Amritsar Accident News: ਮੋਟਰਸਾਈਕਲ ’ਤੇ ਜਾਂਦੇ ਪਿਓ-ਪੁੱਤ ਨਾਲ ਵਾਪਰਿਆ ਦਰਦਨਾਕ ਹਾਦਸਾ, ਪੁੱਤ ਦੀ ਮੌਤ, ਪਿਓ ਗੰਭੀਰ ਜ਼ਖ਼ਮੀ
Published : Nov 7, 2024, 10:23 am IST
Updated : Nov 7, 2024, 10:46 am IST
SHARE ARTICLE
Amritsar Accident News
Amritsar Accident News

Amritsar Accident News: ਪਹਿਲਾਂ ਗੱਡੀ ਨੇ ਮਾਰੀ ਟੱਕਰ, ਫਿਰ ਟਿੱਪਰ ਨੇ ਦਰੜਿਆ

Amritsar Accident News: ਅੰਮ੍ਰਿਤਸਰ ਦੇ ਜੰਡਿਆਲਾ 'ਚ ਸੜਕ ਹਾਦਸੇ 'ਚ ਪੁੱਤਰ ਦੀ ਮੌਤ ਹੋ ਗਈ, ਜਦਕਿ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਦਕਿ ਪਿਤਾ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਜੰਡਿਆਲਾ ਤੋਂ ਅੰਮ੍ਰਿਤਸਰ ਜਾ ਰਹੇ ਪਿਓ-ਪੁੱਤਰ ਦੀ ਬਾਈਕ ਪਹਿਲਾਂ ਕਿਸੇ ਵਾਹਨ ਨਾਲ ਟਕਰਾ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਆਪ 'ਤੇ ਕਾਬੂ ਨਾ ਰੱਖ ਸਕੇ ਅਤੇ ਡਿਵਾਈਡਰ ਨਾਲ ਟਕਰਾ ਕੇ ਡਿੱਗ ਪਏ। ਜਿਸ ਤੋਂ ਬਾਅਦ ਪਿੱਛੇ ਤੋਂ ਆ ਰਿਹਾ ਰੇਤ ਦਾ ਡੰਪਰ ਉਨ੍ਹਾਂ ਦੇ ਉੱਪਰ ਚੜ੍ਹ ਗਿਆ।

ਇਸ ਹਾਦਸੇ 'ਚ ਬੇਟੇ ਦੇ ਦੋਵੇਂ ਹੱਥ ਵੱਢੇ ਗਏ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਿਤਾ ਦਾ ਇਕ ਹੱਥ ਵੀ ਵੱਢਿਆ ਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਪ੍ਰਗਟ ਸਿੰਘ ਵਾਸੀ ਜੰਡਿਆਲਾ ਵਜੋਂ ਹੋਈ ਹੈ, ਜਦਕਿ ਪਿਤਾ ਜੱਸਾ ਸਿੰਘ ਹੈ।

ਮੌਕੇ ’ਤੇ ਪੁੱਜੀ ਜੰਡਿਆਲਾ ਪੁਲਿਸ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭਾਰਤ ਪੈਟਰੋਲ ਪੰਪ ਦੇ ਸਾਹਮਣੇ ਹਾਦਸਾ ਵਾਪਰ ਗਿਆ ਹੈ। ਜਦੋਂ ਉਹ ਆਏ ਤਾਂ ਦੇਖਿਆ ਕਿ ਪੁੱਤਰ ਦੀ ਲਾਸ਼ ਸੜਕ 'ਤੇ ਪਈ ਸੀ ਅਤੇ ਪਿਤਾ ਜ਼ਖ਼ਮੀ ਸੀ। ਜਿਸ ਤੋਂ ਬਾਅਦ ਪਿਤਾ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਅਜੇ ਤੱਕ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਲਦ ਹੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement