
ਪੰਜਾਬ ਵਿਚ ਸਿੱਖਿਆ ਦੀ ਹਾਲਤ ਬਹੁਤ ਮਾੜੀ ਹੈ। ਪਿਛਲੀਆਂ ਸਰਕਾਰਾਂ ਨੇ ਸਕੂਲਾਂ ਨੂੰ ਬਰਬਾਦ ਹੀ ਕੀਤਾ ਹੈ।
ਹੁਸ਼ਿਆਰਪੁਰ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਗਾਰੰਟੀ ਲਈ ਮੁਕਾਬਲਾ ਚੱਲ ਰਿਹਾ ਹੈ । ਇਸੇ ਕੜੀ ਵਿੱਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ਵਿਚ ਐਸ.ਸੀ. ਭਾਈਚਾਰੇ ਲਈ 5 ਗਾਰੰਟੀਆਂ ਦਾ ਐਲਾਨ ਕੀਤਾ।
Arvind Kejriwal
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖਿਆ ਦੀ ਹਾਲਤ ਬਹੁਤ ਮਾੜੀ ਹੈ। ਪਿਛਲੀਆਂ ਸਰਕਾਰਾਂ ਨੇ ਸਕੂਲਾਂ ਨੂੰ ਬਰਬਾਦ ਹੀ ਕੀਤਾ ਹੈ। ਅੱਜ ਪੰਜਾਬ ਦੇ ਕਈ ਅਜਿਹੇ ਸਰਕਾਰੀ ਸਕੂਲ ਹਨ ਜਿੱਥੇ ਅਧਿਆਪਕ ਨਹੀਂ ਹਨ।
ਹੁਣ ਤੱਕ ਹਰ ਸਰਕਾਰ ਨੇ ਸਿਰਫ਼ SC ਭਾਈਚਾਰੇ ਨੂੰ ਹੀ ਵਰਤਿਆ ਹੈ, ਜਿਸ ਕਾਰਨ ਅਸੀਂ ਇਸ ਭਾਈਚਾਰੇ ਨੂੰ ਪੰਜ ਅਜਿਹੀਆਂ ਗਾਰੰਟੀਆਂ ਦੇਣ ਜਾ ਰਹੇ ਹਾਂ, ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ।
Arvind Kejriwal
ਇਹ ਹਨ ਕੇਜਰੀਵਾਲ ਦੀਆਂ 5 ਗਾਰੰਟੀਆਂ
-ਇੱਕ-ਇੱਕ ਬੱਚੇ ਨੂੰ ਦਿਤੀ ਜਾਵੇਗੀ ਮੁਫ਼ਤ ਸਿੱਖਿਆ
-SC ਭਾਈਚਾਰੇ ਦੇ ਬੱਚੇ ਲਈ ਕੋਚਿੰਗ ਦੀ ਫ਼ੀਸ ਪੰਜਾਬ ਸਰਕਾਰ ਦੇਵੇਗੀ
-ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਬੱਚੇ ਦਾ ਖ਼ਰਚਾ ਦੇਵੇਗੀ ਪੰਜਾਬ ਸਰਕਾਰ
-18 ਸਾਲ ਤੋਂ ਵੱਧ ਉਮਰ ਦੀ ਔਰਤ ਦੇ ਖ਼ਾਤੇ 'ਚ ਆਉਣਗੇ 1000 ਰੁਪਏ
-ਪਰਿਵਾਰ 'ਚ ਕੋਈ ਵੀ ਬਿਮਾਰ ਹੋਵੇਗਾ ਤਾਂ ਸਾਰਾ ਖ਼ਰਚਾ ਪੰਜਾਬ ਸਰਕਾਰ ਦੇਵੇਗੀ