ਪਾਕਿਸਤਾਨ 'ਚ ਜਿਨਾਹ ਦੇ ਬੁੱਤ ਤੋਂ ਐਨਕ ਚੋਰੀ
Published : Dec 7, 2021, 7:37 am IST
Updated : Dec 7, 2021, 7:37 am IST
SHARE ARTICLE
image
image

ਪਾਕਿਸਤਾਨ 'ਚ ਜਿਨਾਹ ਦੇ ਬੁੱਤ ਤੋਂ ਐਨਕ ਚੋਰੀ

 

ਇਸਲਾਮਾਬਾਦ, 6 ਦਸੰਬਰ : ਪਾਕਿਸਤਾਨ ਦੇ ਸੰਸਥਾਪਕ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਹੁਣ ਚੋਰਾਂ ਦਾ ਸ਼ਿਕਾਰ ਹੋ ਗਏ ਹਨ | ਆਰਥਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ 'ਚ ਚੋਰਾਂ ਨੇ ਬੁੱਤ 'ਚ ਫਿੱਟ ਕੀਤੀ ਇਕ ਲੈਂਸ ਵਾਲੀ ਐਨਕ ਨੂੰ  ਚੋਰੀ ਕਰ ਲਿਆ ਹੈ |
ਇਹ ਬੁੱਤ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵੇਹਾਰੀ ਇਲਾਕੇ 'ਚ ਲਗਾਇਆ ਗਿਆ ਹੈ | ਜਿਨਾਹ ਇਕ ਲੈਂਸ ਵਾਲੀ ਐਨਕ ਦੀ ਮਦਦ ਨਾਲ ਜ਼ਿੰਦਗੀ ਭਰ ਪੜ੍ਹਨ ਦਾ ਕੰਮ ਕਰਦੇ ਰਹੇ ਸਨ |
 ਡਾਨ ਨੇ ਡਿਪਟੀ ਕਮਿਸ਼ਨਰ ਖਿਜ਼ਰ ਅਫ਼ਜ਼ਲ ਚੌਧਰੀ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਚੋਰੀ ਦੀ ਘਟਨਾ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ | ਘਟਨਾ ਸਨਿਚਰਵਾਰ ਰਾਤ ਦੀ ਹੈ | ਘਟਨਾ ਦੀ ਨਿੰਦਾ ਕਰਦੇ ਹੋਏ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਮੁਲਤਾਨ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ | ਦਸਿਆ ਜਾ ਰਿਹਾ ਹੈ ਕਿ ਜਿਹੜੀ ਐਨਕ ਚੋਰੀ ਹੋਈ ਹੈ, ਉਹ ਉਨ੍ਹਾਂ ਦੇ ਅਸਲੀ ਐਨਕਾਂ ਦੀ ਨਕਲ ਸੀ | ਜਿਹੜੇ ਖੇਤਰ ਵਿਚ ਇਹ ਬੁੱਤ ਸਥਾਪਤ ਕੀਤਾ ਗਿਆ ਹੈ, ਉਥੇ ਵੱਡੇ-ਵੱਡੇ ਅਫ਼ਸਰਾਂ ਦੇ ਘਰ ਹਨ ਅਤੇ ਸੁਰੱਖਿਆ ਵਿਵਸਥਾ ਮਜ਼ਬੂਤ ਬਣੀ ਰਹਿੰਦੀ ਹੈ | ਜਿਨਾਹ ਦੀਆਂ ਅਜਿਹੀਆਂ ਕਈ ਤਸਵੀਰਾਂ ਹਨ, ਜਿਨ੍ਹਾਂ 'ਚ ਉਹ ਸਿੰਗਲ ਲੈਂਸ ਵਾਲੀ ਐਨਕ ਪਾਈ ਨਜ਼ਰ ਆਏ ਹਨ | ਜਿਨਾਹ ਦਾ ਇਹ ਬੁੱਤ ਪਾਕਿਸਤਾਨ ਦੀ ਸੰਵਿਧਾਨ ਸਭਾ ਵਿਚ ਦਿਤੇ ਭਾਸ਼ਣ ਦੀ ਤਸਵੀਰ 'ਤੇ ਆਧਾਰਤ ਹੈ | ਇਸ ਭਾਸ਼ਣ ਵਿਚ ਜਿਨਾਹ ਨੇ ਘੱਟ ਗਿਣਤੀਆਂ ਨੂੰ  ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਗੱਲ ਕੀਤੀ ਸੀ |     (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement