Punjab News: ਭੈਣ ਦੇ ਪ੍ਰੇਮ ਸਬੰਧਾਂ ਤੋਂ ਖ਼ਫ਼ਾ ਭਰਾ ਨੇ ਭੈਣ ਦਾ ਕੀਤਾ ਕਤਲ
Published : Nov 7, 2024, 9:12 am IST
Updated : Nov 7, 2024, 9:12 am IST
SHARE ARTICLE
 Angry brother killed his sister because of his sister's love affair
Angry brother killed his sister because of his sister's love affair

 Punjab News: ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀ.ਸੀ.ਸੀ ਇੰਚਾਰਜ ਇੰਸਪੈਕਟਰ ਜਸਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ

 

 Punjab News: ਪਿੰਡ ਧਨਾਸ ਵਿਚਲੀ ਈਡਬਲਯੂਐਸ ਕਾਲੋਨੀ ’ਚ ਮੰਗਲਵਾਰ ਦੀ ਰਾਤ ਇਕ ਭਰਾ ਨੇ ਅਪਣੀ ਭੈਣ ਦਾ ਉਦੋਂ ਕਤਲ ਕਰ ਦਿਤਾ, ਜਦੋਂ ਉਸ ਨੂੰ ਉਸ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਿਆ। ਮੁਲਜ਼ਮਾਂ ਨੇ ਇਸ ਕਤਲ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਦੀ ਸਾਜ਼ਸ਼ ਰਚੀ। ਥਾਣਾ ਸਾਰੰਗਪੁਰ ਪੁਲਿਸ ਨੇ ਮੁੱਢਲੇ ਤੌਰ ’ਤੇ ਇਸ ਨੂੰ ਖ਼ੁਦਕੁਸ਼ੀ ਸਮਝ ਕੇ ਕਾਰਵਾਈ ਕੀਤੀ ਪਰ ਜ਼ਿਲ੍ਹਾ ਕ੍ਰਾਈਮ ਸੈੱਲ (ਡੀਸੀਸੀ) ਨੇ ਇਸ ਕੇਸ ਦਾ ਪਰਦਾਫ਼ਾਸ਼ ਕਰ ਦਿਤਾ।

ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀ.ਸੀ.ਸੀ ਇੰਚਾਰਜ ਇੰਸਪੈਕਟਰ ਜਸਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ। ਉਥੇ ਖਿੱਲਰੇ ਹੋਏ ਸਾਮਾਨ ਅਤੇ ਖ਼ੂਨ ਦੇ ਨਿਸ਼ਾਨ ਵੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ। ਡੀਸੀਸੀ ਨੇ ਰਾਤ ਨੂੰ ਹੀ ਕਾਰਵਾਈ ਕਰਦੇ ਹੋਏ ਲਕਸ਼ਮੀ ਦੇ ਭਰਾ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਲ੍ਹਾ ਕਰਾਈਮ ਸੈੱਲ ਵਲੋਂ ਕੀਤੀ ਪੁਛਗਿਛ ਦੌਰਾਨ ਵਿਸ਼ਾਲ ਨੇ ਅਪਣਾ ਜੁਰਮ ਕਬੂਲ ਕੀਤਾ ਅਤੇ ਉਸ ਤੋਂ ਕਤਲ ’ਚ ਵਰਤਿਆ ਗਿਆ ਕਟਰ ਵੀ ਬਰਾਮਦ ਕਰ ਲਿਆ।

ਪੁਛਗਿਛ ਦੌਰਾਨ ਮੁਲਜ਼ਮ ਵਿਸ਼ਾਲ ਨੇ ਪ੍ਰਗਟਾਵਾ ਕੀਤਾ ਕਿ ਲਕਸ਼ਮੀ ਦੇ ਹਰਿਆਣਾ ਦੇ ਰੇਵਾੜੀ ’ਚ ਵਿਆਹੀ ਅਪਣੀ ਚਚੇਰੀ ਭੈਣ ਦੇ ਸਹੁਰਿਆਂ ’ਚੋਂ ਇਕ ਲੜਕੇ ਨਾਲ ਪ੍ਰੇਮ ਸਬੰਧ ਚਲ ਰਹੇ ਸਨ। ਇਸ ਰਿਸ਼ਤੇ ਦਾ ਪ੍ਰਗਟਾਵਾ ਹੋਣ ਤੋਂ ਬਾਅਦ ਪਰਵਾਰ ’ਚ ਝਗੜਾ ਵੀ ਹੋਇਆ। ਪਰਿਵਾਰ ਵਾਲਿਆਂ ਨੇ ਲਕਸ਼ਮੀ ਦਾ ਵਿਆਹ ਉਸੇ ਨੌਜਵਾਨ ਨਾਲ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਨੌਜਵਾਨ ਵਿਆਹ ਲਈ ਤਿਆਰ ਨਹੀਂ ਸੀ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਵਿਸ਼ਾਲ ਨੇ ਲਕਸ਼ਮੀ ਨੂੰ ਨੌਜਵਾਨ ਨਾਲ ਵਿਆਹ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲਕਸ਼ਮੀ ਦੇ ਮਨ੍ਹਾ ਕਰਨ ’ਤੇ ਦੋਵਾਂ ਵਿਚ ਕਾਫ਼ੀ ਬਹਿਸਬਾਜ਼ੀ ਹੋਈ। ਵਿਸ਼ਾਲ ਨੇ ਕਟਰ ਨਾਲ ਲਕਸ਼ਮੀ ਦਾ ਗਲਾ ਵੱਢ ਕੇ ਕਤਲ ਕਰ ਦਿਤਾ ਅਤੇ ਦਰਵਾਜ਼ਾ ਬੰਦ ਕਰ ਕੇ ਉਥੋਂ ਫ਼ਰਾਰ ਹੋ ਗਿਆ।

 ਮੁਲਜ਼ਮ ਵਿਸ਼ਾਲ ਪੇਸ਼ੇ ਤੋਂ ਕਾਰਪੇਂਟਰ ਹੈ ਅਤੇ ਉਸ ਦਾ ਦੋਸਤ ਸੁਦਰਸ਼ਨ ਵੀ ਉਸ ਨਾਲ ਕੰਮ ਕਰਦਾ ਹੈ, ਜੋ ਧਨਾਸ ਦਾ ਰਹਿਣ ਵਾਲਾ ਹੈ। ਮੰਗਲਵਾਰ ਸ਼ਾਮ 7 ਵਜੇ ਦੇ ਦਰਮਿਆਨ ਵਿਸ਼ਾਲ ਨੇ ਸੁਦਰਸ਼ਨ ਨੂੰ ਫ਼ੋਨ ਕਰ ਕੇ ਦਸਿਆ ਕਿ ਉਸ ਨੇ ਲਕਸ਼ਮੀ ਦਾ ਕਤਲ ਕਰ ਦਿਤਾ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement