
14 ਨਵੰਬਰ ਤੋਂ ਲੈ ਕੇ 28 ਦਸੰਬਰ 2020 ਤੱਕ ਰਜਿਸਟ੍ਰੇਸ਼ਨ ਖੁੱਲ੍ਹੀ ਹੈ।
ਜਲੰਧਰ - ਭਰਤੀ ਦਫ਼ਤਰ (ਹੈੱਡਕੁਆਰਟਰ) ਜਲੰਧਰ ਕੈਂਟ ਵੱਲੋਂ ਜਲੰਧਰ ਕੈਂਟ ਦੇ ਏ. ਪੀ. ਐੱਸ. ਸਕੂਲ ਪ੍ਰਾਇਮਰੀ ਵਿੰਗ ਦੀ ਗਰਾਊਂਡ 'ਚ ਭਾਰਤੀ ਫ਼ੌਜ ਦੀ ਭਰਤੀ 4 ਜਨਵਰੀ ਤੋਂ ਸ਼ੁਰੂ ਹੋ ਕੇ 31 ਜਨਵਰੀ 2021 ਤੱਕ ਹੋਣ ਜਾ ਰਹੀ ਹੈ। ਇਸ ਭਰਤੀ ਰੈਲੀ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਐੱਸ. ਬੀ. ਐੱਸ. ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਉਮੀਦਵਾਰ ਦੀ ਸਕ੍ਰੀਨਿੰਗ ਕੀਤੀ ਜਾਵੇਗੀ।
india Army Recruitment Jalandhar Cant
ਗਗਨਦੀਪ ਕੌਰ ਪੀ. ਆਰ. ਓ. ਡਿਫੈਂਸ ਜਲੰਧਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਰਤੀ ਰੈਲੀ ਲਈ 14 ਨਵੰਬਰ ਤੋਂ ਲੈ ਕੇ 28 ਦਸੰਬਰ 2020 ਤੱਕ ਰਜਿਸਟ੍ਰੇਸ਼ਨ ਖੁੱਲ੍ਹੀ ਹੈ। ਭਰਤੀ ਰੈਲੀ 'ਚ ਹਰ ਉਮੀਦਵਾਰ ਲਈ ਆਨਲਾਈਨ ਰਜਿਸਟ੍ਰੇਸ਼ਨ ਜ਼ਰੂਰੀ ਹੈ। ਜਿਸ ਉਮੀਦਵਾਰ ਨੇ ਸਹੀ ਤਰੀਕੇ ਨਾਲ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ, ਉਨ੍ਹਾਂ ਨੂੰ ਈ-ਮੇਲ ਪਤੇ 'ਤੇ ਐਡਮਿਟ ਕਾਰਡ ਭੇਜਿਆ ਜਾਵੇਗਾ, ਜਿਸ 'ਚ ਰੈਲੀ ਦੀ ਰਿਪੋਰਟਿੰਗ ਦੀ ਤਾਰੀਖ਼ ਅਤੇ ਸਮੇਂ ਦੀ ਵੈੱਬਸਾਈਟ 'ਤੇ ਉਪਲੱਬਧ ਹੈ।
india Army Recruitment Jalandhar Cant
ਭਰਤੀ ਰੈਲੀ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਅਤੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਲਾਲਾਂ ਅਤੇ ਧੋਖਾਧੜੀ ਕਰਨ ਵਾਲਿਆਂ ਤੋਂ ਬਚਣ ਅਤੇ ਨਸ਼ੀਲੀਆਂ ਦਵਾਈਆਂ ਤੋਂ ਬਚਣ। ਭਰਤੀ ਰੈਲੀ 'ਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਫੀਸ਼ੀਅਲ ਵੈੱਬਸਾਈਟ joinindianarmy.nic.in 'ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਦੱਸ ਦਈਏ ਕਿ ਅਧਿਕਾਰਿਕ ਵੈੱਬਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ 14 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ।
india Army Recruitment Jalandhar Cant
ਰਜਿਸਟ੍ਰੇਸ਼ਨ ਕਰਨ ਦੀ ਆਖਰੀ ਤਾਰੀਖ਼ 28 ਦਸੰਬਰ 2020 ਹੈ। ਉਮੀਦਵਾਰਾਂ ਨੂੰ ਧਿਆਨ ਦੇਣਾ ਪਵੇਗਾ ਕਿ ਇਸ ਭਰਤੀ ਰੈਲੀ 'ਚ ਉਹ ਉਮੀਦਵਾਰ ਭਾਗ ਲੈ ਸਕਣਗੇ ਜਾਂ ਨਹੀਂ। ਐਡਮਿਟ ਕਾਰਡ ਜ਼ਰੀਏ ਹੀ ਉਮੀਦਵਾਰ ਇਸ ਭਰਤੀ ਰੈਲੀ 'ਚ ਹਿੱਸਾ ਲੈ ਸਕਣਗੇ। ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਜਾਣ ਦੇ ਬਾਅਦ ਉਮੀਦਵਾਰਾਂ ਦੇ ਐਡਮਿਟ ਕਾਰਡ, ਉਨ੍ਹਾਂ ਦੇ ਰਜਿਸਟ੍ਰੇਸ਼ਨ ਈ-ਮੇਲ ਆਈ. ਡੀ. 'ਤੇ 29 ਦਸੰਬਰ 2020 ਤੋਂ 3 ਜਨਵਰੀ 2021 ਤੱਕ ਭੇਜੇ ਜਾਣਗੇ।