚੇ ਵੱਲੋਂ ਅੱਜ ਅੱਠ ਸੂਬਾ ਮੀਤ ਪ੍ਰਧਾਨ, ਤਿੰਨ ਸੂਬਾ ਜਨਰਲ ਸਕੱਤਰ , ਨੌ ਸੂਬਾ ਸਕੱਤਰ
ਪੰਜ ਸਪੋਕਸਮੈਨ (ਬੁਲਾਰੇ), ਇੱਕ ਆਈਟੀ ਇੰਚਾਰਜ, ਇੱਕ ਸਹਿ ਆਈਟੀ ਇਨਚਾਰਜ ,ਇੱਕ ਮੀਡੀਆ ਇਨਚਾਰਜ, ਦੋ ਕੋ ਮੀਡੀਆ ਇੰਚਾਰਜ, ਇੱਕ ਸੋਸ਼ਲ ਮੀਡੀਆ ਇਨਚਾਰਜ, ਦੋ ਸਹਿ ਮੀਡੀਆ ਇੰਚਾਰਜ ,ਇੱਕ ਖ਼ਜ਼ਾਨਚੀ ,ਇੱਕ ਸਹਿ ਖ਼ਜ਼ਾਨਚੀ, ਇੱਕ ਦਫ਼ਤਰ ਸਕੱਤਰ ਸਮੇਤ ਕੁੱਲ 37 ਸੂਬਾ ਅਹੁਦੇਦਾਰ ਅਤੇ 67 ਕਾਰਜਕਰਨੀ ਮੈਂਬਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ।