ਬੈਚ 2010 ਦੇ ਆਈਏਐਸ ਅਧਿਕਾਰੀ ਹਨ ਵਿਮਲ ਸੇਤੀਆ
Punjab News : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਨਵਾਂ ਡਾਇਰੈਕਟਰ ਮਿਲਿਆ ਹੈ। ਮੌਜੂਦਾ ਡਾਇਰੈਕਟਰ ਭੁਪਿੰਦਰ ਸਿੰਘ ਨੂੰ ਇਸ ਅਹੁਦੇ ਤੋਂ ਬਦਲ ਦਿੱਤਾ ਗਿਆ ਹੈ।
ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਕੀਤੇ ਗਏ ਤਬਾਦਲਾ ਹੁਕਮਾਂ ਮੁਤਾਬਕ ਭੁਪਿੰਦਰ ਸਿੰਘ ਦੀ ਥਾਂ ਹੁਣ 2010 ਬੈਚ ਦੇ ਆਈਏਐਸ ਅਧਿਕਾਰੀ ਵਿਮਲ ਸੇਤੀਆ ਨੂੰ ਵਿਭਾਗ ਦਾ ਨਵਾਂ ਡਾਇਰੈਕਟਰ ਲਾਇਆ ਗਿਆ ਹੈ। ਸੇਤੀਆ ਇਸ ਸਮੇ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਅਹੁਦੇ ’ਤੇ ਸਨ। ਨਵੇਂ ਵਿਭਾਗ ਦੇ ਨਾਲ ਇਹ ਅਹੁਦਾ ਵੀ ਉਨ੍ਹਾਂ ਕੋਲ ਰਹੇਗਾ ਉਹ ਇਕ ਅਨੁਭਵੀ ਅਧਿਕਾਰੀ ਹਨ ਤੇ ਕਈ ਅਹਿਮ ਵਿਭਾਗਾਂ ’ਚ ਕੰਮ ਕਰ ਚੁੱਕੇ ਹਨ।