
Punjab News: ਪਿਛਲੇ ਕਈ ਮਹੀਨਿਆਂ ਤੋਂ ਭਾਰਤ ਸਰਕਾਰ MSP ਦੇਣ ਤੋਂ ਤੇ ਝੋਨਾ ਚੁੱਕਣ ਤੋਂ ਟਲ ਰਹੀ ਹੈ
Punjab News: ਕਰਨਾਟਕ ਵੱਲੋਂ ਪੰਜਾਬ ਦੇ ਚੌਲਾਂ ਨੂੰ ਨਕਾਰਨ ਤੋਂ ਬਾਅਦ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿੱਚੋ ਹਰ ਸਾਲ ਝੋਨਾ ਭਾਰਤ ਸਰਕਾਰ ਦੀ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਖਰੀਦਿਆ ਜਾਂਦਾ ਹੈ ਅਤੇ ਉਸ ਦੇ ਰੱਖ-ਰਖਾਵ ਦੀ ਜ਼ਿੰਮੇਵਾਰੀ ਵੀ ਏਜੰਸੀ ਦੀ ਹੁੰਦੀ ਹੈ। ਖ਼ਰੀਦਣ ਤੋਂ ਪਹਿਲਾਂ ਚੌਲਾਂ ਦੀ ਕੁਆਲਟੀ ਅਤੇ ਮਾਪਦੰਡ ਚੰਗੇ ਤਰੀਕੇ ਨਾਲ ਚੈਕ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਹੀ ਫੂਡ ਕਾਰਪੋਰੇਸ਼ਨ ਆਫ ਇੰਡੀਆਂ ਝੋਨੇ ਨੂੰ ਖਰੀਦਦੀ ਹੈ।
ਹੁਣ ਕਰਨਾਟਕ ਵੱਲੋਂ ਪੰਜਾਬ ਦੇ ਚੌਲਾਂ ਨੂੰ ਲੈ ਕੇ ਕਿੰਤੂ-ਪ੍ਰੰਤੂ ਕੀਤੀ ਗਈ ਹੈ। ਇਹ ਪੰਜਾਬ ਦੇ ਖ਼ਿਲਾਫ਼ ਵੱਡੀ ਸਾਜਿਸ਼ ਰਚੀ ਜਾ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਭਾਰਤ ਸਰਕਾਰ MSP ਦੇਣ ਤੋਂ ਤੇ ਝੋਨਾ ਚੁੱਕਣ ਤੋਂ ਟਲ ਰਹੀ ਹੈ। ਕਿਤੇ ਨਾ ਕਿਤੇ ਪੰਜਾਬ ਨਾਲ ਖੇਤੀ ਦੇ ਕਾਲੇ ਕਾਨੂੰਨਾਂ ਦਾ ਬਦਲਾ ਲਿਆ ਜਾ ਰਿਹਾ ਹੈ।
ਪਿਛਲੇ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਲੰਮੇ ਸਮੇਂ ਤੱਕ ਐਮਐਸਪੀ ਨਹੀਂ ਦੇਣੀ। ਇਹ ਪੰਜਾਬ ਦੇ ਕਿਸਾਨਾਂ ਤੋਂ ਝੋਨਾ ਨਾ ਖਰੀਦਣ ਦੇ ਤਮਾਮ ਬਹਾਨੇ ਬਣਾਏ ਜਾ ਰਹੇ ਹਨ।
ਅੱਜ ਇੱਕ ਸਾਲ ਬਾਅਦ ਕੁਆਲਟੀ ਉੱਤੇ ਸਵਾਲ ਚੁੱਕਣੇ ਇਹ ਭਾਰਤ ਸਰਕਾਰ ਦੀ ਨੀਅਤ ਦਿਖਾ ਰਹੀ ਹੈ। ਭਾਰਤ ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਪੰਜਾਬ ਦੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਨਕਾਰਾਤਮਕ ਹੈ।