ਪਤਨੀ ਲਈ ਨੌਕਰੀ ਤੇ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ
Government Bus Protest Ends, Family of Deceased Driver Jagjit Singh Agrees to Cremation Latest News in Punjabi ਜਲੰਧਰ : ਕੁਰਾਲੀ ਵਿਚ ਜਲੰਧਰ ਰੋਡਵੇਜ਼ ਦੇ ਡਰਾਈਵਰ ਜਗਜੀਤ ਸਿੰਘ ਦੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਸਰਕਾਰ ਨੇ ਉਸ ਦੀ ਪਤਨੀ ਲਈ ਨੌਕਰੀ ਅਤੇ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਐਲਾਨ ਬੀਤੀ ਦੇਰ ਰਾਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਡਰਾਈਵਰ-ਕੰਡਕਟਰ ਯੂਨੀਅਨ ਨੇ ਜਗਜੀਤ ਸਿੰਘ ਦੀ ਲਾਸ਼ ਨੂੰ ਜਲੰਧਰ ਰੋਡਵੇਜ਼ ਡਿਪੂ-1 ਵਿਖੇ ਰੱਖ ਕੇ ਪੂਰਾ ਦਿਨ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਇਸ ਦੌਰਾਨ ਡਰਾਈਵਰ ਜਗਜੀਤ ਦਾ ਭਰਾ ਬਲਵਿੰਦਰ ਵੀ ਮੌਜੂਦ ਸੀ। ਉਹ ਅਪਣੇ ਭਰਾ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਜਗਜੀਤ ਦੇ ਕਿੱਸੇ ਸੁਣਾਉਂਦੇ ਹੋਏ ਫੁੱਟ-ਫੁੱਟ ਕੇ ਰੋ ਪਿਆ। ਉਸ ਨੇ ਕਿਹਾ ਕਿ ਜਗਜੀਤ ਕਹਿੰਦਾ ਹੁੰਦਾ ਸੀ ਕਿ ਉਹ ਕਦੇ ਵੱਖ ਨਹੀਂ ਹੋਣਗੇ ਪਰ ਅੱਜ ਉਹ ਸਾਨੂੰ ਬਹੁਤ ਡੂੰਘੀ ਸੱਟ ਦੇ ਕੇ ਚਲਾ ਗਿਆ ਹੈ।
Image
ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵਲੋਂ ਭਰੋਸਾ ਮਿਲਣ ਤੋਂ ਬਾਅਦ ਲਾਸ਼ ਨੂੰ ਅੱਜ ਸਵੇਰੇ ਅੰਮ੍ਰਿਤਸਰ ਦੇ ਰਈਆਂ ਲਿਜਾਇਆ ਗਿਆ। ਜਗਜੀਤ ਦਾ ਅੰਤਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਟਾਂਗਰੀ ਵਿਚ ਕੀਤਾ ਜਾਵੇਗਾ। ਯੂਨੀਅਨ ਦੇ ਡਿਪੂ-1 ਦੇ ਮੁਖੀ ਵਿਕਰਮਜੀਤ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ, ਇਸ ਲਈ ਉਹ ਅੱਜ ਤੋਂ ਬਸਾਂ ਚਲਾ ਰਹੇ ਹਨ।
ਪ੍ਰਦਰਸ਼ਨ ਵਿਚ ਜਗਜੀਤ ਸਿੰਘ ਦਾ ਭਰਾ ਬਲਵਿੰਦਰ ਸਿੰਘ ਵੀ ਸ਼ਾਮਲ ਰਹੇ। ਉਨ੍ਹਾਂ ਕਿਹਾਰ ਕਿ ਅਸੀਂ ਪਰਿਵਾਰ ਦੇ ਇਕ ਮੈਂਬਰ ਲਈ ਨੌਕਰੀ ਅਤੇ ਇਕ ਕਰੋੜ ਰੁਪਏ ਦੀ ਮੰਗ ਕੀਤੀ ਹੈ, ਹੁਣ ਸਰਕਾਰ ਨੇ ਸਾਡੀ ਮੰਗ ਮਨ ਲਈ ਹੈ। ਇਸ ਲਈ ਉਹ ਰਈਆਂ ਵਿਚ ਅਪਣੇ ਭਰਾ ਦਾ ਅੰਤਮ ਸਸਕਾਰ ਕਰਨਗੇ। ਮੈਂ ਖ਼ੁਦ ਰਾਜ ਮਿਸਤਰੀ ਦਾ ਕੰਮ ਕਰਦਾ ਹਾਂ। ਘਰ ਵਿਚ ਕਮਾਉਣ ਵਾਲਾ ਹੋਰ ਕੋਈ ਨਹੀਂ ਹੈ। ਇਸ ਲਈ ਸਾਨੂੰ ਇੰਨਾ ਲੰਬਾ ਸੰਘਰਸ਼ ਕਰਨਾ ਪਿਆ।
ਪੰਜਾਬ ਰੋਡਵੇਜ਼ ਦੇ ਜੀ.ਐਮ. ਮਨਿੰਦਰ ਸਿੰਘ ਨੇ ਕਿਹਾ ਕਿ ਸਾਡੇ ਡਰਾਈਵਰ ਦੀ ਮੌਤ ਨੇ ਸਾਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਅਸੀਂ ਆਪਣੇ ਦਮ 'ਤੇ ਪਰਿਵਾਰ ਲਈ ਪੈਸੇ ਇਕੱਠੇ ਕਰ ਰਹੇ ਹਾਂ। ਜਦੋਂ ਤੱਕ ਸਾਨੂੰ ਸਰਕਾਰ ਤੋਂ ਕੋਈ ਮਦਦ ਨਹੀਂ ਮਿਲਦੀ ਉਦੋਂ ਤੱਕ ਪਰਿਵਾਰ ਕਿਵੇਂ ਗੁਜ਼ਾਰਾ ਕਰੇਗਾ? ਜਗਜੀਤ ਦੇ ਬੱਚੇ ਸਕੂਲ ਵਿੱਚ ਪੜ੍ਹ ਰਹੇ ਹਨ। ਅੰਤਮ ਸਸਕਾਰ ਦਾ ਖ਼ਰਚਾ ਵੀ ਹੋਵੇਗਾ।" ਜੀ. ਐੱਮ. ਨੇ ਕਿਹਾ ਕਿ ਕਰਮਚਾਰੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਜਗਜੀਤ ਦੇ ਬੱਚਿਆਂ ਨੂੰ ਗੋਦ ਲੈਣਗੇ ਅਤੇ ਅਗਲੇ ਦੋ ਸਾਲ ਤਕ ਉਨ੍ਹਾਂ ਦਾ ਖ਼ਰਚਾ ਚੁੱਕਣਗੇ। ਹੁਣ ਸਰਕਾਰ ਨੇ ਜਗਜੀਤ ਦੀ ਪਤਨੀ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਸਰਕਾਰੀ ਪ੍ਰਕਿਰਿਆ ਵਿਚ ਸਮਾਂ ਲੱਗਦਾ ਹੈ, ਇਸ ਲਈ ਉਦੋਂ ਤਕ ਸਾਰੇ ਕਰਮਚਾਰੀ ਪਰਿਵਾਰ ਦੇ ਖ਼ਰਚੇ ਨੂੰ ਪੂਰਾ ਕਰਨਗੇ।
(For more news apart from Government Bus Protest Ends, Family of Deceased Driver Jagjit Singh Agrees to Cremation Latest News in Punjabi stay tuned to Rozana Spokesman.)
